ਬਿਨਾਂ ਕੈਮੀਕਲ ਪਾਏ ਝੋਨੇ ਵਿੱਚੋਂ ਝੰਡਾ ਰੋਗ ਨੂੰ ਖ਼ਤਮ ਕਰਨ ਦਾ ਦੇਸੀ ਤਰੀਕਾ

ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਸਮੇਂ ਵਿੱਚ ਕਿਸਾਨਾਂ ਨੂੰ ਕਈ ਪ੍ਰਕਾਰ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਵਿੱਚੋਂ ਇੱਕ ਸਮੱਸਿਆ ਹੈ Foot Rot ਯਾਨੀ ਕਿ ਝੰਡਾ ਰੋਗ। ਇਸ ਰੋਗ ਦੇ ਕਾਰਨ ਕਿਸਾਨਾਂ ਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਅਤੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਰੋਗ ਤੋਂ ਛੁਟਕਾਰਾ ਪਾਉਣ ਲਈ ਕਿਸਾਨ ਵੱਖ ਵੱਖ ਪ੍ਰਕਾਰ ਦੇ ਜਹਿਰ ਖਰੀਦਕੇ ਫਸਲ ਵਿੱਚ ਪਾਉਂਦੇ ਹਨ।ਇਸ ਤਰਾਂ ਖਰਚਾ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈ ਅਤੇ ਫਸਲ, ਸਿਹਤ ਅਤੇ ਨਾਲ ਹੀ ਵਾਤਾਵਰਨ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ। ਪਰ ਅੱਜ ਅਸੀ ਕਿਸਾਨ ਵੀਰਾਂ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇਵਾਂਗੇ ਕਿ ਇਹ ਰੋਗ ਕਿਸ ਕਾਰਨ ਆਉਂਦਾ ਹੈ ਅਤੇ ਇਸਤੋਂ ਛੁਟਕਾਰਾ ਕਿਸ ਤਰਾਂ ਪਾਇਆ ਜਾ ਸਕਦਾ ਹੈ। ਕਿਸਾਨ ਪ੍ਰਤੀ ਏਕੜ ਸਿਰਫ ਇੱਕ ਕਿੱਲੋ ਸਫੇਦ ਜਾਂ ਲਾਲ ਫਟਕੜੀ ਨਾਲ ਇਸਦਾ ਇਲਾਜ ਕਰ ਸਕਦੇ ਹਨ।ਜਦੋਂ ਵੀ ਤੁਸੀ ਝੋਨੇ ਨੂੰ ਪਾਣੀ ਦਿਓ ਤਾਂ ਜਿੱਥੋਂ ਪਾਣੀ ਖੇਤ ਵਿੱਚ ਜਾਂਦਾ ਹੈ ਉੱਥੇ ਫਟਕੜੀ ਨੂੰ ਰੱਖ ਦੇਣਾ ਹੈ। ਅਜਿਹਾ ਕਰਨ ਨਾਲ ਖੇਤ ਵਿੱਚ ਜਾਣ ਤੋਂ ਪਹਿਲਾਂ ਪਾਣੀ ਫਟਕੜੋ ਨਾਲ ਲਗਦਾ ਹੋਇਆ ਜਾਵੇਗਾ ਜਿਸਦੇ ਨਾਲ ਫਟਕੜੀ ਦੇ ਸਾਰੇ ਐਂਟੀ ਫੰਗਲ ਗੁਣ ਪਾਣੀ ਵਿੱਚ ਮਿਲ ਜਾਣਗੇ ਅਤੇ ਤੁਹਾਡੀ ਫਸਲ ਵਿੱਚੋਂ ਜੜ੍ਹਾਂ ਨੂੰ ਗਾਲਨ ਵਾਲੀ ਫੰਗਸ ਯਾਨੀ ਝੰਡਾ ਰੋਗ ਬਿਲਕੁਲ ਖ਼ਤਮ ਹੋ ਜਾਵੇਗਾ। ਉਸ ਫੰਗਸ ਦੇ ਕਾਰਨ ਜੜ੍ਹਾਂ ਉੱਤੇ ਹੋਏ ਜਖ਼ਮ ਵੀ ਫਟਕੜੀ ਨਾਲ ਠੀਕ ਹੋ ਜਾਣਗੇ।
ਯਾਨੀ ਕਿ ਤੁਹਾਡੇ ਬੂਟੇ ਬਿਲਕੁਲ ਤੰਦੁਰੁਸਤ ਹੋ ਜਾਣਗੇ ਅਤੇ ਤੁਹਾਨੂੰ ਫਸਲ ਦੇ ਉੱਤੇ ਕਿਸੇ ਜ਼ਹਰ ਦਾ ਇਸਤੇਮਾਲ ਨਹੀਂ ਕਰਨਾ ਪਵੇਗਾ। ਇਸ ਰੋਗ ਦੀ ਨਿਸ਼ਾਨੀ ਦੀ ਗੱਲ ਕਰੀਏ ਤਾਂ ਇਸਨਾਲ ਝੋਨੇ ਦੇ ਕਈ ਬੂਟੇ ਹੇਠਾਂ ਤੋਂ ਉੱਤੇ ਤੱਕ ਇੱਕ ਸਮਾਨ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਪਰ ਸਿਰਫ 30 ਤੋਂ 40 ਰੁਪਏ ਪ੍ਰਤੀ ਏਕੜ ਦੇ ਖਰਚੇ ਵਿੱਚ ਫਟਕੜੀ ਵਾਲੇ ਇਲਾਜ ਨਾਲ ਸਿਰਫ ਤਿੰਨ ਤੋਂ ਚਾਰ ਦਿਨ ਵਿੱਚ ਇਹ ਸਾਰੇ ਬੂਟੇ ਤੰਦੁਰੁਸਤ ਹੋ ਜਾਣਗੇ ਅਤੇ ਤੁਹਾਨੂੰ ਝੰਡਾ ਰੋਗ ਤੋਂ ਹਮੇਸ਼ਾ ਲਈ ਛੁਟਕਾਰਾ ਮਿਲੇਗਾ।