News

ਬਾਹਰਲੇ ਰਾਜਾਂ ਤੋਂ ਆਏ ਨੌਜਵਾਨ ਬੋਲੇ-ਸਿੱਖਾਂ ਵਰਗੀ ਸੇਵਾ ਭਾਵਨਾ ਕੀਤੇ ਨਹੀਂ

ਸਿਖਾਂ ਦੀ ਸੇਵਾ ਭਾਵਨਾ ਦੀ ਦੁਨੀਆ ਦੀਵਾਨੀ ਹੈ। ਉਹ ਗੱਲ ਵੱਖਰੀ ਹੈ ਕਿ ਕੁਝ ਫਿਰਕੂ ਲੋਕ ਤੇ ਕੁਝ ਬਹੁਤ ਪੜੇ ਲਿਖਕੇ ਵਿਦਵਾਨ ਕਹਾਉਣ ਵਾਲੇ ਲੋਕ ਇਸ ਸੇਵਾ ਭਾਵਨਾ ਤੋਂ ਖਾਰ ਖਾਂਦੇ ਹਨ। ਇਹ ਵੀਡੀਓ ਕਪੂਰਥਲਾ ਦੇ RCF ਗੁਰਦਵਾਰਾ ਸਾਹਿਬ ਦੀਆਂ ਹਨ ਜਿਥੇ RPF Trade Test ਦੀ ਭਰਤੀ ਲਈ ਆਏ ਵੀਰ ਅਤੇ ਉਹਨਾਂ ਦੇ ਮਾਪਿਆਂ ਨੇ ਗੁਰੂ ਘਰ ਦੀ ਸੇਵਾ ਤੋਂ ਖੁਸ਼ ਹੋ ਕੇ ਆਪਣੇ ਵਿਚਾਰ ਸੰਗਤ ਅੱਗੇ ਪੇਸ਼ ਕੀਤੇ। ਗੁਰੂ ਨਾਨਕ ਪਾਤਸ਼ਾਹ ਦਾ ਬਖਸ਼ਿਆ ਕਿਰਤ ਕਰੋ,ਨਾਮ ਜਪੋ,ਵੰਡ ਛਕੋ ਦਾ ਸਿਧਾਂਤ ਅੱਜ ਸਮੁੱਚੀ ਕੌਮ Follow ਕਰ ਰਹੀ ਹੈ। ਇਸੇ ਸੇਵਾ ਕਰਕੇ ਅੱਜ ਦੁਨੀਆ ਕਹਿੰਦੀ ਨਹੀਂ ਥੱਕਦੀ ਕਿ ਜੇ ਤੁਹਾਡੇ ਕੋਲ ਕੋਈ ਸਿੱਖ ਹੈ ਤਾਂ ਤੁਹਾਨੂੰ ਡਰਨ ਦੀ ਲੋੜ ਨਹੀਂ,ਉਹ ਤੁਹਾਡੀ ਹਿਫਾਜ਼ਤ ਵੀ ਕਰੇਗਾ,ਤੁਹਾਡੀ ਮਦਦ ਵੀ ਰੁਕੇਗਾ,ਤੁਹਾਨੂੰ ਖਾਣ ਨੂੰ ਲੰਗਰ ਵੀ ਦੇਵੇਗਾ ਤੇ ਰਹਿਣ ਨੂੰ ਗੁਰੂ ਦਾ ਦਰ ਛੱਤ ਵੀ ਹੈ। ਸਿੱਖ ਧਰਮ ਇੱਕ ਈਸ਼ਵਰਵਾਦੀ ਧਰਮ ਹੈ। ਇਹ ਇੱਕ ਅਕਾਲ ਪੁਰਖ ਨੂੰ ਮੰਨਦਾ ਹੈ। ਸਰੀਰ ਰਹਿਤ, ਅਕਾਲ ਰਹਿਤ, ਵੈਰ-ਵਿਰੋਧ ਰਹਿਤ ਅਤੇ ਸਾਰੀ ਸ੍ਰਿਸ਼ਟੀ ਨੂੰ ਰਚਾਉਣਹਾਰ, ਪਾਲਣਹਾਰ ਅਤੇ ਸਮੇਟਣਹਾਰ ਹੈ। ਇੱਕ ਪ੍ਰਮਾਤਮਾ ਤੋਂ ਬਿਨਾਂ ਕਿਸੇ ਹੋਰ ਅਵਤਾਰਵਾਦ ਵਿੱਚ ਸਿੱਖ ਧਰਮ ਦਾ ਵਿਸ਼ਵਾਸ ਨਹੀ ਹੈ। ਗੁਰਮਤਿ ਸਪਸ਼ਟ ਸ਼ਬਦਾਂ ਵਿੱਚ ਦਸਦੀ ਹੈ ਕਿ ਇਹ ਜਿਤਨੇ ਵੀ ਅਵਤਾਰ, ਪੈਗੰਬਰ ਤੇ ਦੇਵਤੇ ਹਨ ਇਹ ਸਾਰੇ ਉਸ ਪ੍ਰਮਾਤਮਾ ਦੇ ਬਣਾਏ ਹੋਏ ਹਨ ਅਤੇ ਬਿਨਸਨਹਾਰ ਹਨ, ਸੋ ਸਾਨੂੰ ਇਨ੍ਹਾਂ ਸਭ ਤੋਂ ਉਪਰ ਇਹਨਾਂ ਨੂੰ ਸਾਜਣ ਵਾਲੇ ਅਤੇ ਜੋ ਕਾਲ ਰਹਿਤ ਹੈ ਉਸ ਨੂੰ ਹੀ ਸਿਮਰਨਾ ਚਾਹੀਦਾ ਹੈ। ਗੁਰਬਾਣੀ ਵਿੱਚ ਥਾਂ-ਥਾਂ ਤੇ ਉਹਨਾਂ ਮਨੁੱਖਾਂ ਨੂੰ ਧ੍ਰਿਕਾਰਾਂ ਪਾਈਆਂ ਗਈਆਂ ਹਨ ਜੋ ਇੱਕ ਅਕਾਲ ਪੁਰਖ ਦਾ ਦਰ ਛਡ ਕੇ ਦਰ-ਦਰ ਭਟਕ ਰਹੇ ਹਨ।Image result for sikhism
ਸਿਖ ਧਰਮ ਵਿੱਚ ਪ੍ਰਮਾਤਮਾ ਦੇ ਨਾਮ ਸਿਮਰਨ ਨੂੰ ਸਭ ਤੋਂ ਉੱਤਮ ਮੰਨਿਆ ਗਿਆ ਹੈ। ਇਸ ਦੀ ਪ੍ਰੋੜਤਾ “ਸਰਬ ਧਰਮੁ ਮਹਿ ਸ੍ਰੇਸ਼ਟ ਧਰਮ।। ਹਰਿ ਕੋ ਨਾਮੁ ਜਪਿ ਨਿਰਮਲ ਕਰਮੁ।। “ ਗੁਰੂ ਵਾਕਾਂ ਤੋਂ ਮਿਲਦੀ ਹੈ। ਨਾਮ ਸਿਮਰਨ ਨੂੰ ਸਭ ਰੋਗਾਂ ਦਾ ਦਾਰੂ ਦਸਿਆ ਜਾਂਦਾ ਹੈ ( “ਸਰਬ ਰੋਗ ਕਾ ਅਉਖਧ ਨਾਮ”)। ਮਨੁੱਖ ਦਾ ਜੀਵਨ ਮਨੋਰਥ ਇੱਕ ਪ੍ਰਮਾਤਮਾ ਵਿੱਚ ਲੀਨ ਹੋਣਾ ਹੈ। ਆਪਣੇ ਆਪ ਦੀ ਪਛਾਣ ਕਰਨ ਅਤੇ ਪ੍ਰਮਾਤਮਾ ਦੀ ਪ੍ਰਾਪਤੀ ਲਈ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜੀਵਨ ਵਿੱਚ ਪ੍ਰਮਾਤਮਾ ਨਾਲ ਅਭੇਦਤਾ ਪ੍ਰਾਪਤ ਕਰਨੀ ਨਾਮ ਸਿਮਰਨ ਦੁਆਰਾ ਹੀ ਸੰਭਵ ਹੈ।
ਸਿਖ ਧਰਮ ਇੱਕ ਵਿਸ਼ਵਵਿਆਪੀ, ਮਾਡਰਨ ਅਤੇ ਵਿਗਿਆਨਕ ਧਰਮ ਹੈ। ਇਸ ਵਿੱਚ ਵਿਸ਼ਵ ਦੇ ਕਿਸੇ ਵੀ ਕੋਨੇ ਵਿੱਚ ਫੈਲ ਸਕਣ ਦੇ ਪੂਰੇ ਗੁਣ ਮੌਜੂਦ ਹਨ। ਇਸਨੂੰ ਕਿਸੇ ਵੀ ਇਲਾਕੇ ਵਿੱਚ ਰਹਿਣ ਵਾਲਾ ਮਨੁੱਖ ਅਪਨਾ ਸਕਦਾ ਹੈ। ਇਸ ਵਿੱਚ ਕੋਈ ਜਾਤ-ਪਾਤ ਤੇ ਭੇਦ-ਭਾਵ ਨਹੀਂ। ਦੁਨੀਆਂ ਉਪਰ ਇਸ ਸਮੇਂ ਸਾਰੇ ਪ੍ਰਚਲਤ ਧਰਮਾਂ ਵਿਚੋਂ ਇਹ ਨਵਾਂ ਹੈ। ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖ ਧਰਮ ਦੁਨੀਆਂ ਵਿੱਚ ਪ੍ਰਚਲਤ ਧਰਮਾਂ ਦੀਆਂ ਚੰਗਿਆਈਆਂ ਦਾ ਨਿਚੋੜ ਹੈ। ਇਸਦੀ ਰਹਿਤ ਮਰਿਆਦਾ ਵਿੱਚ ਕੋਈ ਵੀ ਐਸੀ ਗੱਲ ਨਹੀ ਕਿ ਉਹ ਇੱਕ ਮਨੁੱਖ ਲਈ ਤਾਂ ਚੰਗੀ ਹੋਏ ਪਰ ਦੂਸਰੇ ਲਈ ਬੁਰੀ। ਮਿਸਾਲ ਦੇ ਤੌਰ ਤੇ ਜੇਕਰ ਸਿਖ ਧਰਮ ਕਿਸੇ ਕਿਸਮ ਦਾ ਨਸ਼ਾ ਕਰਨ ਦੀ ਮਨਾਹੀ ਕਰਦਾ ਹੈ ਤਾਂ ਬਾਕੀ ਸਾਰੇ ਧਰਮ ਵੀ ਇਹੀ ਕਹਿੰਦੇ ਹਨ, ਨਸ਼ਾ ਹਰ ਮਨੁੱਖ ਲਈ ਬੁਰੀ ਚੀਜ਼ ਹੈ।Image result for sikhism
ਸਿੱਖ ਧਰਮ ਵਿਗਿਆਨ ਦੇ ਬਹੁਤ ਨਜ਼ਦੀਕ ਹੈ। ਮਿਸਾਲ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਨੇ ਅਜ ਤੋਂ ਲਗਭਗ 500 ਸਾਲ ਪਹਿਲਾਂ ਫੁਰਮਾਇਆ ਸੀ ਕਿ -ਪਤਾਲਾ ਪਤਾਲ ਲਖ ਅਕਾਸਾ ਅਕਾਸ।।ਅਜ ਅਸੀਂ ਦੇਖਦੇ ਹਾਂ ਕਿ ਇਹੀ ਚੀਜ ਵਿਗਿਆਨ ਨੇ ਸਾਬਤ ਕਰ ਦਿਤੀ ਹੈ ਕਿ ਅਕਾਸ਼ ਵਿੱਚ ਜਿਤਨੇ ਵੀ ਤਾਰੇ, ਚੰਦ, ਗ੍ਰਹਿ ਆਦਿ ਘੁੰਮ ਰਹੇ ਹਨ ਇਹ ਸਭ ਛੋਟੀਆਂ ਵੱਡੀਆਂ ਧਰਤੀਆਂ ਦੇ ਹੀ ਰੂਪ ਹਨ।
ਸਿਖ ਧਰਮ ਇੱਕ ਸਮਾਨਤਾ ਦਾ ਧਰਮ ਹੈ। ਇਹ ਮਨੁੱਖਤਾ ਨੂੰ ਜਾਤ-ਪਾਤ, ਮਜ਼ਹਬਾਂ ਵਿੱਚ ਵੰਡਣ ਵਾਲਿਆਂ ਅਤੇ ਸਮਾਜਿਕ ਵਿਤਕਰਿਆਂ ਦਾ ਖੰਡਨ ਕਰਦਾ ਹੋਇਆ “ਮਾਨਸ ਕੀ ਜਾਤਿ ਸਬੈ ਏਕੇ ਪਹਿਚਾਨਬੋ” ਦਾ ਸੰਦੇਸ਼ ਦ੍ਰਿੜ ਕਰਾਉਂਦਾ ਹੈ। ਇਹ ਊਚ-ਨੀਚ ਵਿੱਚ ਵਿਸ਼ਵਾਸ ਨਹੀਂ ਰੱਖਦਾ। ਇਸ ਸਿਧਾਂਤ ਦੀ ਪ੍ਰੋੜਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਗਤਾਂ, ਭਟਾਂ, ਸੱਤੇ ਬਲਵੰਡ ਆਦਿ ਦੀ ਦਰਜ ਬਾਣੀ ਤੋਂ ਹੁੰਦੀ ਹੈ। ਇਹਨਾਂ ਵਿਚੋਂ ਬਹੁਤ ਸਾਰੇ ਉਸ ਸਮੇਂ ਦੀ ਬ੍ਰਾਹਮਣ ਸ਼੍ਰੇਣੀ ਵਲੋਂ ਤ੍ਰਿਸਕਾਰੀਆਂ ਹੋਈਆਂ ਅਖੌਤੀ ਨੀਚ ਜਾਤੀਆਂ ਵਿਚੋਂ ਸਨ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸੇ ਲੀਹ ਤੇ ਚਲਦਿਆਂ ਹੋਇਆਂ ਖਾਲਸੇ ਦੀ ਸਾਜਨਾ ਕਰਦੇ ਸਮੇਂ ਪੰਜਾਂ ਪਿਆਰਿਆਂ ਦੀ ਚੋਣ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ-ਥਾਂ ਤੇ ਇਸ ਸਿਧਾਂਤ ਦੀ ਪ੍ਰੋੜਤਾ ਕਰਦੇ ਹੋਏ ਸਪਸ਼ਟ ਪ੍ਰਮਾਣ ਮਿਲਦੇ ਹਨ। ਸਮਾਜ ਵਿੱਚ ਸਾਰਿਆਂ ਲਈ ਇੱਕ ਸਮਾਨ ਵਿਸ਼ਵਾਸ ਰੱਖਦੇ ਹੋਏ ਹੀ ਇਸਤਰੀ ਲਈ ਮਰਦਾਂ ਨਾਲ ਬਰਾਬਰ ਦਾ ਦਰਜਾ ਦਿੰਦਾ ਹੈ ਜਦੋਂ ਕਿ ਦੂਸਰੇ ਧਰਮਾਂ ਵਿੱਚ ਇਸ ਦੇ ਉਲਟ ਹੈ। ਗੁਰੂ ਨਾਨਕ ਸਾਹਿਬ ਤਾਂ ਇਸਤਰੀ ਬਾਰੇ ਇਥੋਂ ਤਕ ਫੁਰਮਾਉਂਦੇ ਹਨ ਕਿ ਜਦੋਂ ਇਥੋਂ ਇੱਕ ਪ੍ਰਮਾਤਮਾ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਦੀ ਰਚਨਾ ਹੀ ਇਸਤਰੀ ਜਾਤੀ ਰਾਹੀਂ ਹੁੰਦੀ ਹੈ ਤਾਂ ਉਸ ਇਸਤਰੀ ਨੂੰ ਮੰਦਾ ਕਿਵੇਂ ਆਖਿਆ ਜਾ ਸਕਦਾ ਹੈ। -ਸੋ ਕਿਉ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ।। -ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।। (ਭਾਈ ਗੁਰਦਾਸ ਜੀ)

Related Articles

Back to top button