ਬਾਸਮਤੀ ਵਿੱਚ ਆਇਆ 200 ਰੁਪਏ ਦਾ ਉਛਾਲ, ਜਾਣੋ ਹੁਣ ਕਿਸ ਰੇਟ ਵਿਕ ਰਿਹਾ ਹੈ ਬਾਸਮਤੀ

ਖੇਤੀ ਬਿੱਲਾਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਦੇ ਵਿਚਕਾਰ ਮੰਡੀਆਂ ਵਿੱਚ ਝੋਨੇ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਝੋਨੇ ਦੀ ਬੰਪਰ ਪੈਦਾਵਾਰ ਹੋਈ ਹੈ। ਪਰ ਕਈ ਮੰਡੀਆਂ ਅਜਿਹੀਆਂ ਹਨ ਜਿੱਥੇ ਹਾਲੇ ਵੀ ਕਿਸਾਨ ਫਸਲ ਵੇਚਣ ਲਈ ਨਿਹ ਆ ਰਹੇ ਹਨ। ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਇੱਕ ਹਫ਼ਤੇ ਵਿੱਚ ਝੋਨੇ ਦੇ ਰੇਟ 100 ਤੋਂ 200 ਰੁਪਏ ਪ੍ਰਤੀ ਕੁਇੰਟਲ ਵਧੇ ਹਨ ਅਤੇ ਕਿਸਾਨਾਂ ਨੂੰ ਉਮੀਦ ਹੈ ਕਿ ਇਹ ਭਾਅ ਹੋਰ ਵੀ ਵਧਣਗੇ। ਹਾਲਾਂਕਿ ਹਾਲੇ ਤੱਕ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਨਹੀਂ ਕੀਤੀ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਵਿੱਚ ਬਾਸਮਤੀ 1509 ਅਗੇਤੀ ਦਾ ਰੇਟ ਲਗਭਗ 2600 ਤੋਂ 2700 ਰੁਪਏ ਪ੍ਰਤੀ ਕੁਇੰਟਲ ਸੀ। ਪਰ ਇਸ ਵਾਰ ਇਸਦਾ ਸ਼ੁਰੁਆਤੀ ਰੇਟ ਸਿਰਫ 1700 ਰੁਪਏ ਮਿਲਿਆ ਹੈ। ਪਰ ਪਿਛਲੇ ਇੱਕ ਹਫਤੇ ਵਿੱਚ ਇਸਦੇ ਰੇਟ ਵਿੱਚ 100 ਤੋਂ 200 ਰੁਪਏ ਦਾ ਉਛਾਲ ਆਇਆ ਹੈ।ਫਿਲਹਾਲ ਬਹੁਤ ਸਾਰੇ ਕਿਸਾਨ ਹੁਣੇ ਆਪਣੀ ਫਸਲ ਲੈ ਕੇ ਮੰਡੀ ਨਹੀਂ ਜਾ ਰਹੇ ਕਿਉਂਕਿ ਕਿਸਾਨਾਂ ਨੂੰ ਉਂਮੀਦ ਹੈ ਕਿ ਰੇਟ ਵਿੱਚ ਹੋਰ ਉਛਾਲ ਆਵੇਗਾ। ਅਜਿਹੇ ਵਿੱਚ ਬਹੁਤ ਸਾਰੇ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਵੱਧਦੀ ਮਹਿੰਗਾਈ ਨੂੰ ਦੇਖਦੇ ਹੋਏ ਉਨ੍ਹਾਂਨੂੰ ਝੋਨੇ ਦੀ ਫਸਲ ਦਾ ਰੇਟ ਘੱਟ ਤੋਂ ਘੱਟ 6000 ਰੁਪਏ ਪ੍ਰਤੀ ਕੁਇੰਟਲ ਮਿਲਣਾ ਚਾਹੀਦਾ ਹੈ।
ਜਾਣਕਾਰੀ ਦੇ ਅਨੁਸਾਰ ਮੰਗਲਵਾਰ ਨੂੰ ਜਿਆਦਾਤਰ ਮੰਡੀਆਂ ਵਿੱਚ ਬਾਸਮਤੀ 1509 ਦਾ ਰੇਟ 1800 ਤੋਂ 2000 ਰੁਪਏ ਅਤੇ ਸ਼ਰਬਤੀ ਦਾ ਭਾਅ 1800 ਰੁਪਏ ਪ੍ਰਤੀ ਕੁਇੰਟਲ ਰਿਹਾ। ਪਿਛਲੇ ਤਿੰਨ ਦਿਨਾਂ ਵਿੱਚ ਭਾਅ 100 ਰੁਪਏ ਚੜ੍ਹੇ ਹਨ। ਹਲਾਕਿ ਅਜੇ ਝੋਨੇ ਦੀਆਂ 1121, ਮੁੱਛਲ ਝੋਨਾ ਅਤੇ ਬਾਸਮਤੀ ਕਿਸਮਾਂ ਬਾਜ਼ਾਰ ਵਿੱਚ ਨਹੀਂ ਆਈਆਂ ਹਨ। ਕਿਸਾਨਾਂ ਨੂੰ ਉਂਮੀਦ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਭਾਅ ਹੋਰ ਵੀ ਵਧਣਗੇ।