Punjab

ਬਾਬੇ ਨਾਨਕ ਦੀ ਫੌਟੋ ਨਾਲ ਸੁਨੇਹਾ ਲਿਖ ਕੇ ਬਜ਼ੁਰਗ ਨੇ ਥਰਮਲ ਲਈ ਕੀਤੀ ਜਿੰਦ ਕੁਰਬਾਨ | Bathinda

ਅੱਜ ਸਵੇਰੇ ਬਠਿੰਡਾ ਥਰਮਲ ਦੇ ਗੇਟ ਦੇ ਬਾਹਰ ਬੈਠੇ ਇਕ ਬਜ਼ੁਰਗ ਕਿਸਾਨ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਜੋਗਿੰਦਰ ਸਿੰਘ ਵਾਸੀ ਪਿੰਡ ਚੀਮਾ ਸੰਗਰੂਰ ਦਾ ਰਹਿਣ ਵਾਲਾ ਸੀ , ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਪੱਕੇ ਤੌਰ ‘ਤੇ ਦੇ ਚੁੱਕੀ ਹੈ, ਜਿਸ ਕਾਰਨ ਵੱਖ-ਵੱਖ ਧਿਰਾਂ ਚ ਰੋਸ ਹੈ। ਇਸਦੇ ਚਲਦਿਆਂ ਕਿਸਾਨ ਵੀ ਇਸਦੇ ਰੋਸ ‘ਚ ਸੰਘਰਸ਼ ਕਰ ਰਹੇ ਹਨ, ਜਿਸ ਦੀ ਸ਼ੁਰੂਆਤ ਅੱਜ ਇਕ ਬਜ਼ੁਰਗ ਕਿਸਾਨ ਨੇ ਆਪਣੀ ਜਾਨ ਦੇ ਕੇ ਸ਼ੁਰੂ ਕਰ ਦਿੱਤੀ ਹੈ।Punjab Cabinet nod to redevelop land of closed thermal plant in ...
ਅੱਜ ਸਵੇਰੇ ਇਹ ਕਿਸਾਨ ਥਰਮਲ ਦੇ ਗੇਟ ‘ਤੇ ਆਇਆ, ਜਿਸਦੇ ਹੱਥ ‘ਚ ਕਿਸਾਨ ਯੂਨੀਅਨ ਦਾ ਝੰਡਾ ਅਤੇ ਇਕ ਤਖ਼ਤੀ ਸੀ। ਜਿਸ ਤੇ ਲਿਖਿਆ ਸੀ,“ਸ੍ਰੀ ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਹੈ ਇਤਿਹਾਸਿਕ ਸ਼ਾਨ, ਮੈਂ ਕਰਦਾ ਹਾਂ ਇਸ ਨੂੰ ਵੇਚਣ ਤੋਂ ਰੋਕਣ ਲਈ ਜਿੰਦ ਕੁਰਬਾਨ।” ਇਥੇ ਹੀ ਕੁਝ ਦੇਰ ਬਾਅਦ ਇਸ ਦੀ ਮੌਤ ਹੋ ਗਈ। ਥਾਣਾ ਥਰਮਲ ਪੁਲਸ ਨੇ ਉਕਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ। ਦੂਜੇ ਪਾਸੇ ਐੱਸ. ਐੱਸ. ਪੀ. ਬਠਿੰਡਾ ਦੇ ਡਾ. ਨਾਨਕ ਸਿੰਘ ਦਾ ਕਹਿਣਾ ਹੈ ਉਕਤ ਦੀ ਮੌਤ ਗਰਮੀ ਨਾਲ ਹੋਈ ਲੱਗਦੀ ਹੈ, ਫਿਰ ਵੀ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ..

Related Articles

Back to top button