Sikh News

ਬਾਬੇ ਨਾਨਕ ਦੀਆਂ ਮੂਰਤੀਆਂ ਤੇ ਲੱਗੇ Ban !! Sultanpur Lodhi ਵਿਕਦੀਆਂ ਮੂਰਤੀਆਂ

ਬੇਸ਼ੱਕ ਸਿੱਖ ਕੌਮ ਇਹ ਮੰਨਣ ਲਈ ਤਿਆਰ ਨਾ ਹੋਵੇ ਕਿ ਸਿੱਖ ਧਰਮ ਹਿੰਦੂ ਧਰਮ ਵਿੱਚੋਂ ਹੀ ਨਿੱਕਲਿਆ ਹੈ ਪਰ ਇਹ ਇੱਕ ਕੌੜੀ ਸੱਚਾਈ ਹੈ ਕਿ ਸਿੱਖ ਹਿੰਦੂ ਧਰਮ ਵਿੱਚੋਂ ਹੀ ਵੱਖ ਹੋਏ ਹਨ। ਪਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਨੂੰ ਹਿੰਦੂ ਧਰਮ ਤੋਂ ਵੱਖ ਹੋਣ ਦੀ ਲੋੜ ਕਿਉਂ ਪਈ ? ਹਿੰਦੂ ਧਰਮ ਦੀਆਂ ਬੇਲੋੜੀਆਂ ਰਵਾਇਤਾਂ ਅਤੇ ਅੰਧਵਿਸ਼ਵਾਸਾਂ ਨੂੰ ਦੇਖ ਕੇ 1469 ਈਸਵੀ ਵਿੱਚ ਜਨਮੇ ਬਾਬੇ ਨਾਨਕ ਨੇ ਇਹਨਾਂ ਬੇਲੋੜੀਆਂ ਰਵਾਇਤਾਂ ਅਤੇ ਅੰਧਵਿਸ਼ਵਾਸਾਂ ਦਾ ਵਿਰੋਧ ਕਰਕੇ ਲੋਕਾਈ ਨੂੰ ਜਾਗਰੂਕ ਕਰਨ ਲਈ ਇੱਕ ਲਹਿਰ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਉਹਨਾਂ ਨੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ਵਿੱਚ ਪੈਦਲ ਸਫਰ ਕਰਕੇ ਉਦਾਹਰਨਾਂ ਰਾਹੀਂ ਲੋਕਾਂ ਨੂੰ ਇਹਨਾਂ ਵਹਿਮਾਂ ਭਰਮਾਂ ਅਤੇ ਬੇਲੋੜੀਆਂ ਰਸਮਾਂ ਰਿਵਾਜਾਂ ਨੂੰ ਸਮਝਣ ਅਤੇ ਛੱਡਣ ਲਈ ਪ੍ਰੇਰਿਤ ਕੀਤਾ । ਉਹਨਾਂ ਦੀ ਇਸ ਲਹਿਰ ਨੂੰ ਸਿੱਖ ਧਰਮ ਦਾ ਨਾਮ ਕਦੋਂ ਅਤੇ ਕਿਉਂ ਦਿੱਤਾ ਗਿਆ ?, ਇਹ ਇੱਕ ਵੱਖਰਾ ਵਿਸ਼ਾ ਹੈ । ਪਰ ਜੇਕਰ ਸੋਚਿਆ ਜਾਵੇ ਕਿ ਬਾਬੇ ਨਾਨਕ ਨੇ ਹਿੰਦੂ ਧਰਮ ਦੀਆਂ ਕੁਰੀਤੀਆਂ ਤੋਂ ਤੰਗ ਆ ਕੇ ਆਪਣਾ ਵੱਖਰਾ ਅੰਧਵਿਸ਼ਵਾਸਾਂ ਤੋਂ ਰਹਿਤ ਧਰਮ ਬਣਾਇਆ ਤਾਂ ਅੱਜ ਦੇ ਸਿੱਖ ਧਰਮ ਵਿੱਚੋਂ ਵੀ ਬਹੁਤੇ ਲੋਕ ਵੱਖ ਹੋ ਕੇ ਆਪਣੇ ਵੱਖਰੇ ਧਰਮ ਬਣਾ ਰਹੇ ਹਨ ! ਹੁਣ ਇੱਥੇ ਵੀ ਸਵਾਲ ਪੈਦਾ ਹੁੰਦਾ ਹੈ ਕਿ ਇਹਨਾਂ ਲੋਕਾਂ ਨੂੰ ਸਿੱਖ ਧਰਮ ਵਿੱਚੋਂ ਵੱਖ ਹੋ ਕੇ ਆਪਣੇ ਵੱਖਰੇ ਧਰਮ ਬਨਾਉਣ ਦੀ ਕੀ ਲੋੜ ਪਈ ? ਸ਼ਾਇਦ ਇਸਦਾ ਜਵਾਬ ਇਹ ਹੋ ਸਕਦਾ ਹੈ ਕਿ ਬਾਬੇ ਨਾਨਕ ਦੀ ਅੰਧਵਿਸ਼ਵਾਸਾਂ ਅਤੇ ਵਹਿਮਾਂ ਭਰਮਾਂ ਖਿਲਾਫ਼ ਆਰੰਭ ਕੀਤੀ ਸਿੱਖ ਲਹਿਰ ਹੁਣ ਉਹ ਨਹੀਂ ਰਹੀ ਜਿਸਦੀ ਕਲਪਨਾ ਬਾਬੇ ਨਾਨਕ ਨੇ ਕੀਤੀ ਸੀ । Image result for ਬਾਬੇ ਨਾਨਕ ਦੀਆਂ ਮੂਰਤੀਆਂਇਸ ਲਹਿਰ ਵਿੱਚ ਹੁਣ ਜਾਤ ਪਾਤ ਨੂੰ ਮੁੱਖ ਰੱਖਦਿਆਂ ਸ਼ਮਸ਼ਾਨ ਘਾਟ ਵੀ ਜਾਤਾਂ ਦੇ ਆਧਾਰ ‘ਤੇ ਬਣਾ ਕੇ “ਮਾਨਸ ਕੀ ਜਾਤ ਸਭੈ ਏਕੋ ਨਹਿਚਾਨਬੋ” ਦੇ ਕਥਨ ਦਾ ਵਿਰੋਧ ਹੋ ਰਿਹਾ ਹੈ । ਜੇਕਰ ਕਿਸੇ ਗਰੀਬ ਵਿਅਕਤੀ ਨੂੰ ਨੀਵੀਂ ਜਾਤੀ ਦਾ ਆਖ ਕੇ ਉਸਦੀ ਮੌਤ ਉਪਰੰਤ ਉਸਦਾ ਸੰਸਕਾਰ ਸਿੱਖ ਆਪਣੇ ਸ਼ਮਸ਼ਾਨ ਘਾਟ ਵਿੱਚ ਕਰਨ ਦਾ ਹੱਕ ਨਹੀਂ ਦੇਣਗੇ ਜਾਂ ਕਿਸੇ ਗਰੀਬ ਨੂੰ ਨੀਵੀਂ ਜਾਤੀ ਦਾ ਆਖ ਕੇ ਉਸਦੀ ਲੜਕੀ ਦੇ ਅਨੰਦ ਕਾਰਜ ਸਿੱਖਾਂ ਦੇ ਗੁਰਦੁਆਰਾ ਸਾਹਿਬ ਵਿੱਚ ਨਹੀਂ ਕੀਤੇ ਜਾਣਗੇ ਤਾਂ ਗਰੀਬਾਂ ਨੂੰ ਆਪਣੇ ਵੱਖਰੇ ਧਾਰਮਿਕ ਸਥਾਨ ਸਥਾਪਿਤ ਕਰਨੇ ਪੈਣਗੇ । ਜਿਸ ਕਰਕੇ ਬਹੁਤ ਸਾਰੇ ਲੋਕਾਂ ਦਾ ਸਿੱਖ ਧਰਮ ਤੋਂ ਵੱਖ ਹੋਣ ਕਰਕੇ ਸਿੱਖ ਧਰਮ ਦਾ ਖੇਤਰਫਲ ਘਟਦਾ ਜਾ ਰਿਹਾ ਹੈ, ਜਿਸਦੇ ਜਿੰਮੇਵਾਰ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਹਨ। ਅਤੇ ਸਾਰੇ ਧਰਮਾਂ ਦੇ ਆਪਸੀ ਵਿਰੋਧ ਕਾਰਨ ਧਾਰਮਿਕ ਸਥਾਨਾਂ ਅਤੇ ਡੇਰਿਆਂ ਦੀ ਗਿਣਤੀ ਦਿਨੋਂ ਦਿਨ ਵਧ ਰਹੀ ਹੈ । ਜੇਕਰ ਅਜੋਕੇ ਸਿੱਖ ਪ੍ਰਚਾਰਕ ਸਟੇਜਾਂ ਉੱਪਰ ਡੇਰਾਵਾਦ ਦਾ ਵਿਰੋਧ ਕਰਦੇ ਹਨ ਤਾਂ ਡੇਰਾਵਾਦ ਦੇ ਵਾਧੇ ਲਈ ਕਿਸੇ ਹੱਦ ਤੱਕ ਮੌਜੂਦਾ ਧਾਰਮਿਕ ਸਥਾਨਾਂ ਦੇ ਪ੍ਰਬੰਧਕ ਹਨ। ਕੁਝ ਹੱਦ ਤੱਕ ਲੋਕਾਂ ਦੀ ਸੋਚ ਵੀ ਕਸੂਰਵਾਰ ਹੈ। ਜੇਕਰ ਸੋਚੀਏ ਕਿ ਡੇਰਿਆਂ ਵਿੱਚ ਕਿਹੜੇ ਲੋਕ ਜਾ ਰਹੇ ਹਨ ? ਸਿੱਖ, ਮੁਸਲਮਾਨ, ਹਿੰਦੂ ਜਾਂ ਇਸਾਈ ? ਜੇਕਰ ਸਾਰੇ ਧਰਮਾਂ ਦੇ ਲੋਕ ਆਪਣੇ ਧਰਮ ਨੂੰ ਛੱਡ ਕੇ ਡੇਰਿਆਂ ਵਿੱਚ ਜਾ ਰਹੇ ਹਨ ਤਾਂ ਨੁਕਸ ਕਿੱਥੇ ਹੈ ??
ਮੂਰਤੀ ਪੂਜਾ ਦਾ ਵਿਰੋਧ ਕਰਨ ਵਾਲੇ ਬਾਬੇ ਨਾਨਕ ਦੀਆਂ ਵੀ ਮੂਰਤੀਆਂ ਬਣ ਗਈਆਂ ਹਨ। ਆਰਤੀ ਦਾ ਵਿਰੋਧ ਕਰਨ ਵਾਲੇ ਬਾਬੇ ਨਾਨਕ ਦੀ ਵੀ ਆਰਤੀ ਉਤਾਰੀ ਜਾ ਰਹੀ ਹੈ । ਮਾਲਾ ਨਾਲ ਪਾਠਾਂ ਦੀਆਂ ਗਿਣਤੀਆਂ ਕਰਨ ਦਾ ਵਿਰੋਧ ਕਰਨ ਵਾਲੇ ਬਾਬੇ ਨਾਨਕ ਦੀਆਂ ਤਸਵੀਰਾਂ ਅਤੇ ਮੂਰਤੀਆਂ ਨੂੰ ਮਾਲਾਵਾਂ ਨਾਲ ਲੱਦ ਦਿੱਤਾ ਗਿਆ ਹੈ । ਅੰਧਵਿਸ਼ਵਾਸਾਂ ਦਾ ਵਿਰੋਧ ਕਰਨ ਵਾਲੇ ਬਾਬੇ ਨਾਨਕ ਦੇ ਨਾਮ ਨਾਲ ਵੀ ਅੰਧਵਿਸ਼ਵਾਸਾਂ ਨਾਲ ਭਰਪੂਰ ਕਹਾਣੀਆਂ ਅਤੇ ਸਾਖੀਆਂ ਜੁੜ ਗਈਆਂ । ਪਰ ਜੇਕਰ ਬਾਬੇ ਨਾਨਕ ਦੀ ਸ਼ੁਰੂ ਕੀਤੀ ਇਹ ਲਹਿਰ ਉਸਦੇ ਪਾਏ ਪੂਰਨਿਆਂ ‘ਤੇ ਚੱਲਦੀ ਤਾਂ ਲੋਕਾਂ ਨੂੰ ਇਸ ਵਿੱਚੋਂ ਨਿੱਕਲ ਕੇ ਆਪਣੇ ਵੱਖਰੇ ਧਰਮ ਬਨਾਉਣ ਦੀ ਲੋੜ ਨਾ ਪੈਂਦੀ, ਜਿਵੇਂ ਬਾਬੇ ਨਾਨਕ ਨੂੰ ਹਿੰਦੂ ਧਰਮ ਦਾ ਵਿਰੋਧ ਕਰਨ ਦੀ ਲੋੜ ਪਈ ਸੀ।

Related Articles

Back to top button