News

ਬਾਬਿਆਂ ਦਾ ਆਸਰਾ ਵੀ ਨਾ ਸਿਰੇ ਲਾ ਸਕਿਆ ਮਿਸ਼ਨ | Chandrayaan 2 | ISRO

ਸ਼ੁੱਕਰਵਾਰ ਦੇਰ ਰਾਤ ਤੱਕ ਨਾ ਸਿਰਫ ਭਾਰਤ ਬਲਕਿ ਭਾਰਤ ਤੋਂ ਬਾਹਰ ਵਸਦੇ ਭਾਰਤੀਆਂ ਦੀ ਨਜਰਾਂ ਵੀ ਚੰਦਰਯਾਨ ਤੇ ਲੱਗੀਆਂ ਹੋਈਆਂ ਸਨ , ਕਿੳੇੁਕਿ ਸ਼ਨੀਵਾਰ ਦੀ ਸਵੇਰ ਭਾਰਤੀ ਸਮੇਂ 2 ਵਜੇ ਦੇ ਕਰੀਬ ਚੰਦਰਯਾਨ ਦੇ ਰੋਵਰ ਵਿਕਰਮ ਨੇ ਚੰਦ ਨੂੰ ਛੂਹਣਾ ਸੀ ਪਰ ਦੋ ਕਿਲੋਮੀਟਰ ਪਹਿਲਾਂ ਹੀਂ ਉਸਦਾ ਸੰਪਰਕ ਇਸਰੋ ਨਾਲੋਂ ਟੁਟ ਗਿਆ ਅਤੇ ਸਾਰੇ ਭਾਰਤੀਆਂ ਦੀਆਂ ਆਸਾਂ ਤੇ ਪਾਣੀ ਫਿਰ ਗਿਆ। ਇਸਰੋ ਮੁਖੀ ਕੇ ਸਿ਼ਵਾਨ ਕੁੁਝ ਜਿਆਦਾ ਹੀ ਨਿਰਾਸ਼ ਹੋ ਗਏ ਤੇ ਪ੍ਰਧਾਨ ਮੰਤਰੀ ਦੇ ਗਲ ਲੱਗ ਰੋ ਪਏ ਜੋ ਵੀਡੀਓ ਕਾਫੀ ਵਾਇਰਲ ਹੋਈ। ਸਾਇੰਸ ਦੇ ਖੇਤਰ ਵਿੱਚ ਕਾਮਯਾਬੀਆਂ ਅਤੇ ਨਾਕਾਮਯਾਬੀਆਂ ਚਲਦੀਆਂ ਰਹਿੰਦੀਆਂ ਹਨ ਪਰ ਇਸ ਮਿਸ਼ਨ ਵਿੱਚ ਦਿਲਚਸਪ ਗੱਲ ਇਹ ਰਹੀ ਕਿ ਚੰਦਰਯਾਨ 2 ਮਿਸ਼ਨ ਦੀ ਸਫਲਤਾ ਲਈ ਇਸਰੋ ਮੁਖੀ ਨੇ ਬਾਬਿਆਂ ਦਾ ਓਟ ਆਸਰਾ ਲੈਣ ਵਿੱਚ ਕੋਈ ਕਸਰ ਨਹੀਂ ਛੱਡੀ ਸੀ। ਹਾਲਾਂਕਿ ਧਾਰਮਿਕ ਪਾਠ ਪੂਜਾ ਹਰ ਇਕ ਮਨੁੱਖ ਦਾ ਨਿੱਜੀ ਮਸਲਾ ਹੈ ਪਰ ਜਦੋਂ ਮਿਸ਼ਨ ਇਕ ਪੂਰੇ ਦੇਸ਼ ਦੇ ਵੱਕਾਰ ਦਾ ਸਵਾਲ ਬਣਾ ਲਿਆ ਜਾਵੇ ਅਤੇ ਸਾਇੰਸਦਾਨ ਸਾਇੰਸ ਨਾਲੋ ਜਿਆਦਾ ਬਾਬਿਆਂ ਦੇ ਅਸ਼ੀਰਵਾਦ ਦੇ ਭਰੋਸਾ ਕਰ ਲੈਣ ਤਾਂ ਕੌਮਾਂਤਰੀ ਮੰਚ ਤੇ ਇਹ ਭਾਰਤੀ ਦੀ ਸਥਿਤੀ ਹਾਸੋਹੀਣੀ ਬਣਾ ਦਿੰਦਾ ਹੈ। ਇਸਰੋ ਮੁਖੀ ਕੇ.ਸਿਵਾਨ ਨੇ ਚੰਦਰਯਾਨ 2 ਦੇ ਦਾਗੇ ਜਾਣ ਤੋਂ ਪਹਿਲਾਂ ਉੜੀਸਾ ਦੇ ਉੜੂਪੀ ਕ੍ਰਿਸ਼ਨਾ ਮੱਟ ਚ ਪੂਜਾ ਕੀਤੀ ਤੇ ਬਾਅਦ ਵਿੱਚ ਜਦੋਂ 22 ਜੁਲਾਈ ਵਾਲੇ ਦਿਨ ਚੰਦਰਯਾਨ 2 ਦਾਗਿਆ ਜਾਣਾ ਸੀ ਤਾਂ ਸਦਗੁਰੂ ਜੱਗੀ ਵਾਸੂਦੇਵ ਨੂੰ ਸਪੈਸ਼ਨ ਇਸਰੋ ਸੰਸਥਾਨ ਵਿੱਚ ਬੁਲਾਇਆ ਗਿਆ ਤੇ ਉਸਦਾ ਆਸ਼ੀਰਵਾਦ ਲਿਆ ਗਿਆ। ਭਾਰਤ ਦਾ ਸੰਵਿਧਾਨ ਕਹਿੰਦਾ ਹੈ ਕਿ ਅੰਧਵਿਸ਼ਵਾਸ਼ ਚ ਵਾਧਾ ਕਰਨ ਵਾਲੇ ਕਰਮ ਨਹੀਂ ਹੋਣੇ ਚਾਹੀਦੇ ਪਰ ਜਦੋਂ ਮੁਲਕ ਦੀ ਸਭ ਤੋਂ ਵੱਡੀ ਸਾਇੰਸ ਸੰਸਥਾ ਇਸਰੋ ਹੀ ਜੱਗੀ ਵਾਸੂਦੇਵ ਵਰਗੇ ਬਾਬਿਆਂ ਨੂੰ ਸਿਰ ਝੁਕਾਵੇ ਤਾਂ ਫੇਰ ਉਸ ਦੇਸ਼ ਅਤੇ ਸੰਸਥਾ ਦਾ ਸਾਇੰਸ ਚ ਭਵਿੱਖ ਕਿਹੋ ਜਿਹਾ ਹੋਵੇਗਾ ?
ਕੁਝ ਲੋਕ ਇਹ ਵੀ ਕਹਿੰਦੇ ਹਨ ਕਿ ਚੰਦ੍ਰਯਾਨ ਮਿਸ਼ਨ ਭਾਰਤ ਦੇ ਬੁੱਧੀਜੀਵੀ ਦਿਮਾਗ ਦੀ ਸੌ ਫ਼ੀਸਦ ਝੂਠ ‘ਤੇ ਘੜੀ ਹੋਈ ਕਹਾਣੀ ਹੈ। ਝੂਠ ਨੇ ਹਰ ਹਾਲ ਫੇਲ੍ਹ ਹੋਣਾ ਹੁੰਦਾ ਹੈ ਅਤੇ ਭਾਰਤ ਦੇ ਲੱਖਾਂ ਮਿਲੀਅਨ ਡਾਲਰਾਂ ਦੀ ਭਾਜਪਾਈਆਂ ਵੱਲੋਂ ਚੋਰੀ ਨੂੰ ਲੁਕਾਉਣ ਲਈ ਇਹ ਪ੍ਰਪੰਚ ਘੜਿਆ ਗਿਆ ਸੀ। ਇਸ ਮਿਸ਼ਨ ‘ਤੇ ਦਿਖਾਇਆ ਜਾ ਰਿਹਾ 135 ਮਿਲੀਅਨ ਡਾਲਰ ਦਾ ਖਰਚਾ ਦਰਅਸਲ ਰਿਜ਼ਰਵ ਬੈਂਕ ਦੇ 1.76 ਲੱਖ ਕਰੋੜ ਰੁਪਏ ਦੇ ਵੱਡੇ ਭਾਜਪਾਈ ਫਰਾਡ ਨੂੰ ਕਵਰ-ਅਪ ਕਰਨ ਲਈ ਕੀਤਾ ਗਿਆ ਹੈ। ਭਾਰਤੀ ਮੀਡੀਆ ਨੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਚੰਦ੍ਰਯਾਨ ਮਿਸ਼ਨ ਨਾਲ ਜੋੜ ਕੇ ਇਹ ਫਰਾਡ ਬਹੁਤ ਆਸਾਨੀ ਨਾਲ ਸਿਰੇ ਚਾੜ੍ਹ ਲਿਆ ਹੈ। ਭੋਲ਼ੀ ਜਨਤਾ ਸੋਸ਼ਲ ਮੀਡੀਆ ‘ਤੇ ਚੰਦ੍ਰਯਾਨ ਦੀ ਅਸਫਲਤਾ ‘ਤੇ ਉਲਝੀ ਹੋਈ ਹੈ ਅਤੇ ਪੱਤਰਕਾਰ ਭਾਰਤ ਦੇ ਚੈਨਲਾਂ ‘ਤੇ ਟੀਵੀ ਬਹਿਸਾਂ ‘ਚ ਨਕਲੀ ਜਜ਼ਬਾਤਾਂ ਦਾ ਨਾਟਕ ਕਰ ਰਹੇ ਹਨ। ਸੋ ਕੁੱਲ ਮਿਲਾਕੇ ਚੰਦ੍ਰਯਾਨ ਮਿਸ਼ਨ ਨੂੰ ਸਿਆਸੀ ਮੁਫਾਦਾਂ ਲਈ ਵਰਤਕੇ,ਵਿਗਿਆਨ ਨਾਲੋਂ ਪਾਖੰਡ ਨੂੰ ਵੱਡਾ ਦਰਸਾ ਕੇ ਸਰਕਾਰ ਨੇ ਵਿਸ਼ਵ ਵਿਚ ਵੱਡੀ ਮੱਲ ਮਾਰਨ ਦੀ ਫੜ ਮਾਰਨੀ ਸੀ ਜੋ ਕਾਮਯਾਬ ਨਹੀਂ ਹੋ ਸਕੀ। ਹੁਣ ਜੋ ਮਰਜੀ ਕਹੀ ਜਾਓ,ਪਰ ਇਹ ਸਾਬਿਤ ਹੋ ਗਿਆ ਕਿ ਪਾਖੰਡ-ਬਾਬੇ-ਜੋਤਿਸ਼ ਕੁਝ ਨਹੀਂ ਹਨ।

Related Articles

Back to top button