Punjab

ਬਾਬਾ ਗੁਰੂ ਨਾਨਕ ਦੀ ਫੁਲਵਾੜੀ ਦੇ ਇਹ ਸਿੰਧੀ ਸਿੱਖ ਕਿਉਂ ਅਣਗੌਲੇ ਗਏ ?? SGPC

ਗੁਰੂ ਨਾਨਕ ਪਾਤਸ਼ਾਹ ਨੇ ਸਿੱਖੀ ਦਾ ਬਹੁਤ ਵੱਡਾ ਬਾਗ਼ ਲਗਾਇਆ ਸੀ ਪਰ ਸਾਡੀਆਂ ਕਮਜ਼ੋਰੀਆਂ ਕਾਰਣ ਅਸੀਂ ਸੰਭਾਲ਼ ਨਹੀਂ ਸਕੇ। ਅੱਜ ਵੀ ਭਾਰਤ , ਨੇਪਾਲ , ਬਰਮਾ, ਸ਼੍ਰੀ ਲੰਕਾ , ਪਾਕਿਸਤਾਨ ਹੋਰ ਬਹੁਤ ਦੇਸ਼ ਹਨ , ਜਿੱਥੇ ਕਈ ਕਰੋੜਾਂ ਅਜਿਹੇ ਲੋਕ ਹਨ ਜੋ ਸਿੱਖ ਧਰਮ ਨੂੰ ਹੀ ਆਪਣਾ ਇਸ਼ਟ ਮੰਨਦੇ ਹਨ। ਅੱਜ ਉਹਨਾਂ ਨੂੰ ਅਸੀਂ ਜੇ ਗੱਲ ਨਾਲ ਨਾ ਲਾਇਆ ਤਾਂ ਕਸੂਰ ਸਾਡਾ ਹੈ,ਉਨਾ ਨੂੰ ਗੁਰੂ ਦੀ ਮਰਿਆਦਾ ਨਹੀਂ ਦੱਸ ਸਕੇ ਉਹ ਵੀ ਕਸੂਰਵਾਰ ਅਸੀਂ ਹਾਂ, ਕਈ ਕਰੋੜਾਂ ਵਾਲੀ ਸਿੱਖ ਕੌਮ ਨੂੰ ਪੌਣੇ ਦੋ ਕਰੌੜ ਬਣਾਉਣ ਵਾਲੇ ਵੀ ਅਸੀਂ ਖੁਦ ਹਾਂ ! ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਅਵਤਾਰ ਗੁਰਪੁਰਬ ਮਨਾਉਣਾ ਸਾਰਥਿਕ ਤਾਂ ਹੀ ਹੋ ਸਕਦਾ ਹੈ , ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਨੂੰ ਮੰਨਣ ਵਾਲ਼ਿਆਂ ਨੂੰ ਉਸੇ ਬਾਗ਼ ਦੇ ਗੁਲਾਬ ਦੇ ਫੁੱਲ ਬਣਾ ਕੇ ਰੱਖੀਏ ਨਹੀਂ ਤਾਂ ਲੰਗਰ ਲਗਾਉਣ ਦਾ /ਸ਼ਤਾਬਦੀਆਂ ਮਨਾਉਣ ਦਾ ਕੋਈ ਫ਼ਾਇਦਾ ਨਹੀਂ। ਇਹਨਾਂ ਦੋਵਾਂ ਵੀਡੀਓ ਵਿਚ ਇਹ ਪਾਕਿਸਤਾਨ ਦੇ ਸਿੰਧੀ ਸਿੱਖ ਅਤੇ ਮੁਸਲਮਾਨ ਹਨ।Image result for nanak ji ਜਿਨਾਂ ਵਿੱਚ ਸੱਚੀ ਸ਼ਰਧਾ ਦਿਸ ਰਹੀ ਹੈ। ਮੁਸਲਮਾਨ ਤੇ ਸਿੰਧੀ ਸਿੱਖ ਗੁਰੂ ਗਰੰਥ ਸਾਹਿਬ ਜੀ ਦਾ ਬਹੁਤ ਅਦਬ ਸਤਿਕਾਰ ਕਰਦੇ ਹਨ। ਇਹਨਾਂ ਚੋਂ ਸਿੰਧੀ ਸਿੱਖਾਂ ਵੱਲ ਕਦੇ ਵੀ ਸਿੱਖ ਕੌਮ ਨੇ ਧਿਆਨ ਨਹੀਂ ਦਿੱਤਾ ਕਿ ਇਹ ਵੀ ਸਾਡੇ ਗੁਰ ਭਾਈ ਹਨ। ਅੱਜ ਸਾਨੂੰ ਇਕ ਕੋਸ਼ਿਸ਼ ਕਰਨੀ ਚਾਹੀਦੀ ਹੈ,ਨਵੰਬਰ ਤੱਕ ਪਾਕਿਸਤਾਨ ਵਿੱਚ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤ ਹੈ,ਉਂਨਾਂ ਨੂੰ ਸਿੱਖੀ ਦੀ ਮਾਲਾ ਵਿੱਚ ਪਰੋ ਲਈਏ। ਸਾਡੀਆਂ ਸਿਰਮੌਰ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਇਹਨਾਂ ਸਿੰਧੀ ਸਿੱਖਾਂ ਨੂੰ ਗੁਰ ਮਰਿਆਦਾ ਬਾਰੇ ਦੱਸ ਸਕੀਏ,ਇਹਨਾਂ ਨੂੰ ਗੁਰੂ ਦੀ ਫੁਲਵਾੜੀ ਦੇ ਫੁੱਲ ਬਣਾ ਸਕੀਏ। ਸਿਕਲੀਗਰ ਸਿੱਖ,ਵਣਜਾਰੇ ਸਿੱਖ,ਸਿੰਧੀ ਸਿੱਖ ਇਹ ਸਭ ਗੁਰੂ ਨਾਨਕ ਦੇ ਸਿੱਖ ਹੀ ਨੇ ਜਿਨ੍ਹਾਂ ਨੂੰ ਅਸੀਂ ਵਿਸਾਰਿਆ ਹੋਇਆ ਹੈ। ਆਓ ਅਸੀਂ ਵੀ ਆਪਣਾ ਫਰਜ਼ ਸਮਝੀਏ ਤੇ ਸਾਡੀਆਂ ਸੰਸਥਾਵਾਂ ਵੀ ਸਮਝਣ ਕਿ ਆਪਣੇ ਇਹਨਾਂ ਭਰਾਵਾਂ ਨੂੰ ਕਲਾਵੇ ਵਿਚ ਲਈਏ ਤਾਂ ਹੀ ਸਾਡੀਆਂ ਮਨਾਈਆਂ ਸ਼ਤਾਬਦੀਆਂ ਤੇ ਸਮਾਗਮ ਸਫਲ ਹੋ ਸਕਦੇ ਹਨ…..

Related Articles

Back to top button