ਬਾਬਾ ਕਹਿੰਦਾ ਜਦੋਂ ਤੱਕ ਖਾਲਸਾ ਰਾਜ ਨਹੀਂ ਆ ਜਾਂਦਾ,ਬੋਰੀ ਵਾਲੇ ਕੱਪੜੇ ਪਾਊਂਗਾ

ਰਾਜ ਕਰੇਗਾ ਖਾਲਸਾ’ ਦਾ ਦੋਹਰਾ ਹਰ ਸਿੱਖ ਅਰਦਾਸ ਸਮੇਂ ਪੜ੍ਹਦਾ ਹੈ। ਐਸਾ ਰਾਜ ਜਿਸਦੀ ਦੁਨੀਆ ਵਿਚ ਕੋਈ ਮਿਸਾਲ ਨਹੀਂ,ਅਜਿਹਾ ਰਾਜ ਜਿਥੇ ਕੋਈ ਦੁਖੀ ਨਹੀਂ, ਅਜਿਹਾ ਰਾਜ ਜਿਥੇ ਅਕਾਲ ਪੁਰਖ ਦਾ ਹੀ ਹੁਕਮ ਲਾਗੂ ਹੋਵੇਗਾ ਜੋ ਸਭਨਾ ਜੀਆਂ ਦਾ ਇੱਕ ਦਾਤਾ ਹੈ। ਇਹ ਨੇ ਬਾਬਾ ਕਰਮ ਸਿੰਘ ਜੋ ਕਿ ਰਾਜਸਥਾਨ ਤੋਂ ਹਨ ਇਹ ਹਰ ਸਮੇਂ ਬੋਰੀ ਦੇ ਬਣਾਏ ਕੱਪੜੇ ਪਾ ਕੇ ਰਖਦੇ ਹਨ। ਇਹ ਪਿਛਲੇ ਦਿਨਾਂ ਤੋਂ ਸੁਲਤਾਨਪੁਰ ਲੋਧੀ ਸਨ। ਜਦੋਂ ਇਹਨਾਂ ਤੋਂ ਇਹ ਲਿਬਾਸ ਬਾਰੇ ਪੁੱਛਿਆ ਗਿਆ ਤਾਂ ਬਾਬਾ ਜੀ ਨੇ ਕਿਹਾ -“ਜਦੋਂ ਤੱਕ ਖਾਲਸਾ ਰਾਜ ਨਹੀਂ ਆਉਂਦਾ ਮੈਂ ਇਸੇ ਤਰ੍ਹਾਂ ਰਹਾਂਗਾ ਅਤੇ ਇਹ ਵੀ ਯਕੀਨਨ ਹੈ ਕਿ ਖਾਲਸਾ ਰਾਜ ਫ਼ਿਰ ਆਵੇਗਾ ਤੇ ਦੁਨੀਆਂ ਦੇ ਸਾਰੇ ਰਾਜਾਂ ਤੋਂ ਬਿਹਤਰ ਹੋਵੇਗਾ।”
ਜੇ ਪੰਜਾਬ ਦੇ ਵਸਨੀਕ ਨਾ ਹੋਣ ਦੇ ਬਾਵਜੂਦ ਵੀ ਬਾਬਾ ਜੀ ਖਾਲਸਾ ਰਾਜ ਦੀ ਗੱਲ ਸਕਦੇ ਨੇ ਅਤੇ ਆਪਣਾ ਅਲੱਗ ਤਰ੍ਹਾਂ ਦਾ ਪ੍ਰਚਾਰ ਤੇ ਰੋਸ ਕਰ ਸਕਦੇ ਨੇ ਤਾਂ ਫ਼ਿਰ ਪੰਜਾਬ ਦੇ ਲੋਕ ਖਾਲਸਾ ਰਾਜ ਕਹਿਣ ਤੋਂ ਕਿਉਂ ਡਰਦੇ ਨੇ ? ਖਾਲਸਾ ਰਾਜ ਕਹੋ ਜਾਂ ਖਾਲਿਸਤਾਨ,ਅਜਿਹਾ ਰਾਜ ਜੋ ਗੁਰੂ ਗਰੰਥ ਸਾਹਿਬ ਦੇ ਸਿਧਾਂਤ ਨੂੰ ਸਮਰਪਿਤ ਹੋਵੇਗਾ,ਉਸ ਰਾਜ ਦੇ ਬਣਨ ਵਿਚ ਕਿਸੇ ਨੂੰ ਕੀ ਦਿੱਕਤ ਹੋ ਸਕਦੀ ਹੈ ? ਇਸੇ ਰਾਜ ਬਾਰੇ ਹੀ ਗੁਰੂ ਅਰਜਨ ਸਾਹਿਬ ਜੀ ਫੁਰਮਾਨ ਕਰਦੇ ਹਨ-
ਹੁਣਿ ਹੁਕਮੁ ਹੋਆ ਮਿਹਰਵਾਣ ਦਾ॥ ਪੈ ਕੋਇ ਨ ਕਿਸੈ ਰੁਞਾਣ ਦਾ ॥ ਸਭ ਸੁਖਾਲੀ ਵੁਠੀਆਂ ਇਹ ਹੋਆ ਹਲੇਮੀ ਰਾਜ ਜੀਓ ॥੭੩॥