Punjab

ਬਾਦਲ ਪਿੰਡ ਹੋਇਆ ਵੱਡਾ ਹਾਦਸਾ, 15 ਕਿਸਾਨ…

ਪਿਛਲੇ ਕਰੀਬ 8 ਦਿਨਾਂ ਤੋਂ ਖੇਤੀ ਬਿੱਲਾਂ ਦੇ ਖਿਲਾਫ ਰੋਸ ਨੂੰ ਲੈਕੇ ਕਿਸਾਨਾਂ ਵੱਲੋਂ ਬਾਦਲ ਪਿੰਡ ਵਿਖੇ ਇੱਕ ਵਿਸ਼ਾਲ ਧਰਨਾ ਲਗਾਇਆ ਗਿਆ ਸੀ। ਇਸ ਧਰਨੇ ਕੱਲ ਯਾਨੀ ਮੰਗਲਵਾਰ ਨੂੰ ਸਮਾਪਤ ਕਰਨ ਦੇ ਐਲਾਨ ਨਾਲ ਸਾਰੇ ਕਿਸਾਨ ਆਪੋ ਆਪਣੇ ਘਰਾਂ ਵੱਲ ਨੂੰ ਚਲੇ ਗਏ। ਪਰ ਇਸੇ ਦੌਰਾਨ ਧਰਨੇ ਤੋਂ ਵਾਪਸੀ ਦੇ ਸਮੇਂ ਕੁਝ ਕਿਸਾਨਾਂ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਬਠਿੰਡਾ-ਬਾਦਲ ਰੋਡ ‘ਤੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ ਭਰੀ ਬੱਸ ਦੀ ਵਾਪਸੀ ਸਮੇਂ ਇੱਕ ਟਰਾਲੇ ਨਾਲ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਲਗਭਗ 15 ਕਿਸਾਨ ਜ਼ਖਮੀਂ ਹੋ ਗਏ ਹਨ, ਜਿਨ੍ਹਾਂ ਨੂੰ ਤੁਰੰਤ ਬਠਿੰਡਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਇਨ੍ਹਾਂ ਵਿਚੋਂ 2 ਕਿਸਾਨਾਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ।ਇਨ੍ਹਾਂ ਦੋਵਾਂ ਕਿਸਾਨਾਂ ਨੂੰ ਬਠਿੰਡਾ ਦੇ ਹੀ ਇੱਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਇਸ ਬੱਸ ਵਿੱਚ ਲਗਭਗ 45 ਕਿਸਾਨ ਬਾਦਲ ਪਿੰਡ ਤੋਂ ਬਠਿੰਡਾ ਵਾਪਸ ਆ ਰਹੇ ਸਨ। ਇਸੇ ਦੌਰਾਨ ਇਹ ਬੱਸ ਅਚਾਨਕ ਇਕ ਟਰਾਲੇ ਨਾਲ ਟਕਰਾ ਗਈ। ਇਹ ਟੱਕਰ ਕਾਫੀ ਜਬਰਦਸਤ ਸੀ ਅਤੇ ਇਸੇ ਕਾਰਨ ਇਸ ਹਾਦਸੇ ਵਿੱਚ 15 ਦੇ ਕਰੀਬ ਕਿਸਾਨ ਜ਼ਖਮੀਂ ਹੋ ਗਏ ਹਨ।
ਇਸ ਮਾਮਲੇ ਬਾਰੇ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਟਰਾਲਾ ਰੋਡ ‘ਤੇ ਖੜ੍ਹਾ ਸੀ। ਪਰ ਫਿਲਹਾਲ ਟਰਾਲੇ ਦਾ ਡਰਾਈਵਰ ਮੌਕੇ ਤੋਂ ਫ਼ਰਾਰ ਹੈ ਅਤੇ ਉਸਦੀ ਭਾਲ ਜਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਕੱਲ ਕਿਸਾਨਾਂ ਵੱਲੋਂ ਬਾਦਲ ਮੋਰਚਾ ਖ਼ਤਮ ਕਰਨ ਦਾ ਐਲਾਨ ਕਰਦਿਆਂ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ 25 ਸਤੰਬਰ ਨੂੰ ਪੰਜਾਬ ਬੰਦ ਕਰਨ ਦੇ ਨਾਲ ਨਾਲ ਰੇਲਾਂ ਵੀ ਰੋਕਿਆਂ ਜਾਣਗੀਆਂ।

Related Articles

Back to top button