World

ਬਾਂਦਰਾਂ ‘ਤੇ ਵੀ ਨਹੀਂ ਕਰਾਂਗੇ ਦਵਾਈ ਦੀ ਅਜ਼ਮਾਇਸ਼….ਅਮਰੀਕਾ ਨੇ ਰੂਸ ਦੀ ਕੋਰੋਨਾ ਵੈਕਸੀਨ ਦਾ ਉਡਾਇਆ ਮਜ਼ਾਕ…

ਰੂਸ ਨੇ ਜਿਥੇ ਕੋਰੋਨਾਵਾਇਰਸ ਵੈਕਸੀਨ (Coronavirus Vaccine) ਬਣਾਉਣ ਦਾ ਦਾਅਵਾ ਕੀਤਾ ਹੈ, ਉਥੇ ਅਮਰੀਕਾ ਅਜੇ ਵੀ ਇਸ ਨੂੰ ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਇਸ ਦੌਰਾਨ ਖਬਰਾਂ ਆਈਆਂ ਹਨ ਕਿ ਅਮਰੀਕਾ ਨੇ ਰੂਸ ਦੀ ਵੈਕਸੀਨ Sputnik-V ਦਾ ਮਜ਼ਾਕ ਉਡਾਇਆ ਹੈ।ਇਹ ਵੀ ਕਿਹਾ ਹੈ ਕਿ ਇਨਸਾਨ ਤਾਂ ਦੂਰ ਦੀ ਗੱਲ, ਉਹ ਇਸ ਦਵਾਈ ਦੀ ਵਰਤੋਂ ਬਾਂਦਰਾਂ ਉਤੇ ਵੀ ਨਹੀਂ ਕਰਨਗੇ । ਸੀਐਨਐਨ ਦੀ ਇਕ ਰਿਪੋਰਟ ਦੇ ਅਨੁਸਾਰ, ਰੂਸ ਦੀ ਵੈਕਸੀਨ ਨੂੰ ਅਮਰੀਕਾ ਨੇ ਅੱਧ ਅਧੂਰਾ ਮੰਨਿਆ ਹੈ। ਇਸ ਲਈ ਇਸ ਨੂੰ ਕਦੇ ਵੀ ਗੰਭੀਰਤਾ ਨਾਲ ਨਹੀਂ ਲਿਆ ਗਿਆ।European diplomats: Trump is a 'laughing stock', 'obsessed with Obama' - Business Insider
ਵ੍ਹਾਈਟ ਹਾਊਸ ਦੇ ਪ੍ਰੈਸ ਸਕੱਤਰ ਕੈਲੇ ਮੈਕਨੀ ਨੇ ਕਿਹਾ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਰੂਸ ਦੇ ਟੀਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਅਮਰੀਕੀ ਟੀਕੇ ਨੂੰ ਸਖ਼ਤ ਤੀਜੇ ਟੈਸਟਿੰਗ ਪੜਾਅ ਅਤੇ ਉੱਚ ਮਿਆਰਾਂ ਵਿਚੋਂ ਲੰਘਣਾ ਪਵੇਗਾ। ਇਸ ਦੇ ਨਾਲ ਹੀ ਰੂਸ ਦੇ ਅਧਿਕਾਰੀਆਂ ਨੇ ਕਿਹਾ ਕਿ ਰੂਸ ਕੋਰੋਨਾ ਵਾਇਰਸ ਟੀਕੇ ਨਾਲ ਜੁੜੀ ਜਾਣਕਾਰੀ ਅਮਰੀਕਾ ਨਾਲ ਸਾਂਝੇ ਕਰਨ ਲਈ ਤਿਆਰ ਹੈ।ਰੂਸ ਨੇ ਇਹ ਵੀ ਕਿਹਾ ਕਿ ਉਹ ਅਮਰੀਕੀ ਦਵਾਈ ਕੰਪਨੀਆਂ ਨੂੰ ਅਮਰੀਕਾ ਵਿਚ ਹੀ ਰੂਸੀ ਟੀਕਾ ਬਣਾਉਣ ਦੀ ਆਗਿਆ ਦੇਣ ਲਈ ਤਿਆਰ ਹੈ। ਰੂਸ ਨੇ ਇਹ ਵੀ ਦਾਅਵਾ ਕੀਤਾ ਕਿ ਕੁਝ ਯੂਐਸ ਦਵਾਈ ਕੰਪਨੀਆਂ ਰੂਸ ਦੇ ਟੀਕੇ ਬਾਰੇ ਜਾਣਨ ਵਿੱਚ ਦਿਲਚਸਪੀ ਲੈ ਰਹੀਆਂ ਸਨ, ਹਾਲਾਂਕਿ ਇਸ ਨੇ ਫਰਮਾਂ ਦੇ ਨਾਮ ਨਹੀਂ ਜ਼ਾਹਰ ਕੀਤੇ। ਇਕ ਰੂਸੀ ਅਧਿਕਾਰੀ ਨੇ ਕਿਹਾ ਕਿ ਅਮਰੀਕਾ ਨੂੰ ਲੋਕਾਂ ਦੀ ਜਾਨ ਬਚਾਉਣ ਲਈ ਰੂਸ ਦੀ ਵੈਕਸੀਨ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।Will Donald Trump Be President? Trump Delegate Count Reaches Magic Number  To Clinch GOP Nominationਇਕ ਚੋਟੀ ਦੇ ਰੂਸ ਦੇ ਅਧਿਕਾਰੀ ਨੇ ਅਮਰੀਕਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇ ਸਾਡੀ ਵੈਕਸੀਨ ਕੋਰੋਨਾ ਵਿਸ਼ਾਣੂ ਵਿਰੁੱਧ ਪ੍ਰਭਾਵਸ਼ਾਲੀ ਸਾਬਤ ਹੋਈ ਤਾਂ ਇਹ ਸਵਾਲ ਪੁੱਛਿਆ ਜਾਵੇਗਾ ਕਿ ਅਮਰੀਕਾ ਨੇ ਇਸ ਵਿਕਲਪ ਨੂੰ ਲੱਭਣ ਦੀ ਗੰਭੀਰਤਾ ਨਾਲ ਕੋਸ਼ਿਸ਼ ਕਿਉਂ ਨਹੀਂ ਕੀਤੀ। ਟੀਕਾ ਬਣਾਉਣ ਵਿਚ ਰਾਜਨੀਤੀ ਕਿਉਂ ਹਾਵੀ ਰਹੀ। ਦੱਸ ਦਈਏ ਕਿ 11 ਅਗਸਤ ਨੂੰ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦਾਅਵਾ ਕੀਤਾ ਸੀ ਕਿ ਰੂਸ ਨੇ ਦੁਨੀਆ ਦਾ ਪਹਿਲਾ ਕੋਰੋਨਾ ਵਾਇਰਸ ਟੀਕਾ ਬਣਾਇਆ ਹੈ। ਹਾਲਾਂਕਿ, ਅਮਰੀਕਾ ਅਤੇ ਜਰਮਨੀ ਸਣੇ ਕਈ ਦੇਸ਼ਾਂ ਨੇ ਰੂਸ ਦੇ ਦਾਅਵੇ ‘ਤੇ ਸਵਾਲ ਚੁੱਕੇ ਹਨ।

Back to top button