Punjab

ਬਹੁਤੇ ਪੰਜਾਬੀਆਂ ਨੂੰ ਵੀ ਇਨ੍ਹਾਂ ਚੀਜਾਂ ਦੀ ਪੰਜਾਬੀ ਨਹੀਂ ਪਤਾ ਹੋਣੀ, ਪੰਜਾਬ ਦੇ ਲੋਕ ਭੁੱਲੇ ਪੰਜਾਬੀ

ਅੱਜ ਕੱਲ੍ਹ ਸਥਾਨਕ ਭਾਸ਼ਾਵਾਂ ਦਾ ਅਤੇ ਹਿੰਦੀ ਭਾਸ਼ਾ ਦਾ ਮੁੱਦਾ ਕਾਫੀ ਤੂਲ ਫੜਦਾ ਜਾ ਰਿਹਾ ਹੈ। ਸਾਡੇ ਮੁਲਕ ਵਿੱਚ ਵੱਖਰੇ ਵੱਖਰੇ ਸੂਬਿਆਂ ਵਿੱਚ ਅਲੱਗ ਅਲੱਗ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਹਰ ਨਾਗਰਿਕ ਨੂੰ ਆਪਣੀ ਮਾਤ ਭਾਸ਼ਾ ਨਾਲ ਪਿਆਰ ਹੈ ਅਤੇ ਹੋਵੇ ਵੀ ਕਿਉਂ ਨਾ ਕੁਝ ਦਿਨ ਪਹਿਲਾਂ ਗੁਰਦਾਸ ਮਾਨ ਨੇ ਵੀ ਹਿੰਦੀ ਭਾਸ਼ਾ ਦੀ ਸਿਫਤ ਕੀਤੀ ਸੀ। ਜਿਸ ਕਰਕੇ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ। ਗੁਰਦਾਸ ਮਾਨ ਦੇ ਵਿਰੋਧ ਵਿੱਚ ਬਹੁਤ ਸਾਰੇ ਪੰਜਾਬੀ ਨਿੱਤਰ ਆਏ ਹਨ। ਉਨ੍ਹਾਂ ਦੀ ਵਿਦੇਸ਼ਾਂ ਵਿੱਚ ਵੀ ਆਲੋਚਨਾ ਹੋਣ ਲੱਗੀ ਹੈ। ਹੁਣ ਸੋਸ਼ਲ ਮੀਡੀਆ ਤੇ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਇੱਕ ਢਾਡੀ ਜਥੇ ਦੇ ਕੁਝ ਨੌਜਵਾਨ ਪੰਜਾਬੀ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਅਸੀਂ ਸਾਰੇ ਪੰਜਾਬੀ ਹੋਣ ਦਾ ਦਾਅਵਾ ਕਰਦੇ ਹਾਂ।ਪਰ ਕੀ ਇਹ ਸੱਚਾਈ ਹੈ ਸਾਡੇ ਵਿਚੋਂ ਕਿੰਨੇ ਲੋਕ ਹਨ। ਜਿਹੜੇ ਸ਼ੁੱਧ ਪੰਜਾਬੀ ਬੋਲਦੇ ਹਨ। ਅਸੀਂ ਆਪਣੀ ਆਮ ਬੋਲ ਚਾਲ ਵਿੱਚ ਪੰਜਾਬੀ ਦੀ ਥਾਂ ਹੋਰ ਹੀ ਭਾਸ਼ਾਵਾਂ ਦੇ ਸ਼ਬਦਾਂ ਦੀ ਵਰਤੋਂ ਕਰਦੇ ਹਾਂ। ਸਾਡੇ ਬਜ਼ੁਰਗ ਵੀ ਜਦੋਂ ਫੋਨ ਤੇ ਗੱਲ ਕਰਦੇ ਹਨ ਤਾਂ ਹੈਲੋ ਸ਼ਬਦ ਦਾ ਪ੍ਰਯੋਗ ਕਰਦੇ ਹਨ। ਅਸੀਂ ਆਮ ਤੌਰ ਤੇ ਗਲਾਸ ਸ਼ਬਦ ਦੀ ਵਰਤੋਂ ਕਰਦੇ ਹਾਂ। ਜਦ ਕਿ ਪੰਜਾਬੀ ਭਾਸ਼ਾ ਵਿੱਚ ਗਲਾਸ ਨੂੰ ਕੁੱਜਾ ਕਿਹਾ ਜਾਂਦਾ ਹੈ। ਗਲਾਸ ਅੰਗਰੇਜ਼ੀ ਦਾ ਸ਼ਬਦ ਹੈ, ਇਸ ਤਰ੍ਹਾਂ ਹੀ ਅਸੀਂ ਬਟਨ ਸ਼ਬਦ ਦਾ ਉਚਾਰਨ ਕਰਦੇ ਹਾਂ, ਜਦ ਕਿ ਇਸ ਦਾ ਪੰਜਾਬੀ ਰੂਪ ਗਦਾਮ ਹੈ। ਅਸੀਂ ਸਾਰੇ ਹੀ ਸਾਈਕਲ ਕਹਿੰਦੇ ਹਾਂ। ਜਦ ਕਿ ਸਾਨੂੰ ਵਾਵਰੋਲਾ ਕਹਿਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਅਸੀਂ ਬਲੈਕ ਬੋਰਡ ਅਤੇ ਮੋਟਰਸਾਈਕਲ ਅੰਗਰੇਜ਼ੀ ਸ਼ਬਦਾਂ ਦੀ ਵਰਤੋਂ ਕਰਦੇ ਹਾਂ।ਨਿਰਾ ਆਪਣੇ ਆਪ ਨੂੰ ਪੰਜਾਬੀ ਅਖਵਾਉਣ ਨਾਲ ਹੀ ਪੰਜਾਬੀ ਦੀ ਸੇਵਾ ਨਹੀਂ ਹੋ ਸਕਦੀ। ਸਗੋਂ ਪੰਜਾਬੀ ਭਾਸ਼ਾ ਨੂੰ ਆਪਣੇ ਜੀਵਨ ਵਿੱਚ ਪੂਰੀ ਤਰ੍ਹਾਂ ਪ੍ਰਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਦਲੀਲ ਹੈ ਕਿ ਜਦੋਂ ਗੁਰਦਾਸ ਮਾਨ ਨੂੰ ਸਫਲਤਾ ਚਾਹੀਦੀ ਸੀ। ਉਦੋਂ ਤਾਂ ਉਨ੍ਹਾਂ ਨੇ ਗਾਣਾ ਗਾਇਆ ਸੀ। ਘਰ ਦੀ ਛਰਾਵ ਹੋਵੇ ਆਪਣਾ ਪੰਜਾਬ ਹੋਵੇ। ਹੁਣ ਉਹ ਹਿੰਦੀ ਦੀ ਵਕਾਲਤ ਕਰਨ ਲੱਗ ਗਏ ਹਨ। ਪੰਜਾਬੀਆਂ ਨੇ ਉਨ੍ਹਾਂ ਨੂੰ ਹੱਦ ਤੋਂ ਵੱਧ ਕੇ ਸਤਿਕਾਰ ਦਿੱਤਾ ਹੈ। ਉਨ੍ਹਾਂ ਨੂੰ ਲੋਕ ਪੰਜਾਬੀ ਦਾ ਮਾਣ ਕਹਿਣ ਲੱਗ ਪਏ ਸਨ। ਜਦ ਕਿ ਸਹੀ ਅਰਥਾਂ ਵਿੱਚ ਪੰਜਾਬੀ ਦਾ ਮਾਣ ਬਾਬਾ ਸ਼ੇਖ਼ ਫ਼ਰੀਦ ਜੀ ਹਨ। ਉਨ੍ਹਾਂ ਨੇ ਪੰਜਾਬੀ ਵਿੱਚ ਸਲੋਕ ਲਿਖੇ ਹਨ। ਜੋ ਪੰਜਾਬੀ ਦੀ ਸੇਵਾ ਸ਼ੇਖ ਫਰੀਦ ਜੀ ਨੇ ਕੀਤੀ ਹੈ। ਉਸ ਬਾਰੇ ਅਸੀਂ ਸਭ ਜਾਣਦੇ ਹਾਂ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button