Sikh News

ਫਿਰ ਸ਼ੁਰੂ ਹੋਇਆ ਬੇਅਦਬੀਆਂ ਦਾ ਦੌਰ | 1 ਦਿਨ ਵਿਚ 2 ਬੇਅਦਬੀਆਂ | ਇੱਕੋ ਦੋਸ਼ੀ ਦੀ ਕਰਤੂਤ | Surkhab Tv

ਪੰਜਾਬ ਵਿਚ ਇੱਕ ਵਾਰੀ ਫਿਰ ਬੇਅਦਬੀਆਂ ਆ ਦੌਰ ਅਣਦਿਖ ਸਾਜਿਸ਼ ਤਹਿਤ ਸ਼ੁਰੂ ਹੋਇਆ ਹੈ। ਇਤਿਹਾਸਕ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿਖੇ ਪਿੰਡ ਤਰਖਾਣ ਮਾਜਰਾ ਦੇ ਗੁਰਦੁਆਰਾ ਸਾਹਿਬ ਵਿਚ ਇਕ ਕਾਰ ਸਵਾਰ ਨੌਜਵਾਨ ਨੇ ਮੱਥਾ ਟੇਕਣ ਦਾ ਬਹਾਨਾ ਲਗਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਬੇਅਦਬੀ ਕੀਤੀ ਹੈ। ਇਸੇ ਹੀ ਨੌਜਵਾਨ ਨੇ ਪਿੰਡ ਜੱਲਾ ਵਿਚ ਵੀ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿਹਾ ਹੈ ਕਿ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਯੋਗ ਧਾਰਾਵਾਂ ਮੁਲਜ਼ਮ ’ਤੇ ਲਗਾਈਆਂ ਗਈਆਂ ਹਨ।Prakash Utsav of Sri Guru Granth Sahib Ji - VSK Telangana ਮੁਲਜ਼ਮ ਦੀ ਪਛਾਣ ਸਹਿਜਵੀਰ (ਉਮਰ 19 ਸਾਲ) ਵਾਸੀ ਨਾਭਾ ਵਜੋਂ ਹੋਈ ਹੈ। ਐੱਸਪੀ ਜਾਂਚ ਜਗਜੀਤ ਸਿੰਘ ਜੱਲ੍ਹਾ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਾਸੀਆਂ ਵੱਲੋਂ ਬੇਅਦਬੀ ਦੀ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਸੀ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਸਰਹਿੰਦ ਪੁਲਿਸ ਦੇ ਹਵਾਲ ਕਰ ਦਿੱਤਾ ਹੈ। ਪੰਜਾਬ ਸਰਕਾਰ ਨੇ ਵੀ ਟਵੀਟ ਕਰਕੇ ਭਰੋਸਾ ਦਿਵਾਇਆ ਹੈ ਕਿ ਪੁਲਿਸ ਬੇਅਦਬੀ ਦੇ ਦੋਵਾਂ ਮਾਮਲਿਆਂ ਦੀ ਨਿਰਪੱਖ ਜਾਂਚ ਕਰਨਗੇ।ਨੌਜਵਾਨ ’ਤੇ ਇਲਜ਼ਾਮ ਹੈ ਕਿ ਉਸ ਨੇ ਪਹਿਲਾਂ ਪਿੰਡ ਜੱਲ੍ਹਾ ਦੇ ਗੁਰਦੁਆਰਾ ਸ਼ਾਹਿਬ ‘ਚ ਦਾਖਲ ਹੋ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 9 ਅੰਗਾਂ ਦੀ ਬੇਅਦਬੀ ਕੀਤੀ। ਇਸ ਤੋਂ ਬਾਅਦ ਕਰੀਬ 5 ਕਿਲੋਮੀਟਰ ਅੱਗੇ ਆ ਕੇ 9:30 ਵਜੇ ਤਰਖਾਣ ਮਾਜਰਾ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਲਕੀਤ ਸਿੰਘ ਤੋਂ ਮੱਥਾ ਟੇਕਣ ਦਾ ਬਹਾਨਾ ਲਗਾ ਕੇ ਦਰਬਾਰ ਸਾਹਿਬ ਦਾ ਤਾਲਾ ਖੁੱਲ੍ਹਵਾ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ 11 ਅੰਗਾਂ ਦੀ ਬੇਅਦਬੀ ਕੀਤੀ। ਜਦੋਂ ਇਹ ਸਾਰਾ ਕੁਝ ਗ੍ਰੰਥੀ ਮਲਕੀਤ ਸਿੰਘ ਦੇ ਲੜਕੇ ਨੇ ਦੇਖਿਆ ਤਾਂ ਉਸ ਨੇ ਨੌਜਵਾਨ ਨੂੰ ਦਬੋਚ ਲਿਆ। ਇਕੱਤਰ ਹੋਏ ਪਿੰਡ ਵਾਸੀਆਂ ਨੇ ਨੌਜਵਾਨ ਦੀ ਕੁੱਟਮਾਰ ਕਰਕੇ ਉਸ ਦੀ ਗੱਡੀ ਭੰਨ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।

Related Articles

Back to top button