Punjab

ਪੱਟੀ ਵਿਚ ਖੋਲਿਆ ਇਸ ਧੀ ਨੇ Modikhana | ਗਰੀਬਾਂ ਦੀ ਕਰਦੀ ਹੈ ਮਦਦ | Surkhab TV

ਆਣਾ ਤੋਂ ਸ਼ੁਰੂ ਹੋਇਆ ਗੁਰੂ ਨਾਨਕ ਮੋਦੀਖਾਨਾ ਹੁਣ ਸ਼ਹਿਰ ਸ਼ਹਿਰ ਖੁਲ੍ਹਦਾ ਜਾ ਰਿਹਾ, ਜਿਸ ਦਾ ਹਰ ਵਰਗ ਲੋਕਾਂ ਨੂੰ ਫਾਇਦਾ ਵੀ ਮਿਲਦਾ ਨਜ਼ਰ ਆ ਰਿਹਾ ਹੈ। ਜਿਲ੍ਹਾ ਤਰਨ ਤਾਰਨ ਦੇ ਪੱਟੀ ਵਿਚ ਵੀ ‘ਗੁਰੂ ਨਾਨਕ ਮੋਦੀਖਾਨਾ’ ਮੈਡੀਕਲ ਸਟੋਰ ਖੁੱਲਣ ਨਾਲ ਲੋਕਾਂ ਦਾ ਰੁਝਾਨ ਇਸ ਮੈਡੀਕਲ ਸਟੋਰ ਵੱਲ ਹੋ ਗਿਆ, ਕਿਉਂਕਿ ਲੋਕਾਂ ਨੂੰ ਇੱਥੇ ਆਮ ਮੈਡੀਕਲ ਸਟੋਰਾਂ ਨਾਲੋਂ ਵੱਡੇ ਫਰਕ ਨਾਲ ਘੱਟ ਰੇਟ ਉਤੇ ਦਵਾਈਆਂ ਮਿਲ ਰਹੀਆਂ ਹਨ।ਇਸ ਬਾਰੇ ਮੈਡੀਕਲ ਸਟੋਰ ਦੀ ਮਾਲਕ ਰਮਿੰਦਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਹ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈGuru Nanak Modikhana Medical Store opened in Patti ਜਿਸ ਵਿਚ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ। ਇਸ ਵਿਚ ਅੰਗਰੇਜ਼ੀ ਦਵਾਈਆਂ ਲੋਕਾਂ ਨੂੰ ਬਹੁਤ ਵੱਡੇ ਫਰਕ ਨਾਲ ਦਿੱਤੀਆਂ ਜਾ ਰਹੀਆਂ ਹਨ।ਇਸ ਬਾਰੇ ਐੱਸਜੀਪੀਸੀ ਦੇ ਸਾਬਕਾ ਮੈਂਬਰ ਸੁਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਵਲੋਂ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਪਰਿਵਾਰ ਵਲੋਂ ਵੀ ਪੂਰਾ ਸਹਿਯੋਗ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਸ਼ੁਰੂਆਤ ਹੈ ਅਤੇ ਲੋਕਾਂ ਦੀ ਮੰਗ ਅਨੁਸਾਰ ਉਹ ਦਵਾਈਆਂ ਲੋਕਾਂ ਉਪਲਬਧ ਕਰਵਾਉਣਗੇ। ਉਨ੍ਹਾਂ ਕਿਹਾ ਕਰੋਨਾ ਮਹਾਂਮਾਰੀ ਕਰਕੇ ਲੋਕਾਂ ਦੀ ਮਾਲੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਅਤੇ ਹਰ ਪਰਿਵਾਰ ਨੂੰ ਕਿਸੇ ਨਾ ਕਿਸੇ ਬਿਮਾਰੀ ਨੇ ਜਕੜਿਆ ਹੋਇਆ ਹੈ।

Related Articles

Back to top button