News

ਪੰਦਰਾਂ ਸਾਲਾਂ ਦੀ ਬੱਚੀ ਬਣੀ ਫਿਰੋਜਪੁਰ ਦੀ ਡੀਸੀ, ਡੀਸੀ ਸਾਹਿਬ ਨੇ ਪੂਰਾ ਕੀਤਾ ਬੱਚੀ ਦਾ ਸੁਪਨਾ

ਜ਼ਿਲ੍ਹਾ ਫ਼ਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵੱਲੋਂ ਗਿਆਰਵੀਂ ਦੀ ਵਿਦਿਆਰਥਣ ਅਨਮੋਲ ਬੇਰੀ ਨੂੰ ਇੱਕ ਦਿਨ ਲਈ ਡਿਪਟੀ ਕਮਿਸ਼ਨਰ ਦੀ ਕੁਰਸੀ ਤੇ ਬਿਠਾ ਦਿੱਤਾ ਗਿਆ। ਇਸ ਕੁਰਸੀ ਤੇ ਬੈਠ ਕੇ ਲੜਕੀ ਨੇ ਬਹੁਤ ਹੀ ਖੁਸ਼ੀ ਮਹਿਸੂਸ ਕੀਤੀ। ਲੜਕੀ ਨੂੰ ਡੀ.ਸੀ. ਦੀ ਕੁਰਸੀ ਤੇ ਇਸ ਲਈ ਬਿਠਾਇਆ ਗਿਆ। ਕਿਉਂਕਿ ਉਸ ਦੀ ਇੱਛਾ ਸੀ ਕਿ ਉਹ ਇੱਕ ਦਿਨ ਡੀ.ਸੀ. ਬਣੇ। ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਆਮ ਤੌਰ ਤੇ ਉਹ ਸਕੂਲਾਂ ਵਿੱਚ ਜਾਂਦੇ ਰਹਿੰਦੇ ਹਨ। ਜਿੱਥੇ ਉਹ ਲੋਕਾਂ ਨੂੰ ਅਮਲਾਂ ਤੋਂ ਦੂਰ ਰਹਿਣ ਦੀ ਨਸੀਹਤ ਦਿੰਦੇ ਹਨ। ਜਦੋਂ ਉਹ ਇਸ ਲੜਕੀ ਦੇ ਸਕੂਲ ਵਿੱਚ ਗਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਦੀ ਨਜ਼ਰ ਇਸ ਲੜਕੀ ਅਨਮੋਲ ਮੇਰੀ ਤੇ ਪਈ। ਜੋ ਗਿਆਰਵੀਂ ਦੀ ਵਿਦਿਆਰਥਣ ਹੈ।ਉਨ੍ਹਾਂ ਨੇ ਅਨਮੋਲ ਨੂੰ ਪੁੱਛਿਆ ਕਿ ਉਹ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦੀ ਹੈ ਤਾਂ ਅਨਮੋਲ ਦਾ ਕਹਿਣਾ ਸੀ ਕਿ ਉਹ ਆਈਏਐਸ ਅਫਸਰ ਬਣਨਾ ਚਾਹੁੰਦੀ ਹੈ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਆਈਏਐੱਸ ਵਿੱਚ ਉਹ ਕੀ ਬਣਨਾ ਚਾਹੁੰਦੀ ਹੈ ਤਾਂ ਉਸ ਦਾ ਕਹਿਣਾ ਸੀ ਕਿ ਉਹ ਡੀ ਸੀ ਬਣਨਾ ਚਾਹੁੰਦੀ ਹੈ। ਜਦੋਂ ਡਿਪਟੀ ਕਮਿਸ਼ਨਰ ਨੇ ਸਕੂਲ ਦੇ ਪ੍ਰਿੰਸੀਪਲ ਨੂੰ ਅਨਮੋਲ ਬੇਰੀ ਦੇ ਨੰਬਰ ਪੁੱਛੇ ਤਾਂ ਪ੍ਰਿੰਸੀਪਲ ਦੁਆਰਾ ਜਾਣਕਾਰੀ ਦਿੱਤੀ ਗਈ ਕਿ ਉਹ ਕਲਾਸ ਵਿੱਚ ਸਭ ਤੋਂ ਟਾਪਰ ਹੈ। ਇਸ ਲੜਕੀ ਦਾ ਕੱਦ ਕਾਫੀ ਘੱਟ ਹੈ। ਉਹ ਕਿਸੇ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦੀ ਕਈ ਵਾਰ ਸਰਜਰੀ ਹੋ ਚੁੱਕੀ ਹੈ। ਜੇਕਰ ਸਰੀਰਕ ਪੱਖੋਂ ਉਸ ਨੂੰ ਕੋਈ ਕਮੀ ਹੈ ਤਾਂ ਦਿਮਾਗੀ ਪੱਖੋਂ ਉਹ ਬਹੁਤ ਅੱਗੇ ਹੈ। ਇਸ ਲਈ ਉਹ ਡੀਸੀ ਬਣ ਸਕਦੀ ਹੈ।ਜਿਸ ਤਰ੍ਹਾਂ ਇਹ ਲੜਕੀ ਸਖ਼ਤ ਮਿਹਨਤ ਕਰ ਰਹੀ ਹੈ। ਉਸ ਤੋਂ ਤਾਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਆਸਾਨੀ ਨਾਲ ਡੀਸੀ ਲੱਗ ਸਕਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਅਨਮੋਲ ਬੇਰੀ ਨੂੰ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਬਰੈਂਡ ਅੰਬੈਸਡਰ ਐਲਾਨ ਦਿੱਤਾ ਗਿਆ ਹੈ। ਇਸ ਤੋਂ ਲੋਕਾਂ ਨੂੰ ਇਹ ਵੀ ਸੰਦੇਸ਼ ਜਾਵੇਗਾ ਕਿ ਬਾਰਡਰ ਦੇ ਜ਼ਿਲ੍ਹੇ ਵਿੱਚ ਜਿੱਥੇ ਸਿਰਫ਼ ਕਿਸਾਨੀ ਹੈ। ਹੋਰ ਕੋਈ ਇੰਡਸਟਰੀ ਵਗੈਰਾ ਨਹੀਂ ਹੈ। ਉੱਥੇ ਦੀ ਇੱਕ ਲੜਕੀ ਡੀਸੀ ਲੱਗ ਸਕਦੀ ਹੈ। ਜੇਕਰ ਨੰਬਰ ਚੰਗੇ ਹੋਣਗੇ। ਪੜ੍ਹਾਈ ਵੱਲ ਧਿਆਨ ਦਿਓਗੇ ਅਤੇ ਅਮਲਾਂ ਤੋਂ ਦੂਰ ਰਹੋਗੇ ਤਾਂ ਡੀਸੀ ਦੀ ਪੋਸਟ ਤਾਂ ਇੱਕ ਪਾਸੇ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ..

Related Articles

Back to top button