News

ਪੰਡਿਤ ਰਾੳ ਦਾ ਸਨਮਾਨ 🔴 Gurdas Maan ਤੇ Sharry Maan ਨੂੰ ਲਾਹਨਤਾ

ਗੁ. ਸੰਤਸਰ ਸਾਹਿਬ ਚੰਡੀਗੜ੍ਹ ਦੇ ਸੇਵਾਦਾਰਾਂ ਵੱਲੋਂ ਪ੍ਰੋਫ. ਪੰਡਿਤਰਾਉ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਤੇ ਗੁਰਦਾਸ ਮਾਨ ਨੂੰ ਪੰਜਾਬੀ ਬੋਲੀ ਦਾ ਵਿਰੋਧ ਕਰਨ ਕਰਕੇ ਵੀ ਖਰੀਆਂ ਸੁਣਾਈਆਂ ਗਈਆਂ..ਪੰਜਾਬੀ ਬੋਲੀ ਵਿੱਚ ਲੰਬੇ ਸਮੇਂ ਤੋਂ ਗਾਉਣ ਵਾਲੇ ਅਤੇ ਗ਼ੈਰ-ਪੰਜਾਬੀਆਂ ਵਿੱਚ ਪੰਜਾਬੀ ਨੂੰ ਚੰਗੀ-ਖਾਸੀ ਪਛਾਣ ਦੇਣ ਵਾਲੇ ਗਾਇਕ ਗੁਰਦਾਸ ਮਾਨ ਭਾਸ਼ਾ ਬਾਰੇ ਆਪਣੀ ਇੱਕ ਟਿੱਪਣੀ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ। ਕੈਨੇਡਾ ਸ਼ੋਅ ਦੌਰਾਨ ਵਿਰੋਧ ਦੌਰਾਨ ਮਾਨ ਵੱਲੋਂ ਵਰਤੀ ਗਈ ਭੱਦੀ ਸ਼ਬਦਾਲੀ ਦੀ ਹਰ ਪਾਸੇ ਤੋਂ ਨਿਖੇਦੀ ਹੋਣ ਲੱਗੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਅਤੇ ਪੰਜਾਬੀ ਲੇਖਕ ਤੇਜਵੰਤ ਮਾਨ ਨੇ ਵੀ ਇਸ ਨੂੰ ਮਾੜਾ ਵਤੀਰਾ ਦੱਸਿਆ ਹੈ। ਤੇਜਵੰਤ ਮੁਤਾਬਕ ਗੁਰਦਾਸ ਮਾਨ ਨੇ ਇੱਕ ਰਾਸ਼ਟਰ, ਇੱਕ ਭਾਸਾ ਦਾ ਹਿਮਾਇਤ ਕਰਕੇ ਪੰਜਾਬੀ ਮਾਂ ਬੋਲੀ ਦੀ ਪਿੱਠ ਛੁਰਾ ਮਾਰਿਆ ਗਿਆ। ਉੱਪਰ ਅੱਪਲੋਡ ਵੀਡੀਓ ਵਿੱਚ ਜਾਣੋ ਡਾ. ਤੇਜਵੰਤ ਮਾਨ ਹੋਰ ਕੀ-ਕੀ ਬੋਲੇ।
ਉੱਧਰ ਗੁਰਦਾਸ ਮਾਨ ਵੱਲੋਂ ਵਰਤੀ ਭੱਦੀ ਸ਼ਬਦਾਵਲੀ ਦਾ ਜਲੰਧਰ ਵਿੱਚ ਸਿੱਖ ਜਥੇਬੰਦੀਆਂ ਨੇ ਵਿਰੋਧ ਜਤਾਇਆ। ਸਿੱਖ ਤਾਲਮੇਲ ਕਮੇਟੀ ਦੇ ਮੈਂਬਰਾਂ ਨੇ ਗੁਰਦਾਸ ਮਾਨ ਦਾ ਪੁਤਲਾ ਫੂਕਿਆ ਅਤੇ ਮੰਗ ਕੀਤੀ ਕਿ ਮਾਨ ਪੰਜਾਬੀਆਂ ਤੋਂ ਮੁਆਫੀ ਮੰਗਣ। ਇਨ੍ਹਾਂ ਲੋਕਾਂ ਨੇ ‘ਇੱਕ ਦੇਸ਼ ਇੱਕ ਭਾਸ਼ਾ’ ਨੂੰ ਲੈ ਕੇ ਵੀ ਗੁਰਦਾਸ ਮਾਨ ਦੇ ਬਿਆਨ ਦੀ ਨਿਖੇਧੀ ਕੀਤੀ।

Related Articles

Back to top button