News

ਪੰਜ ਪਿਆਰਿਆਂ ਨੇ ਕੇਕ ਕੱਟ ਕੇ ਨਵਾਂ ਕੰਮ ਕਰ ਦਿੱਤਾ, ਸਭ ਪਾਸੇ ਹੋ ਰਹੀ ਚਰਚਾ

ਹਾਲ ਹੀ ਵਿੱਚ ਸ਼ੋਸ਼ਲ ਮੀਡੀਆ ਤੇ ਇੱਕ ਵਿਡੀਉ ਬਹੁਤ ਤੇਜੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਜ ਪਿਆਰੇ ਸਹਿਬਾਨ ਸ੍ਰੀ ਸਾਹਿਬ ਨਾਲ ਕੇਕ ਕੱਟਦੇ ਦੇਖੇ ਜਾ ਸਕਦੇ ਨੇ .. ਸੰਗਤ ਸ਼ੋਸ਼ਲ ਮੀਡੀਆ ਤੇ ਇਸਦਾ ਵਿਰੋਧ ਕਰ ਰਹੀ ਹੇ ਤੇ ਕੁੱਝ ਨੇ ਤਾਂ ਇਸ ਨੂੰ ਕੋਈ ਖਾਸ ਗੱਲ ਨਹੀਂ ਕਹਿ ਕੇ ਦੱਸਿਆ.. ਕੁੱਝ ਨੇ ਕਿਹਾ ਕਿ ਕੇਕ ਖਾਣ ਵਾਲੀ ਚੀਜ ਹੈ ਇਸਦਾ ਧਰਮ ਨਾਲ ਕੋਈ ਸਬੰਧ ਨਹੀਂ .. ਬਾਕੀ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਦੇਖੋ ਕੀ ਕਰਦੀ ਹੈ ਇਸ ਮਸਲੇ ਤੇ ਕੀ ਇਹ ਸਭ ਜਾਇਜ ਹੈ ਜਾਂ ਗਲਤ ਹੈ ਇਸਤੋਂ ਪਹਿਲਾਂ ਚੰਡੀਗੜ੍ਹ ਸੈਕਟਰ-19 ਦੇ ਗੁਰਦੁਆਰਾ ਸਾਹਿਬ ‘ਚ ਗੁਰਪੁਰਬ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ। ਇੱਥੇ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ 550 ਕਿੱਲੋ ਦਾ ਕੇਕ, ਜਿਸ ਨੂੰ ਲੰਗਰ ‘ਚ ਵੰਡਿਆ ਗਿਆ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਨੈਸ਼ਨਲ ਬੇਕਰਜ਼ ਨੇ ਇਹ ਕੇਕ ਤਿਆਾਰ ਕਰਵਾਇਆ ਸੀ। ਪ੍ਰਕਾਸ਼ ਪੁਰਬ ਮਨਾਉਣ ਲਈ ਇਸ ਅਨੋਖੇ ਕੇਕ ਨੂੰ ਕਰੀਬ 15 ਕਾਰੀਗਰਾਂ ਨੇ ਮਿਲ ਕੇ 2 ਦਿਨਾਂ ‘ਚ ਤਿਆਰ ਕੀਤਾ ਸੀ।
ਕੇਕ ਕੱਟਣ ਦੇ ਪ੍ਰੋਗਰਾਮ ‘ਚ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਮੁੱਖ ਮਹਿਮਾਨ ਦੇ ਰੂਪ ‘ਚ ਮੌਜੂਦ ਰਹੇ। ਗੁਰਦੁਆਰਾ ਸਾਹਿਬ ਸਿੰਘ ਸਭਾ ਸੈਕਟਰ-19ਡੀ ਦੇ ਪ੍ਰਧਾਨ ਤਜਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮੌਕੇ ਭਾਰਤ ‘ਚ ਬਣੇ ਹੁਣ ਤੱਕ ਦੇ ਸਭ ਤੋਂ ਵੱਡੇ ਕੇਕਾਂ ‘ਚੋਂ ਇਕ ਨੂੰ ਇੱਥੇ ਪੇਸ਼ ਕਰਕੇ ਖੁਸ਼ੀ ਮਹਿਸੂਸ ਕਰ ਰਿਹਾ ਹਾਂ। ਇਸ ਨੂੰ ਲੰਗਰ ‘ਚ ਪ੍ਰਸ਼ਾਦ ਦੇ ਰੂਪ ‘ਚ ਵੰਡਿਆ ਗਿਆ।

Related Articles

Back to top button