Agriculture

ਪੰਜਾਬ ਵਿੱਚ ਨਵੀਂ ਪਹਿਲ, ਇੱਥੇ ਪਰਾਲੀ ਤੋਂ ਬਣ ਰਿਹਾ ਹੈ ਫਰਨੀਚਰ

ਹਰ ਸਾਲ ਝੋਨੇ ਦੀ ਕਟਾਈ ਦੇ ਦਿਨਾਂ ਵਿੱਚ ਕਿਸਾਨਾਂ ਅਤੇ ਵਾਤਾਵਰਨ ਲਈ ਸਭਤੋਂ ਵੱਡੀ ਮੁਸੀਬਤ ਹੁੰਦੀ ਹੈ ਪਰਾਲੀ। ਕਿਉਂਕਿ ਛੋਟੇ ਕਿਸਾਨ ਪਰਾਲੀ ਦਾ ਖੇਤ ਵਿੱਚ ਹੀ ਹੱਲ ਕਰਨ ਲਈ ਮਹਿੰਗੇ ਖੇਤੀ ਯੰਤਰ ਨਹੀਂ ਖਰੀਦ ਸਕਦੇ ਜਿਸ ਕਾਰਨ ਉਨ੍ਹਾਂਨੂੰ ਪਰਾਲੀ ਨੂੰ ਅੱਗ ਹੀ ਲਗਾਉਣੀ ਪੈਂਦੀ ਹੈ। ਪਰ ਕਿਸਾਨ ਚਾਹੁਣ ਤਾਂ ਪਰਾਲੀ ਨੂੰ ਸਾੜਨ ਦੀ ਬਜਾਏ ਇਸਤੋਂ ਹੋਰ ਕਈ ਤਰੀਕਿਆਂ ਨਾਲ ਕਮਾਈ ਕਰ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪਰਾਲੀ ਦੇ ਸੋਫੇ ਬਣਾਏ ਗਏ ਹਨ। ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਕਿਸਾਨ ਪਰਾਲੀ ਨੂੰ ਸਾੜਨ ਦੀ ਬਜਾਏ ਇਸਤੋਂ ਕਈ ਤਰਾਂ ਦਾ ਸਾਮਾਨ ਬਣਾ ਸਕਦੇ ਹਨ ਅਤੇ ਇਸਤੋਂ ਚੰਗੀ ਕਮਾਈ ਕਰ ਸਕਦੇ ਹਨ। ਪਰਾਲੀ ਤੋਂ ਬਣਾਏ ਗਏ ਸੋਫੇ ਘਰਾਂ ਦੇ ਗਾਰਡਨ ਵਗੈਰਾ ਰੱਖੇ ਜਾ ਸਕਦੇ ਹਨ।ਯੂਨੀਵਰਸਿਟੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਜਦੋਂ ਪਰਾਲੀ ਦੀਆਂ ਗੱਠਾਂ ਬਣਾਈਆਂ ਜਾਂਦੀਆਂ ਹਨ ਤਾਂ ਉਨ੍ਹਾਂ ਵਿਚ ਬਿਲਕੁਲ ਵੀ ਹਵਾ ਨਹੀਂ ਰਹਿ ਜਾਂਦੀ ਅਤੇ ਇਹ ਬੈਠਣ ਦੇ ਲਈ ਬਿਲਕੁਲ ਕਾਮਯਾਬ ਹੁੰਦੀ ਹੈ। ਇਸੇ ਚੀਜ ਨੂੰ ਦੇਖਦੇ ਹੋਏ ਉਨ੍ਹਾਂ ਨੇ ਪਰਾਲੀ ਦਾ ਸੋਫਾ ਬਣਾਉਣ ਦਾ ਸੋਚਿਆ। ਇਨ੍ਹਾਂ ਗੱਠਾਂ ਨੂੰ ਬੰਨ੍ਹ ਕੇ ਹੀ ਸੋਫੇ ਤਿਆਰ ਕੀਤੇ ਗਏ ਹਨ।ਇਸਤੋਂ ਬਾਅਦ ਇਨ੍ਹਾਂ ਸੋਫਿਆਂ ਨੂੰ ਪੋਲੀਥੀਨ ਦੀ ਮਦਦ ਨਾਲ ਚਾਰੇ ਪਾਸੋਂ ਲਪੇਟ ਦਿੱਤਾ ਗਿਆ ਤਾਂ ਜੋ ਕੋਈ ਵੀ ਚੀਜ ਇਸਦੇ ਅੰਦਰ ਨਾ ਜਾ ਸਕੇ। ਇਸੇ ਤਰਾਂ ਕਿਸਾਨ ਆਪਣੇ ਖੇਤ ਦੀ ਪਰਾਲੀ ਨੂੰ ਸਾੜੇ ਬਿਨਾਂ ਇਸਦਾ ਹਾਲ ਕਰ ਸਕਦੇ ਹਨ ਅਤੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਨਸ਼ਟ ਹੋਣ ਤੋਂ ਵੀ ਬਚਾ ਸਕਦੇ ਹਨ। ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….https://www.facebook.com/LudhianaLive/videos/1026811734409481

Related Articles

Back to top button