News

ਪੰਜਾਬ ਭਰ ‘ਚ ਡਿਜੀਟਲ ਮਿਊਜ਼ੀਅਮ ਤੇ ਲਾਈਟ/ਸਾਊਂਡ ਸ਼ੋਅ ਭਲਕੇ ਤੋਂ ਸ਼ੁਰੂ ,

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਗੁਰੂ ਨਾਨਾਕ ਦੇਵ ਜੀ ਨੂੰ ਸਮਰਪਿਤ ਇੱਕ ਡਿਜੀਟਲ ਪ੍ਰਦਰਸ਼ਨੀ ਤਿਆਰ ਕੀਤੀ ਗਈ ਹੈ ਜਿਸ ਨੂੰ ਸੋਮਵਾਰ ਨੂੰ ਲੋਕਾਂ ਦੇ ਵੇਖਣ ਲਈ ਖੋਲ੍ਹਿਆ ਜਾਏਗਾ। ਇਸ ਸ਼ਾਮ 7 ਵਜੇ ਤੋਂ 7:45 ਵਜੇ ਤਕ ਰਹੇਗਾ। ਇਸ ਦੇ ਨਾਲ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਲਾਈਟ ਤੇ ਸਾਊਂਡ ਸ਼ੋਅ ਵੀ ਵਿਖਾਇਆ ਜਾਏਗਾ। ਚੰਡੀਗੜ੍ਹ ਸਮੇਤ ਇਹ ਸ਼ੋਅ ਪੰਜਾਬ ਦੇ 26 ਸਥਾਨਾਂ ‘ਤੇ ਹੋਣਗੇ।LIGHT AND SOUND SHOW AND DIGITAL MUSEUM TO REGALE PEOPLE OF PUNJAB AT 26 PLACES FROM OCTOBER 7ਚੰਡੀਗੜ੍ਹ ਵਿੱਚ ਸੁਖਨਾ ਲੇਕ, ਬਿਆਸ ਤੇ ਸਤਲੁਜ ਦਰਿਆ ‘ਤੇ ਤੈਰਦਾ ਹੋਇਆ ਲਾਈਟ ਤੇ ਸਾਊਂਡ ਸ਼ੋਅ ਵੇਖਣ ਨੂੰ ਮਿਲੇਗਾ ਜੋ ਆਪਣੀ ਕਿਸਮ ਦਾ ਪਹਿਲਾ ਸ਼ੋਅ ਹੋਏਗਾ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਪ੍ਰਕਾਸ਼ ਪੁਰਬ ਦੇ ਸਬੰਧਾਂ ਵਿੱਚ ਕਰਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ 9 ਦਿਨਾਂ ਤਕ ਮੈਗਾ ਲਾਈਟ ਤੇ ਸਾਊਂਡ ਸ਼ੋਅ ਚਲਾਇਆ ਜਾਏਗਾ।
7 ਤੋਂ 9 ਅਕਤੂਬਰ ਤਕ ਸਵੇਰੇ ਸਾਢੇ 6 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤਕ ਮੁਹਾਲੀ ਦੇ ਸੈਕਟਰ 78 ਸਟੇਡੀਅਮ ਵਿੱਚ ਡਿਜੀਟਲ ਮਿਊਜ਼ੀਅਮ ਦਿਖਾਇਆ ਜਾਏਗਾ। 4 ਮਹੀਨਿਆਂ ਤਕ ਚੱਲਣ ਵਾਲੇ ਇਸ ਪ੍ਰੋਗਰਾਮ ਦਾ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਉਦਘਾਟਨ ਕਰਨਗੇ।
ਲਾਈਟ ਐਂਡ ਸਾਊਂਡ ਸ਼ੋਅ 11 ਤੋਂ 13 ਅਕਤੂਬਰ ਤੱਕ ਪੀ.ਏ.ਯੂ. ਗਰਾਉਂਡ ਲੁਧਿਆਣਾ, 15 ਤੋਂ 17 ਅਕਤੂਬਰ ਤੱਕ ਲਾਇਲਪੁਰ ਖਾਲਸਾ ਕਾਲਜ ਜਲੰਧਰ, 19 ਤੋਂ 21 ਅਕਤੂਬਰ ਤੱਕ ਆਈ.ਐੱਫ.ਐੱਸ. ਕਾਲਜ ਮੋਗਾ ਵਿਖੇ, 23 ਤੋਂ 25 ਅਕਤੂਬਰ ਤੱਕ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਹੋਵੇਗਾ।
ਇਸੇ ਤਰ੍ਹਾਂ ਵੀਆਈਪੀ ਪਾਰਕਿੰਗ ਸੁਲਤਾਨਪੁਰ ਲੋਧੀ ਵਿਖੇ 1 ਤੋਂ 3 ਨਵੰਬਰ, ਪੌਲੀਟੈਕਨਿਕ ਕਾਲਜ ਬਟਾਲਾ ਵਿਖੇ 5 ਤੋਂ 7 ਨਵੰਬਰ ਤੱਕ, ਅਨਾਜ ਮੰਡੀ ਡੇਰਾ ਬਾਬਾ ਨਾਨਕ ਵਿਖੇ 9 ਤੋਂ 11 ਨਵੰਬਰ ਤੱਕ, ਪਠਾਨਕੋਟ ਸ਼ਹਿਰ ਵਿਖੇ 13 ਤੋਂ 15 ਨਵੰਬਰ, ਪੁੱਡਾ ਗਰਾਊਂਡ ਗੁਰਦਾਸਪੁਰ ਵਿਖੇ 21 ਤੋਂ 19 ਨਵੰਬਰ ਤਕ ਚੱਲੇਗਾ।
21 ਤੋਂ 23 ਨਵੰਬਰ ਤਕ ਰੋਸ਼ਨ ਮੈਦਾਨ ਹੁਸ਼ਿਆਰਪੁਰ ਵਿਖੇ, ਐਸ ਬੀ ਐਸ ਨਗਰ ਸ਼ਹਿਰ ਵਿਖੇ 25 ਤੋਂ 27 ਨਵੰਬਰ, ਨਹਿਰੂ ਸਟੇਡੀਅਮ ਰੋਪੜ ਵਿਖੇ 29 ਤੋਂ 1 ਦਸੰਬਰ, ਚੰਡੀਗੜ੍ਹ ਵਿਖੇ 3 ਤੋਂ 5 ਦਸੰਬਰ, ਫਤਿਹਗੜ ਸਾਹਿਬ ਵਿਖੇ 7 ਤੋਂ 9 ਦਸੰਬਰ, ਪਟਿਆਲਾ ਸ਼ਹਿਰ ਵਿਚ 11 ਤੋਂ 13 ਦਸੰਬਰ, ਸੰਗਰੂਰ ਵਿਖੇ 15 ਤੋਂ 17 ਦਸੰਬਰ, 19 ਤੋਂ 21 ਦਸੰਬਰ ਨੂੰ ਬਰਨਾਲਾ, ਮਾਨਸਾ ਸ਼ਹਿਰ ਵਿਖੇ 23 ਤੋਂ 25 ਦਸੰਬਰ ਤਕ ਚੱਲੇਗਾ।
ਇਸ ਦੇ ਨਾਲ ਹੀ ਬਠਿੰਡਾ ਸ਼ਹਿਰ 15 ਤੋਂ 17 ਜਨਵਰੀ 2020 ਨੂੰ, ਮੁਕਤਸਰ ਸਾਹਿਬ ਸ਼ਹਿਰ 19 ਤੋਂ 21 ਜਨਵਰੀ ਨੂੰ, ਫਾਜ਼ਿਲਕਾ ਕਸਬਾ 23 ਤੋਂ 25, ਫਰੀਦਕੋਟ ਵਿਖੇ 27 ਤੋਂ 29 ਜਨਵਰੀ, ਫਿਰੋਜ਼ਪੁਰ ਸਿਟੀ ਵਿੱਚ 31 ਜਨਵਰੀ ਤੋਂ 2 ਫਰਵਰੀ, 4 ਤੇ 6 ਫਰਵਰੀ ਨੂੰ ਤਰਨ ਤਾਰਨ ਸਿਟੀ ਤੇ 8 ਤੋਂ 10 ਫਰਵਰੀ ਤਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ਼ੋਅ ਹੋਣਗੇ।

Related Articles

Back to top button