News

ਪੰਜਾਬ ਪੁੱਜੇ ਗੁਰਦਾਸ ਮਾਨ, ਬੱਤੀ ਵਾਲੀ ਗੱਲ ਦਾ ਇਸ ਤਰ੍ਹਾਂ ਸਮਝਾਇਆ ਮਤਲਬ…

ਪੰਜਾਬੀ ਭਾਸ਼ਾ ਬਾਰੇ ਬਿਆਨ ਦੇ ਕੇ ਕੈਨੇਡਾ ਵਿਚ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਏ ਗਾਇਕ ਗੁਰਦਾਸ ਮਾਨ ਅੱਜ ਅੰਮ੍ਰਿਤਸਰ ਹਵਾਈ ਅੱਡੇ ਉੱਤੇ ਪੁੱਜੇ। ਪੰਜਾਬ ਵਿਚ ਮਾਨ ਦੇ ਵਿਰੋਧ ਨੂੰ ਵੇਖਦੇ ਹੋਏ ਹਵਾਈ ਅੱਡੇ ਉੱਤੇ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ। ਗੁਰਦਾਸ ਮਾਨ ਮੀਡੀਆ ਦੇ ਸਵਾਲਾਂ ਤੋਂ ਬਚਦੇ ਨਜ਼ਰ ਆਏ। ਲੋਕਾਂ ਵੱਲੋਂ ਕੀਤੇ ਜਾ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਜਿਹੜਾ ਵਿਰੋਧ ਕਰ ਰਿਹਾ ਹੈ, ਕਰੀ ਜਾਣ ਦਿਓ। ਐਡੀ ਵੀ ਕੋਈ ਗੱਲ ਨਹੀਂ ਹੋ ਗਈ, ਜਿਹੜੇ ਮੈਂ ਦੋ ਸ਼ਬਦ ਕਹਾਂ। ਗੁਰਦਾਸ ਮਾਨ ਨੂੰ ਸਵਾਲ ਕੀਤਾ ਗਿਆ ਕਿ ਬੱਤੀ ਵਾਲੀ ਗੱਲ ਦਾ ਕੀ ਮਤਲਬ ਹੈ ਤਾਂ ਉਨ੍ਹਾਂ ਕਿਹਾ ਕਿ ਬੱਤੀ ਤਾਂ ਗੱਡੀ ਉੱਤੇ ਵੀ ਲੱਗਦੀ ਹੈ। ਉਨ੍ਹਾਂ ਕਿਹਾ ਕਿ ਮੈਂ ਅਜਿਹਾ ਕੁਝ ਨਹੀਂ ਕਿਹਾ ਜਿਸ ਦਾ ਵਿਰੋਧ ਹੋਏ। ਜਿਹੜੇ ਕਰ ਰਹੇ ਹਨ, ਉਨ੍ਹਾਂ ਨੂੰ ਕਰੀ ਜਾਣ ਦਿਓ।

Related Articles

Back to top button