ਪੰਜਾਬ ਦੇ ਖੇਤੀ ਅੰਦੋਲਨਾਂ ਨਾਲ ਢੁਕਦੀ ਕਹਾਣੀ, ਜਰੂਰ ਪੜ੍ਹੋ

ਪੰਜਾਬ ਦੇ ਕਿਸਾਨ ਵੱਲੋਂ ਲਗਾਤਾਰ ਅੰਦੋਲਨ ਕੀਤਾ ਜਾ ਰਿਹਾ ਹੈ ਪਰ ਸਰਕਾਰ ਹਾਲੇ ਤੱਕ ਆਪਣੇ ਫੈਸਲੇ ਤੇ ਅੜੀ ਹੋਈ ਹੈ।ਅੱਜ ਅਸੀਂ ਤੁਹਾਨੂੰ ਇੱਕ ਅਜੇਹੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਪੰਜਾਬ ਦੇ ਖੇਤੀ ਅੰਦੋਲਨ ਨਾਲ ਬਿਲਕੁਲ ਢੁਕਦੀ ਹੈ। ਯਾਨੀ ਇਹ ਕਹਾਣੀ ਪੰਜਾਬ ਦੇ ਅੱਜ ਦੇ ਹਾਲਾਤਾਂ ਨੂੰ ਬਿਆਨ ਕਰਦੀ ਹੈ।ਕਹਿੰਦੇ ਇੱਕ ਵਾਰ ਅਮਰੀਕਾ ਨੇਂ ਸਾਊਦੀ ਅਰਬ ਨੂੰ ਧਮਕੀ ਦਿੱਤੀ- ਕਿ “ਜੇਕਰ ਸਾਡੀਆਂ ਗੱਲਾਂ ਨਾਂ ਮੰਨੀਆਂ, ਤਾਂ ਅਸੀਂ ਤੁਹਾਡੇ ਤੇ ਹਮਲਾ ਕਰ ਦੇਵਾਂਗੇ। ਅਮਰੀਕਾ ਦਾ ਮੰਨਣਾ ਸੀ ਕਿ ਆਪਣੇ ਤੇਲ ਦੇ ਖੂਹਾਂ ਨੂੰ ਬਚਾਉਣ ਖਾਤਰ ਅਰਬ ਵਾਲੇ ਝੁਕ ਜਾਣਗੇ, ਕਿਓਂਕਿ ਅਰਬ ਦੀ ਸਾਰੀ ਅਰਥ ਵਿਵਸਥਾ ਤੇਲ ਦੇ ਖੂਹਾਂ ਤੇ ਹੀ ਨਿਰਭਰ ਹੈ।ਅਮਰੀਕਾ ਦਾ ਇੱਕ ਦੂਤ ਗੱਲਬਾਤ ਕਰਨ ਲਈ ਅਰਬ ਗਿਆ। ਉਥੋਂ ਦੇ ਲੀਡਰ ਨੇਂ ਅਮਰੀਕਾ ਵੱਲੋਂ ਭੇਜੇ ਦੂਤ ਦਾ ਸਵਾਗਤ ਕੁਝ ਇਸ ਤਰਾਂ ਕੀਤਾ- 2 ਊਠ ਮੰਗਵਾਏ, ਇੱਕ ਉੱਤੇ ਅਰਬੀ ਲੀਡਰ ਖੁਦ ਸਵਾਰ ਹੋਇਆ, ਤੇ ਦੂਜੇ ਊਠ ਤੇ ਅਮਰੀਕਾ ਦੇ ਉਸ ਦੂਤ ਨੂੰ ਬਿਠਾਇਆ ਗਿਆ। ਤਪਦੇ ਰੇਗਿਸਤਾਨ ਵਿੱਚੋਂ ਕਈ ਘੰਟੇ ਚੱਲਣ ਤੋੰ ਬਾਅਦ 2 ਟੈਂਟ ਨਜਰ ਪਏ।ਅਮਰੀਕਾ ਦੇ ਦੂਤ ਨੂੰ ਓਥੇ ਹੀ ਟੈਂਟ ਚ ਬਿਠਾਇਆ ਗਿਆ, ਖਾਣ ਲਈ ਕੁਝ ਖਜੂਰਾਂ ਅਤੇ ਪੀਣ ਲਈ ਥੋੜਾ ਜਿਹਾ ਪਾਣੀ ਦਿੱਤਾ, ਅਤੇ ਇਹੋ ਕੁਝ ਖੁਦ ਅਰਬੀ ਲੀਡਰ ਨੇਂ ਲਿਆ।
ਗੱਲਬਾਤ ਸ਼ੁਰੂ ਹੋਈ, ਤਾਂ ਅਰਬੀ ਲੀਡਰ ਨੇਂ ਦੋ ਟੁੱਕ ਗੱਲ ਮੁਕਾਈ,ਅਤੇ ਕਿਹਾ “ਤੂੰ ਦੇਖ ਹੀ ਲਿਆ ਹੋਣਾ ਐ। ਅਸੀਂ ਇੰਝ ਰਹਿਣਾ ਆਪਣੇ ਬਜ਼ੁਰਗਾਂ ਕੋਲੋਂ ਸਿੱਖ ਲਿਆ ਐ, ਓਹ੍ਹ ਵੀ ਇੰਝ ਹੀ ਰਹਿੰਦੇ ਸਨ। ਅਸੀਂ ਸਿਰਫ ਖਜੂਰਾਂ ਖਾ ਕੇ, ਊਠਾਂ ਦੀ ਸਵਾਰੀ ਕਰ ਕੇ ਜੀਅ ਲਵਾਂਗੇ।ਰਹੀ ਗੱਲ ਹਮਲੇ ਦੀ, ਤੁਸੀਂ ਕੀ ਹਮਲਾ ਕਰੋਗੇ? ਅਸੀਂ ਆਪ ਹੀ ਆਪਣੇ ਤੇਲ ਦੇ ਖੂਹਾਂ ਨੂੰ ਅੱਗ ਲਗਾ ਦੇਵਾਂਗੇ। ਪਰ ਸੋਚ ਲਓ, ਤੁਹਾਡੀ ਨਵੀਂ ਪੀੜੀ ਸਾਡੇ ਤੇਲ ਬਗੈਰ ਗੁਜ਼ਾਰਾ ਕਿਵੇਂ ਕਰੇਗੀ? ਤੁਹਾਡਾ ਤਾਂ ਸਾਰਾ ਢਾਂਚਾ ਹੀ ਤੇਲ ਤੇ ਨਿਰਭਰ ਏ, ਤੁਹਾਡੇ ਟੈਂਕ ਤੱਕ ਬੰਦ ਹੋ ਜਾਣਗੇ, ਪਰ ਸਾਡੇ ਊਠ ਹਮੇਸ਼ਾ ਤੁਰਦੇ ਰਹਿਣਗੇ। ” ਏਨੀਆਂ ਕੁ ਸੁਣਾ ਕੇ ਅਮਰੀਕੀ ਦੂਤ ਨੂੰ ਵਿਦਾ ਕਰ ਦਿੱਤਾ ਗਿਆ।ਅਰਬੀ ਨੇਤਾ ਦੇ ਸਖਤ ਸਟੈਂਡ ਅਤੇ ਸੂਝ ਬੂਝ ਕਰਕੇ ਲੜਾਈ ਟਲ ਗਈ ਅਤੇ ਅਮਰੀਕਾ ਨੇਂ ਸ਼ਰਤਾਂ ਵਾਪਿਸ ਲੈ ਲਈਆਂ। ਇਸੇ ਤਰਾਂ ਅੱਜ ਦੇਖਿਆ ਜਾਵੇ ਤਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਆਉਂਦੀਆਂ ਮਾਲ ਗੱਡੀਆਂ ਬੰਦ ਕਰਨ ਦਾ ਹੁਕਮ ਸੁਣਾ ਦਿੱਤਾ ਗਿਆ ਹੈ। ਪੰਜਾਬ ਨੂੰ ਆਰਥਿਕ ਸੰਕਟ ਵਿੱਚ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹਾਲਾਂਕਿ ਪੰਜਾਬ ਕੋਲ ਅੰਨ ਉਗਾਉਣ ਲਈ ਜ਼ਮੀਨ, ਅਤੇ ਹੋਰ ਬਥੇਰੇ ਆਰਥਿਕਤਾ ਦੇ ਸਾਧਨ ਮੌਜੂਦ ਹਨ।ਸਗੋਂ ਜੇਕਰ ਪੰਜਾਬ ਚਾਹੇ ਤਾਂ ਦਿੱਲੀ ਨੂੰ ਬਿਜਲੀ, ਪਾਣੀ ਅਤੇ ਅੱਧੇ ਮੁਲਖ ਨੂੰ ਅਨਾਜ ਸੰਕਟ ਪੈ ਸਕਦਾ ਹੈ। ਹੁਣ ਦੇਖਣਾ ਇਹ ਹੈ ਕਿ ਬਲਦਾਂ ਗੱਡਿਆਂ, ਕੁੜਤੇ-ਚਾਦਰੇ, ਭੱਖੜੇ-ਤਾਂਦਲੇ ਖਾ ਕੇ ਡੰਗ ਟਪਾਉਣ ਆਲੇ ਬਾਬਿਆਂ ਦੇ ਵਾਰਿਸ ਕੀ ਸਟੈਂਡ ਲੈਣਗੇ।” ਭੈਅ ਕਾਹੂੰ ਕੋ ਦੇਤ ਨਾਹੀ ਨਾ ਭੈਅ ਮਾਨਤ ਆਣ।”