Punjab

‘ਪੰਜਾਬ ਦਾ ਅਗਲਾ ਮੁੱਖ ਮੰਤਰੀ BJP ਤੋਂ ਹੋਵੇਗਾ’ | Navjot Sidhu ਹੋਣਗੇ BJP ਚ ਸ਼ਾਮਿਲ !! Surkhab Tv

ਪੰਜਾਬ ਵਿਚ ਅਕਾਲੀ ਭਾਜਪਾ ਦਾ ਗਠਜੋੜ ਪਿਛਲੇ ਕਈ ਸਾਲਾਂ ਤੋਂ ਚਲਦਾ ਰਿਹਾ ਹੈ ਜੋ ਕਿ ਹੁਣ ਖੇਤੀ ਆਰਡੀਨੈਂਸ ਮਸਲੇ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਦੇ ਅਸਤੀਫੇ ਮਗਰੋਂ ਟੁੱਟਿਆ ਹੈ। ਭਾਵੇਂ ਕਿ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਸਾਥ ਨਾਲ ਜਿੱਤਦੀਆਂ ਰਹੀਆਂ ਹਨ ਤੇ ਹੁਣ ਦੋਵਾਂ ਦੇ ਵੱਖ ਹੋਣ ਤੇ ਭਾਜਪਾ ਵਲੋਂ ਪੰਜਾਬ ਵਿਚ ਅਕਾਲੀ ਦਲ ਬਾਦਲ ਨੂੰ ਘੇਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇੱਕ ਪਾਸੇ ਭਾਜਪਾ ਲੀਡਰ ਖੇਤੀ ਆਰਡੀਨੈਂਸ ਮਸਲੇ ਤੇ ਬਾਦਲ ਦਲ ਨੂੰ ਘੇਰਕੇ ਉਹਨਾਂ ਦੇ ਆਰਡੀਨੈਂਸ ਦੇ ਹੱਕ ਚ ਤੇ ਫਿਰ ਵਿਰੋਧ ਚ ਦਿੱਤੇ ਬਿਆਨਾਂ ਨੂੰ ਉਛਾਲ ਰਹੇ ਹਨ ਓਥੇ ਹੀ ਹੁਣ ਭਾਜਪਾ ਵਲੋਂ ਇਹ ਸਾਫ ਕਰ ਦਿੱਤਾ ਗਿਆ ਹੈ ਕਿ ਆਉਂਦੀਆਂ ਵਿਧਾਨ ਸਭਾ ਵੋਟਾਂ ਚ 2022 ਚ ਭਾਜਪਾ ਦਾ ਉਮੀਦਵਾਰ ਪੰਜਾਬ ਦਾ ਮੁੱਖ ਮੰਤਰੀ ਬਣੇਗਾ। ਫੇਸਬੁੱਕ ਤੇ ਵਾਇਰਲ ਇੱਕ ਵੀਡੀਓ ਚ ਭਾਜਪਾ ਦਾ ਇਕ ਲੀਡਰ ਇਹ ਦਾਅਵਾ ਕਰਦਾ ਦਿਖਾਈ ਦੇ ਰਿਹਾ ਹੈ। Navjot Singh Sidhu in Ahmedabad: 'People with empty stomachs asked to do  yoga'ਓਥੇ ਹੀ ਭਾਜਪਾ ਦੇ ਇਕ ਦਿੱਗਜ ਲੀਡਰ ਨੇ ਨਵਜੋਤ ਸਿੱਧੂ ਬਾਰੇ ਵੱਡਾ ਦਾਅਵਾ ਕੀਤਾ ਹੈ। ਪੰਜਾਬ ਭਾਜਪਾ ਦੇ ਲੀਡਰ ਅਤੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਦੇ ਘਰ ਪਰਤਣ ਦਾ ਰਸਤਾ ਸਾਫ਼ ਹੋ ਗਿਆ ਹੈ ਅਤੇ ਉਹ ਭਾਜਪਾ ਤੋਂ 2022 ਦੀ ਚੋਣ ਲੜਨਗੇ। ਮਾਸਟਰ ਮੋਹਨ ਲਾਲ ਨੇ ਦਾਅਵਾ ਕੀਤਾ ਹੈ ਕਿ ਨਵਜੋਤ ਸਿੱਧੂ ਨਾਲ ਗੱਲਬਾਤ ਚੱਲ ਰਹੀ ਹੈ। ਉਹ 2022 ਦੀ ਚੋਣ ਭਾਜਪਾ ਤੋਂ ਲੜੇਗਾ। ਮਾਸਟਰ ਮੋਹਨ ਲਾਲ ਨੇ ਕਿਹਾ ਕਿ ਸ੍ਰੀ ਸਿੱਧੂ ਆਪਣੀ ਟਿਕਟ 2014 ਵਿੱਚ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਕੱਟਣ ਅਤੇ ਅਰੁਣ ਜੇਤਲੀ ਚੋਣ ਲੜਨ ਤੋਂ ਨਾਰਾਜ਼ ਸਨ। ਇਸ ਤੋਂ ਇਲਾਵਾ ਸਿੱਧੂ ਜੋੜਾ ਭਾਜਪਾ ਨੂੰ ਅਕਾਲੀ ਦਲ ਤੋਂ ਵੱਖ ਹੋਣ ਲਈ ਖੁੱਲ੍ਹ ਕੇ ਕਹਿ ਰਹੇ ਸਨ। ਹੁਣ ਸਿੱਧੂ ਦੀਆਂ ਦੋਵੇਂ ਸ਼ਰਤਾਂ ਪੂਰੀਆਂ ਹੋ ਗਈਆਂ ਹਨ, ਇਸ ਲਈ ਭਾਜਪਾ ਵਿਚ ਘਰ ਵਾਪਸੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਲਈ ਹਰ ਸਮੇਂ ਭਾਜਪਾ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। ਸਿੱਧੂ ਸਿਰਫ ਭਾਜਪਾ ਵਿੱਚ ਰਹਿ ਕੇ ਹੀ ਕੰਮ ਕਰ ਸਕਦੇ ਹਨ। ਤੁਹਾਨੂੰ ਦੱਸ ਦੇਈਏ ਕਿ ਮੋਗਾ ਰੈਲੀ ਦੌਰਾਨ ਸਿੱਧੂ ਨੇ ਖੁਦ ਹੀ ਪੰਜਾਬ ਸਰਕਾਰ ‘ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਸਨ।

Related Articles

Back to top button