News

ਪੰਜਾਬ ਚ ਇਸ ਜਗ੍ਹਾ ਆਇਆ ਭਿਆਨਕ Tornado ਦੇਖੋ ਲਾਈਵ ਵੀਡੀਓ

Ef-1 ਸ਼੍ਰੇਣੀ ਦਾ ਟਾਰਨਾਡੋ(ਵਾਵਰੋਲਾ) ਜਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹਸ਼ੰਕਰ ਦੇ ਪਿੰਡ ਬਸਿਆਲਾ ਚ ਵੇਖਿਆ ਗਿਆ। ਟਾਰਨਾਡੋ ਪਿੰਡ ਦੇ ਪੱਛਮ ਵੱਲ ਬਣਿਆ, ਜੋ ਕਿ ਲਗਪਗ 5-10 ਮਿੰਟ, ਅੱਧਾ ਕਿਮੀ. ਤੱਕ ਤੁਰਦਾ ਗਿਆ ਤੇ ਰੁੱਖ ਪੁੱਟਣ ਤੇ ਝੋਨਾ ਵਿਛਾਉਣ ਤੋਂ ਬਾਅਦ ਖ਼ਤਮ ਹੋ ਗਿਆ। ਹਾਲਾਂਕਿ ਵੀਡੀਓ ਕੁਝ ਘੰਟਿਆ ਬਾਅਦ ਹੀ ਪ੍ਰਾਪਤ ਹੋ ਗਈ ਪਰ ਵੀਡੀਓ ਦੇ ਸੋ੍ਤ, ਜਗਾਹ ਤੇ ਸਮੇਂ ਬਾਰੇ ਮੁਕੰਮਲ ਤਸਦੀਕ ਕਰਨ ਦੌਰਾਨ ਦੇਰੀ ਹੋਈ। ਦੱਸਣਯੋਗ ਹੈ ਕਿ ਵਰ੍ਹੇ ਦਾ ਇਹ ਚੌਥਾ ਟਾਰਨਾਡੋ ਹੈ ਤੇ ਸਭ ਤੋ ਚੰਗੀ ਤਰ੍ਹਾਂ ਫਿਲਮਾਇਆ ਗਿਆ ਹੈ। ਅਜਿਹੀ ਘਟਨਾ ਤੁਹਾਡੇ ਖੇਤਰ ਚ ਹੋਵੇ, ਬੱਦਲਾਂ ਤੋਂ ਪੂਛ ਉੱਤਰਦੀ ਦਿਸੇ ਤਾਂ ਆਪਣੇ ਆਪ ਨੂੰ ਸੁਰੱਖਿਅਤ ਦੂਰੀ ਤੇ ਰੱਖ ਕੇ ਹੋ ਸਕੇ ਲਾਇਵ ਵੀਡੀਓੁ ਬਣਾਈ ਜਾਵੇ ਤਾਂ ਜੋ ਤਸਦੀਕ ਕਰਨ ਚ ਦਿੱਕਤ ਨਾ ਆਵੇ।ਅਪਡੇਟ..
ਇੱਕ ਕਮਜ਼ੋਰ ਪੱਛਮੀ ਸਿਸਟਮ ਕਾਰਨ ਅਗਲੇ ਦੋ-ਤਿੰਨ ਦਿਨਾਂ ਦੌਰਾਨ ਸੂਬੇ ਦੇ ਕਈ ਖੇਤਰਾਂ ਚ ਠੰਡੀ ਹਨੇਰੀ ਨਾਲ ਟੁੱਟਵੀ ਹਲਕੀ/ਦਰਮਿਆਨੀ ਕਾਰਵਾਈ ਦੀ ਓੁਮੀਦ ਹੈ। ਜਿਕਰਯੋਗ ਹੈ ਕਿ ਪਹਿਲਾਂ ਦੱਸੇ ਅਨੁਸਾਰ 18 ਸਤੰਬਰ ਤੋਂ ਗਰਮੀ ਚ ਸੁਧਾਰ ਆਵੇਗਾ। ਹਾਲਾਂਕਿ ਕਿਸੇ ਜਿਆਦਾ ਵੱਡੀ ਕਾਰਵਾਈ ਦੀ ਉਮੀਦ ਨਹੀਂ ਹੈ, ਪਰ ਨੀਵੇਂ ਬੱਦਲਾਂ ਤੇ ਹਲਕੀ ਕਾਰਵਾਈ ਨਾਲ ਹੀ ਰਾਹਤ ਮਿਲੇਗੀ ਤੇ ਰਾਤਾਂ ਰਤਾ ਕੁ ਠੰਢੀਆਂ ਹੋਣੀਆਂ ਸ਼ੁਰੂ ਹੋ ਜਾਣਗੀਆਂ।

Related Articles

Back to top button