ਪੰਜਾਬੀ ਗਾਇਕ ਅਰਸ਼ ਬੈਨੀਪਾਲ ਕਰਦਾ ਹੈ ਮਾਡਲ ਕੁੜੀਆਂ ਨਾਲ ਗੰਦੇ ਕੰਮ

ਸੋਸ਼ਲ ਮੀਡੀਆ ਤੇ ਆਏ ਦਿਨ ਕਿਸੇ ਨਾ ਕਿਸੇ ਪੰਜਾਬੀ ਸਿੰਗਰ ਦਾ ਕੋਈ ਨਾ ਕੋਈ ਵਿਵਾਦ ਸਾਹਮਣੇ ਆ ਰਿਹਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਵਿਵਾਦ ਸਾਹਮਣੇ ਆਇਆ ਹੈ ਇਸ ਵਾਰ ਇਸ ਵਿਵਾਦ ਚ ਪੰਜਾਬੀ ਇੰਡਸਟਰੀ ਦੇ ਮਸ਼ਹੁਰ ਸਿੰਗਰ ਅਰਸ਼ ਬੈਨੀਪਾਲ ਦਾ ਨਾਂ ਸਾਹਮਣੇ ਆਇਆ ਹੈ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਪੰਜਾਬੀ ਮਾਡਲ ਵਿਸ਼ਭਰਦਾਸ ਨੇ ਅਰਸ਼ ਬੈਨੀਪਾਲ ਤੇ ਗੰਭੀਰ ਇਲਜ਼ਾਮ ਲਗਾਏ ਹਨ। ਪੰਜਾਬੀ ਮਾਡਲ ਨੇ ਅਰਸ਼ ਬੈਨੀਪਾਲ ਤੇ ਕੁੜੀਆਂ ਦੀਆਂ ਇੱਜਤ ਖਰਾਬ ਕਰਨ ਦੇ ਇਲਜਾਮ ਲਗਾਏ ਹਨ।ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਕੁੜੀਆਂ ਤੋਂ ਪੈਸੇ ਵੀ ਮੰਗਦਾ ਹੈ ਤੇ ਉਹਨਾਂ ਦੀਆਂ ਇੱਜਤਾਂ ਦੇ ਨਾਲ ਵੀ ਖੇਡਦਾ ਹੈ। ਪੰਜਾਬੀ ਮਾਡਲ ਨੇ ਇਹ ਵੀ ਕਿਹਾ ਕਿ ਅਰਸ਼ ਬੈਨੀਪਾਲ ਵਿਆਹਿਆ ਹੋਇਆ ਹੈ ਪਰ ਇਸ ਬਾਰੇ ਉਹ ਕਿਸੇ ਨੂੰ ਨਹੀਂ ਦੱਸਦਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕ ਇਸ ਤਰ੍ਹਾਂ ਦੇ ਲੋਕਾਂ ਬਾਰੇ ਸਾਰਿਆਂ ਨੂੰ ਪਤਾ ਹੋਣਾ ਚਾਹਿਦਾ ਹੈ ਤਾਂ ਜੋ ਲੋਕ ਇਹਨਾਂ ਦੇ ਗਾਣਿਆਂ ਨੂੰ ਨਾ ਸੁਣਨ। ਜਿਸ ਨਾਲ ਇਹਨਾਂ ਵਰਗੀਆਂ ਨੂੰ ਉਹ ਪਾਵਰ ਨਾ ਮਿਲੇ ਜਿਸ ਦਾ ਉਹ ਗਲਤ ਇਸਤੇਮਾਲ ਕਰਦੇ ਹਨ ਜਿਕਰ-ਏ-ਖਾਸ ਹੈ ਕਿ ਇਸ ਮਾਮਲੇ ਤੋਂ ਪਹਿਲਾਂ ਵੀ ਪੰਜਾਬੀ ਇੰਡਸਟਰੀ ਦੇ ਕਈ ਮਹਸ਼ੁਰ ਸਿੰਗਰ ਵਿਵਾਦਾਂ ਚ ਘਿਰੇ ਸੀ ਜਿਸ ਕਾਰਨ ਉਹਨਾਂ ਦਾ ਥਾਂ ਥਾਂ ਤੇ ਵਿਰੋਧ ਵੀ ਹੋਇਆ। ਖੈਰ ਇਸ ਤਰ੍ਹਾਂ ਹੀ ਇਕ ਹੋਰ ਪੰਜਾਬੀ ਸਿੰਗਰ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਸਿੰਗਰਾਂ ਦਾ ਵਿਵਾਦਾਂ ਚ ਫਸਣ ਦਾ ਸਿਲਸਿਲਾ ਥੰਮਣ ਦਾ ਨਾਂ ਨਹੀਂ ਲੈ ਰਿਹਾ ਹੈ।