ਪੰਜਾਬੀਆਂ ਵਾਂਗ ਕਰਨਾਟਕ ਵਾਲਿਆਂ ਨੇ ਵੀ Hindi ਬੋਰਡਾਂ ਤੇ ਕਾਲਖ ਫੇਰੀ | Surkhab TV

ਜਿਥੇ ਲੰਘੇ ਸਮੇਂ ਵਿਚ ਪੰਜਾਬ ਵਿਚ ਪੰਜਾਬੀ ਬੋਲੀ ਦੇ ਹੱਕ ਵਿਚ ਵੱਡੀ ਲੋਕ ਲਹਿਰ ਖੜੀ ਹੋਈ ਸੀ ਜਦੋਂ ਪੰਜਾਬ ਵਿਚ ਵੱਡੇ ਸ਼ਾਹ ਮਾਰਗਾਂ ਤੇ ਲੱਗੇ ਬੋਰਡਾਂ ਤੇ ਪੰਜਾਬ ਨੂੰ ਥੱਲੇ ਕਰਕੇ ਹਿੰਦੀ ਨੂੰ ਉੱਪਰ ਲਾਇਆ ਗਿਆ ਸੀ। ਉਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਗੈਰਤਮੰਦ ਪੰਜਾਬੀਆਂ ਨੇ ਇਹਨਾਂ ਹਿੰਦੀ ਵਾਲੇ ਬੋਰਡਾਂ ਤੇ ਕਾਲਖ ਮਿਲਕੇ,ਕਾਲਾ ਰੰਗ ਮਿਲਕੇ ਆਪਣਾ ਵਿਰੋਧ ਜਤਾਇਆ ਸੀ ਤੇ ਆਖਿਰਕਾਰ ਸਰਕਾਰ ਨੂੰ ਬੋਰਡਾਂ ਤੇ ਪੰਜਾਬੀ ਉੱਪਰ ਕਰਨੀ ਪਈ ਸੀ। ਕੁਝ ਦਿਨ ਪਹਿਲਾਂ ਕਸ਼ਮੀਰ ਵਿਚ ਪੰਜਾਬੀ ਬੋਲੀ ਨੂੰ ਓਥੋਂ ਦੀ ਸਰਕਾਰੀ ਬੋਲੀ ਚੋ ਹਟਾਇਆ ਗਿਆ ਤਾਂ ਵੀ ਪੰਜਾਬੀਆਂ ਨੇ ਸਰਕਾਰੀ ਫੈਸਲੇ ਦਾ ਵਿਰੋਧ ਕੀਤਾ। ਇਸੇ ਤਰਾਂ ਵਾਇਰਲ ਹੋਈ ਇਹ ਵੀਡੀਓ ਕਰਨਾਟਕ ਤੋਂ ਹੈ ਜਿਥੇ ਰੋਡ ਵਾਲੇ ਬੋਰਡਾਂ ਤੇ ਹਿੰਦੀ ਉੱਪਰ ਕਰਕੇ ਕੰਨੜ ਬੋਲੀ ਥੱਲੇ ਸੀ ਜਿਸਤੋਂ ਬਾਅਦ ਓਥੇ ਦੇ ਵਸਨੀਕਾਂ ਨੇ ਪੰਜਾਬੀਆਂ ਵਾਂਗ ਹਿੰਦੀ ਵਾਲੀ ਥਾਂ ਤੇ ਕਾਲਾ ਰੰਗ ਮਲਕੇ ਆਪਣਾ ਵਿਰੋਧ ਜਤਾਇਆ। ਕੇਂਦਰ ਸਰਕਾਰ ਹਿੰਦੂ ਹਿੰਦੀ ਹਿੰਦੀਕਰਨ ਦੇ ਪਲੈਨ ਤਹਿਤ ਹਿੰਦੀ ਨੂੰ ਬਾਕੀਆਂ ਤੇ ਵੀ ਠੋਸ ਰਹੀ ਹੈ ਜਿਸਦਾ ਵਿਰੋਧ ਜਰੂਰ ਹੋ ਰਿਹਾ ਹੈ ਕਿਉਂਕਿ ਹਰ ਇੱਕ ਦੀ ਆਪਣੀ ਮਾਂ ਬੋਲੀ ਹੈ ਕਿਉਂਕਿ ਹਿੰਦੀ ਦਾ ਕਿਸੇ ਵੀ ਭਾਰਤ ਦੇ ਰਾਜ ਨਾਲ,ਓਥੇ ਦੇ ਸੱਭਿਆਚਾਰ ਨਾਲ ਕੋਈ ਵੀ ਸਬੰਧ ਨਹੀਂ ਹੈ ਇਥੋਂ ਤੱਕ ਕਿ ਆਮ ਕਰਕੇ ਇਹ ਪੜਾਇਆ ਜਾਂਦਾ ਕਿ ਹਿੰਦੀ ਭਾਰਤ ਦੀ ਰਾਸ਼ਟਰੀ ਬੋਲੀ ਹੈ, National Language ਹੈ ਜਦੋਂ ਕਿ ਭਾਰਤ ਦੇ ਸੰਵਿਧਾਨ ਵਿਚ ਕਿਸੇ ਵੀ ਬੋਲੀ ਨੂੰ ਜਾਂ ਹਿੰਦੀ ਨੂੰ ਰਾਸ਼ਟਰੀ ਬੋਲੀ ਦਾ ਦਰਜ ਨਹੀਂ ਮਿਲਿਆ। ਹਿੰਦੀ ਬੋਲੀ ਨੂੰ ਗੈਰ ਹਿੰਦੀ ਲੋਕਾਂ ਤੇ ਠੋਸਣ ਦਾ ਵਿਰੋਧ ਹੋ ਰਿਹਾ ਤੇ ਅੱਗੇ ਵੀ ਹੋਵੇਗਾ,ਇਸ ਗੱਲ ਨੂੰ ਕੇਂਦਰ ਸਰਕਾਰ ਨੂੰ ਸਮਝ ਜਾਣਾ ਚਾਹੀਦਾ।