Latest

ਪੰਜਾਬੀਆਂ ਲਈ ਕੈਨੇਡਾ ਤੋਂ ਆਈ ਇਹ ਮਾੜੀ ਖ਼ਬਰ, ਇਸ ਸਾਲ…

ਜਿਆਦਾਤਰ ਪੰਜਾਬੀ ਨੌਜਵਾਨ ਵਿਦੇਸ਼ਾਂ ਵਿੱਚ ਜਾ ਕੇ ਜ਼ਿੰਦਗੀ ਬਣਾਉਣਾ ਚਾਹੁੰਦੇ ਹਨ ਅਤੇ ਖਾਸ ਕਰਕੇ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਪਰ ਕਈ ਵਾਰ ਕਿਸੇ ਨਾ ਕਿਸੇ ਕਾਰਨ ਉਨ੍ਹਾਂ ਦੇ ਇਹ ਸੁਪਨੇ ਟੁੱਟ ਜਾਂਦੇ ਹਨ। ਇਸ ਸਾਲ ਮਹਾਮਾਰੀ ਦੇ ਕਾਰਨ ਬਹੁਤੇ ਦੇਸ਼ਾਂ ਵਿਚ ਪਾਬੰਦੀਆਂ ਲਾਗੂ ਹਨ ਜਿਸ ਕਾਰਨ ਵਿਦੇਸ਼ ਜਾ ਕੇ ਵਸਣਾ ਮੁਸ਼ਕਿਲ ਹੋ ਗਿਆ ਹੈ। ਕਿਉਂਕਿ ਇਸ ਸਮੇਂ ਪੂਰੀ ਦੁਨੀਆ ਆਰਥਿਕ ਮੰਦੀ ਦੀ ਮਾਰ ਝੱਲ ਰਹੀ ਹੈ।ਹਾਲਾਂਕਿ ਪਿਛਲੇ ਕੁਝ ਮਹੀਨਿਆਂ ਤੋਂ ਇਹ ਪਾਬੰਦੀਆਂ ਹਟਣੀਆਂ ਸ਼ੁਰੂ ਹੋਈਆਂ ਸਨ ਪਰ ਕ੍ਰੋਨਾ ਦੀ ਦੂਜੀ ਲਹਿਰ ਸ਼ੁਰੂ ਹੋਣ ਨਾਲ ਇੱਕ ਵਾਰ ਫਿਰ ਮੁਸ਼ਕਲਾਂ ਵੱਧ ਰਹੀਆਂ ਹਨ। ਸਭਤੋਂ ਮਾੜੀ ਖ਼ਬਰ ਇਹ ਹੈ ਕਿ ਹੁਣ ਕੈਨੇਡਾ ਵਿੱਚ ਪੰਜਾਬੀਆਂ ਨੂੰ ਬੇਰੁਜਗਾਰ ਰਹਿਣਾ ਪੈ ਸਕਦਾ ਹੈ। ਕਿਉਂਕਿ ਮਹਾਮਾਰੀ ਦੀ ਦੂਜੀ ਲਹਿਰ ਦਾ ਅਸਰ ਕਾਰੋਬਾਰਾਂ ਤੇ ਸਭ ਤੋਂ ਜ਼ਿਆਦਾ ਪੈ ਰਿਹਾ ਹੈ।ਜੇਕਰ ਕੈਨੇਡਾ ਸਰਕਾਰ ਕੋਈ ਮਦਦ ਨਹੀਂ ਕਰਦੀ ਤਾਂ ਛੋਟੇ ਕਾਰੋਬਾਰ ਬੰਦ ਵੀ ਹੋ ਸਕਦੇ ਹਨ। ਟਰਾਂਟੋ ਅਤੇ ਹੋਰ ਕਈ ਜਗ੍ਹਾ ਨਵੀਂ ਸ਼ਖਤੀ ਲਾਗੂ ਹੋਣ ਜਾ ਰਹੀ ਹੈ ਜਿਸ ਕਾਰਨ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਛੋਟੇ ਕਾਰੋਬਾਰ ਪਹਿਲਾਂ ਹੀ ਮਾਰ ਝੱਲ ਚੁੱਕੇ ਹਨ, ਤੇ ਹੁਣ ਉਨ੍ਹਾਂ ਦੇ ਪੱਕੇ ਤੌਰ ਤੇ ਬੰਦ ਹੋਣ ਦਾ ਖਦਸ਼ਾ ਹੈ। ਜਾਣਕਾਰੀ ਅਨੁਸਾਰ ਕੈਨੇਡਾ ਦੇ ਵਿੱਚ ਰੋਜਾਨਾ ਮਹਾਮਾਰੀ ਤੋਂ ਪ੍ਰਭਾਵਿਤ ਮਰੀਜਾਂ ਦੀ ਗਿਣਤੀ ਵਿੱਚ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ।ਉਨਟਾਰੀਓ ਅਤੇ ਕਿਊਬਿਕ ਵਿਚ ਹਰ ਰੋਜ਼ 1000 ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਮੈਨੀਟੋਬਾ ਵਿੱਚ ਵੀ ਵੀਰਵਾਰ ਤੋਂ ਲਾਗੂ ਹੋ ਰਹੀ ਪਾਬੰਦੀ ਕਾਰਨ ਹੇਅਰ ਸੈਲੂਨ, ਜਿਮ ਤੇ ਉਹ ਸਾਰੇ ਕਾਰੋਬਾਰ ਬੰਦ ਰਹਿਣਗੇ ਜਿਨ੍ਹਾਂ ਦੀਆਂ ਸੇਵਾਵਾਂ ਜ਼ਰੂਰੀ ਨਹੀਂ ਮੰਨੀਆ ਜਾਂਦੀਆਂ। ਨਾਲ ਹੀ ਕਰਿਆਨਾ ਸਟੋਰ ਤੇ ਮੈਡੀਕਲ ਸਟੋਰਾਂ ਨੂੰ 25 ਫ਼ੀਸਦੀ ਸਟਾਫ਼ ਦੇ ਨਾਲ ਖੁੱਲੇ ਰੱਖਣ ਦੀ ਇਜਾਜ਼ਤ ਦਿੱਤੀ ਗਈ ਹੈ।ਟਰਾਂਟੋ ਵਿੱਚ ਵੀ ਇਨਡੋਰ ਡਾਇਨਿੰਗ ਤੇ ਪਾਬੰਦੀ ਲਗਾਉਣ ਅਤੇ ਨਾਲ ਹੀ ਰਾਤ 10 ਵਜੇ ਤੋਂ ਸਾਰੇ ਅਦਾਰਿਆਂ ਲਈ ਕਰਫਿਊ ਲਾਗੂ ਕਰਨ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਤਰਾਂ ਹੀ ਜਿੰਮ ਵਿੱਚ 10 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਦੇ। ਇਸਦਾ ਅਸਰ ਕੈਨੇਡਾ ਵਿੱਚ ਕੰਮ ਕਰ ਰਹੇ ਪੰਜਾਬੀਆਂ ਤੇ ਪਵੇਗਾ ਕਿਉਂਕਿ ਕਾਰੋਬਾਰੀਆਂ ਵੱਲੋਂ ਕੰਮ ਕਰਨ ਲਈ ਆਪਣੇ ਮੁਲਕ ਦੇ ਲੋਕਾਂ ਨੂੰ ਪਹਿਲ ਦਿੱਤੀ ਜਾਵੇਗੀ।

Related Articles

Back to top button