Punjab

ਪੰਜਾਬੀਆਂ ਨੇ ਕੀਤਾ Challenge ਕਬੂਲ-ਅਖੇ ‘Panjabi ਖਤਮ ਕਰ ਦਿਆਂਗੇ’

ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਅਮਿਤ ਸ਼ਾਹ ਵੱਲੋਂ ਹਿੰਦੀ ਦਿਵਸ ‘ਤੇ ਇਕ ਦੇਸ਼-ਇਕ ਭਾਸ਼ਾ ਦਾ ਦਿੱਤਾ ਨਾਅਰਾ ਕਿ ਹਿੰਦੀ ਨੂੰ ਦੇਸ਼ ਦੀ ਮੁਖ ਭਾਸ਼ਾ ਐਲਾਨਿਆ ਜਾਵੇ। ਇਸਤੋਂ ਬਾਅਦ ਭਾਸ਼ਾ ਵਿਭਾਗ ਪੰਜਾਬ ਵੱਲੋਂ ਪਟਿਆਲਾ ’ਚ ਹਿੰਦੀ ਭਾਸ਼ਾ ਦਿਵਸ ਬਾਰੇ ਕਰਵਾਏ ਸਮਾਗਮ ਦੌਰਾਨ ਸਮਾਗਮ ਵਿਚ ਹਿੰਦੀ-ਹਿੰਦੂ-ਹਿੰਦੂਸਤਾਨ ਦੇ ਏਜੰਡੇ ਨੂੰ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਨੂੰ ਕਥਿਤ ਗਾਲੀ-ਗਲੋਚ ਅਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕੀਤਾ ਗਿਆ। ਜਿਸ ਸਮਾਗਮ ਦੀ ਡਾ. ਹੁਕਮ ਚੰਦ ਰਾਜਪਾਲ ਵੱਲੋਂ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਸਾਹਿਤਕਾਰ ਡਾ. ਤੇਜਵੰਤ ਮਾਨ ਨੇ ਜਦੋਂ ਆਪਣੀ ਤਕਰੀਰ ਸ਼ੁਰੂ ਕੀਤੀ ਤਾਂ ਓਥੇ ਮੌਜੂਦ ਕੁਝ ਲੋਕਾਂ ਨੇ ਕਿਹਾ ਕਿ ਹਿੰਦੀ ਵਿਚ ਬੋਲੋ ਜਿਸਤੋਂ ਗੱਲ ਵਿਗਾੜ ਗਈ। ਸਮਾਗਮ ਦੇ ਮੁੱਖ ਮਹਿਮਾਨ ਬਣਾਏ ਡਾ. ਹੁਕਮ ਚੰਦ ਰਾਜਪਾਲ ਨੇ ਇਸ ਮੌਕੇ ਧਮਕੀ ਭਰੇ ਲਹਿਜੇ ਵਿਚ ਕਿਹਾ ਕਿ ਬੱਸ 2 ਸਾਲ ਠਹਿਰ ਜਾਓ,ਅਸੀਂ ਪੰਜਾਬੀ ਬੋਲੀ ਹੀ ਖਤਮ ਕਰ ਦਿਆਂਗੇ।Image result for punjabi language
ਸੋਸ਼ਲ ਮੀਡੀਆ ਤੇ ਹੁਕਮ ਚੰਦ ਰਾਜਪਾਲ ਦੇ ਇਸ ਬਿਆਨ ਦੀ ਨਿਖੇਦੀ ਕੀਤੀ ਜਾ ਰਹੀ ਹੈ ਤੇ ਹੁਣ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੇ ਸੋਸ਼ਲ ਮੀਡੀਆ ਦੇ ਨਾਲ ਨਾਲ ਮੁਹਿੰਮ ਵਿੱਢੀ ਹੈ ਤੇ ਹੁਕਮ ਚੰਦ ਰਾਜਪਾਲ ਦੇ ਇਸ ਚੈਲਿੰਜ ਨੂੰ ਕਬੂਲ ਕਰਦਿਆਂ ਕਿਹਾ ਹੈ ਕਿ ਪੰਜਾਬੀ ਬੋਲੀ ਨੂੰ ਖਤਮ ਕਰਨ ਦੀ ਚਾਲ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤੀ ਜਾਵੇਗੀ। ਦੇਖਿਆ ਜਾਵੇ ਤਾਂ ਰਾਜਪਾਲ ਦੇ ਇਸ ਬਿਆਨ ਕਰਕੇ ਉਸਦਾ ਧੰਨਵਾਦ ਕਰਨਾ ਵੀ ਬਣਦਾ ਹੈ ਕਿ ਉਸਨੇ ਇਸ ਤਰਾਂ ਨਾਲ ਪੰਜਾਬੀਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਇਹ ਚੈਲਿੰਜ ਦੇ ਕੇ ਹਲੂਣਾ ਦਿੱਤਾ ਹੈ। ਹੁਣ ਪੰਜਾਬ ਦੇ ਵਿਦਿਆਰਥੀਆਂ,ਸਾਹਿਤਕਾਰਾਂ,ਬੁਧੀਜੀਵੀ ਵਰਗ ਨੇ ਰਲਕੇ ਰਾਜਪਾਲ ਦੇ ਇਸ ਬਿਆਨ ਨੂੰ ਕਾਮਯਾਬ ਨਾ ਹੋਣ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ,ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ,ਨੌਜਵਾਨ ਆਗੂ ਲੱਖਾਂ ਸਿਧਾਣਾ ਸਮੇਤ ਸਭ ਨੇ ਕਿਹਾ ਹੈ ਕਿ ਪੰਜਾਬੀ ਬੋਲੀ ਨਾਲ ਦੁਰਵਿਹਾਰ ਕਰਨ ਦੀ ਗੱਲ,ਪੰਜਾਬੀ ਬੋਲੀ ਨੂੰ ਗਾਲੀ-ਗਲੋਚ ਅਤੇ ਝਗੜਾਲੂ ਭਾਸ਼ਾ ਵਜੋਂ ਪੇਸ਼ ਕਰਨਾ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Related Articles

Back to top button