News

ਪੈ ਗਿਆ ਸਿਆਪਾ:ਸਰਕਾਰ ਨੇ ਕਰਤਾ ਇਹ ਵੱਡਾ ਐਲਾਨ –:ਹੁਣ ਹੋਣਗੀਆਂ ਜੇਬਾਂ ਢਿੱਲੀਆਂ


ਦੀਵਾਲੀ ਦਾ ਤਿਓਹਾਰ ਖ਼ਤਮ ਹੁੰਦੇ ਹੀ ਜਨਤਾ ‘ਤੇ ਮਹਿੰਗਾਈ ਦੀ ਮਾਰ ਪੈਣੀ ਇੱਕ ਵਾਰ ਫੇਰ ਸ਼ੁਰੂ ਹੋ ਗਈ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਤੀਜੇ ਮਹੀਨੇ ਆਮ ਲੋਕਾਂ ਨੂੰ ਰਸੋਈ ਗੈਸ ਦੀ ਕੀਮਤਾਂ ‘ਚ ਵਾਧਾ ਕਰ ਝਟਕਾ ਦਿੱਤਾ ਹੈ। ਇੰਡੀਅਨ ਆਇਲ ਕਾਰਪੋਰੈਸ਼ਨ ਮੁਤਾਬਕ ਇਸ ਵਾਰ ਗੈਰ-ਸਬਸੀਡੀ ਵਾਲਾ ਘਰੇਲੂ ਗੈਸ ਸਿਲੰਡਰ ਦੀ ਕੀਮਤ ‘ਚ 76.05 ਰੁਪਏ ਦਾ ਵਾਧਾ ਕੀਤਾ ਗਿਆ ਹੈਜਿਸ ਤੋਂ ਬਾਅਦ ਦਿੱਲੀ ‘ਚ ਇਸ ਦੀ ਕੀਮਤ 681.50 ਰੁਪਏ ਹੋ ਗਈ ਹੈ। ਅਕਤੂਬਰ ‘ਚ 14.2 ਕਿਲੋ ਸਿਲੰਡਰ ਦੀ ਕੀਮਤ 605 ਰੁਪਏ ਸੀ।ਕਮਰਸ਼ੀਅਲ ਗੈਸ ਸਿਲੰਡਰ 19 ਕਿਲੋ ਦੀ ਕੀਮਤ ‘ਚ 119 ਰੁਪਏ ਦਾ ਵਾਧਾ ਕੀਤਾ ਗਿਆ ਹੈ। ਰਾਜਧਾਨੀ ਦਿੱਲੀ ‘ਚ ਦੁਕਾਨਦਾਰਾਂ ਨੂੰ ਹੁਣ ਕਮਰਸ਼ਿਅਲ ਸਿਲੰਡਰ 1204 ਰੁਪਏ ਦਾ ਪਵੇਗਾ।ਜਦਕਿ ਅਕਤੂਬਰ ‘ਚ ਇਸ ਦੀ ਕੀਮਤ 1085 ਰੁਪਏ ਸੀ। ਇਸ ਦੇ ਨਾਲ ਹੀ ਪੰਜ ਕਿਲੋ ਵਾਲੇ ਸਿਲੰਡਰ ਦੀ ਕੀਮਤਾਂ ਵੀ ਵਧਕੇ 264.50 ਰੁਪਏ ਹੋ ਗਈ ਹੈ। ਇਹ ਕੀਮਤਾ ਇੱਕ ਨਵੰਬਰ ਤੋਂ ਲਾਗੂ ਹੋ ਗਈਆਂ ਹਨ।ਰਾਜਧਾਨੀ ਦਿੱਲੀ ‘ਚ ਅਕਤੂਬਰ ‘ਚ ਘਰੇਲੂ ਗੈਸ ਸਿਲੰਡਰ (14.2 ਕਿਲੋ) 605 ਰੁਪਏ ਸੀ।
ਰਸੋਈ ਗੈਸ ‘ਚ ਲਗਾਤਾਰ ਤੀਜੇ ਮਹੀਨੇ ਵਾਧਾ ਕੀਤਾ ਗਿਆ ਹੈ। ਤਿੰਨ ਮਹੀਨਿਆਂ ‘ਚ ਘਰੇਲੂ ਗੈਸ ਸਿਲੰਡਰ ਦੇ ਬਾਜ਼ਾਰ ‘ਚ ਕੀਮਤ 105 ਰੁਪਏ ਦਾ ਇਜ਼ਾਫਾ ਹੋਇਆ ਹੈ। ਜਦਕਿ ਕਮਰਸ਼ਿਅਲ ਤਿੰਨ ਮਹੀਨੇ ਪਹਿਲਾਂ 1004 ਰੁਪਏ ਦਾ ਸੀ ਹੋ ਹੁਣ 1024 ਰੁਪਏ ਦਾ ਹੋ ਗਿਆ ਹੈ।

Related Articles

Back to top button