News

ਪੈਸਿਆਂ ਲਈ ਵੇਚ ਦਿੱਤੀ ਛੋਟੀ ਭੈਣ, ਦੇਖੋ ਵੀਡੀਓ

ਅੰਮ੍ਰਿਤਸਰ ਤੋਂ ਪੁਲੀਸ ਨੇ ਛੇ ਜਾਣਿਆਂ ਤੇ ਮਾਮਲਾ ਦਰਜ ਕਰਕੇ ਇਨ੍ਹਾਂ ਵਿੱਚੋਂ ਤਿੰਨ ਜਣਿਆਂ ਨੂੰ ਫੜ ਲਿਆ ਹੈ। ਇੱਕ ਨਾਬਾਲਗ ਲੜਕੀ ਨੂੰ ਵੇਚੇ ਜਾਣ ਦਾ ਅਤੇ ਖ਼ਰੀਦੇ ਜਾਣ ਦਾ ਇਨ੍ਹਾਂ ਤੇ ਦੋਸ਼ ਲੱਗਾ ਹੈ। ਜਦ ਕਿ ਦੋਸ਼ੀ ਇਸ ਗੱਲ ਤੋਂ ਇਨਕਾਰ ਕਰ ਰਹੇ ਹਨ। ਨਾਬਾਲਗ ਲੜਕੀ ਦੀ ਭੈਣ ਅਤੇ ਉਸ ਦੇ ਜੀਜੇ ਤੇ ਦੋਸ਼ ਹੈ ਕਿ ਉਨ੍ਹਾਂ ਨੇ ਇਸ ਲੜਕੀ ਨੂੰ 70 ਹਜ਼ਾਰ ਰੁਪਏ ਵਿੱਚ ਵੇਚਿਆ ਹੈ ਅਤੇ ਜਿਸ ਨਾਲ ਲੜਕੀ ਦਾ ਵਿਆਹ ਹੋਇਆ ਹੈ। ਉਸ ਲੜਕੇ ਤੇ ਉਸ ਦੀ ਮਾਂ ਅਤੇ ਦੋ ਭੈਣਾਂ ਤੇ ਲੜਕੀ ਨੂੰ ਖਰੀਦਣ ਦਾ ਦੋਸ਼ ਹੈ। ਨਾਬਾਲਗ ਲੜਕੀ ਦੀ ਭੈਣ ਕਵਿਤਾ ਦਾ ਕਹਿਣਾ ਹੈ ਕਿ ਉਸ ਦਾ ਪਿਤਾ ਬਹੁਤ ਗਰੀਬ ਸੀ। ਉਹ ਆਪਣੇ ਪਤੀ ਨਾਲ ਆਪਣੇ ਪਿਤਾ ਨੂੰ ਮਿਲਣ ਗਏ ਸਨ।ਉਨ੍ਹਾਂ ਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਉਨ੍ਹਾਂ ਦੀ ਛੋਟੀ ਭੈਣ ਘਰ ਤੋਂ 2-2 ਦਿਨ ਬਾਹਰ ਰਹਿੰਦੀ ਸੀ। ਉਸ ਨੂੰ ਇੱਕ ਲੜਕੇ ਦੀ ਫੋਟੋ ਦਿਖਾਈ ਗਈ ਅਤੇ ਉਸ ਦੇ ਹਾਂ ਕਰਨ ਤੇ ਉਸ ਦਾ ਦਿੱਲੀ ਵਿੱਚ ਵਿਆਹ ਕਰ ਦਿੱਤਾ ਗਿਆ। ਭਾਰਤ ਹੁਣ ਉਨ੍ਹਾਂ ਤੇ 70 ਹਜ਼ਾਰ ਰੁਪਏ ਵਿੱਚ ਲੜਕੀ ਨੂੰ ਵੇਚਣ ਦਾ ਦੋਸ਼ ਲੱਗਾ ਹੈ। ਪੁਲਿਸ ਨੇ ਉਸ ਦੇ ਪਤੀ ਨੂੰ ਫੜ ਲਿਆ ਹੈ। ਵਿਆਹ ਵਾਲੀ ਲੜਕੀ ਦੇ ਪਤੀ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਬਕਾਇਦਾ ਵਿਆਹ ਹੋਇਆ ਹੈ। ਉਨ੍ਹਾਂ ਨੇ ਲੜਕੀ ਮੁੱਲ ਨਹੀਂ ਖਰੀਦੀ। ਵਿਆਹ ਤੋਂ ਇਕ ਮਹੀਨੇ ਬਾਅਦ ਉਸ ਨੇ ਆਪਣੀ ਪਤਨੀ ਦਾ ਆਧਾਰ ਕਾਰਡ ਦੇਖਿਆ। ਉਸ ਦੀ ਉਮਰ 16-17 ਸਾਲ ਹੈ। ਵਿਆਹ ਤੋਂ ਬਾਅਦ ਉਸ ਨੇ ਕਈ ਲੱਖ ਰੁਪਏ ਖਰਚ ਕੇ ਪਾਰਟੀ ਕੀਤੀ ਸੀ।ਉਸ ਦੇ ਦੱਸਣ ਅਨੁਸਾਰ ਉਸ ਦੇ ਸਹੁਰੇ ਪਰਿਵਾਰ ਦੀ ਮਾਲੀ ਹਾਲਤ ਠੀਕ ਨਹੀਂ ਸੀ। ਉਸ ਦੀ ਪਤਨੀ ਕਈ ਮਹੀਨੇ ਤੋਂ ਉਸ ਨਾਲ ਰਹਿ ਰਹੀ ਹੈ। ਹੁਣ ਉਸ ਦੀ ਪਤਨੀ ਨੇ ਦੋਸ਼ ਲਗਾਇਆ ਹੈ ਕਿ ਉਸ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਜੋ ਕਿ ਝੂਠ ਹੈ। ਜਾਂਚ ਅਧਿਕਾਰੀ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਨੂੰ ਮੁਹੱਲੇ ਵਿੱਚੋਂ ਕਿਸੇ ਨੇ ਫੋਨ ਕਰਕੇ ਦੱਸਿਆ ਸੀ ਕਿ ਇੱਕ ਲੜਕੀ ਤਿੰਨ ਮਹੀਨੇ ਤੋਂ ਇੱਥੇ ਰਹਿ ਰਹੀ ਹੈ। ਜਿਸ ਨੂੰ ਖਰੀਦ ਕੇ ਲਿਆਂਦਾ ਗਿਆ ਹੈ। ਪੁਲੀਸ ਨੇ ਛੇ ਜਾਣਿਆਂ ਤੇ ਮਾਮਲਾ ਦਰਜ ਕਰਕੇ ਤਿੰਨ ਜਾਣਿਆਂ ਨੂੰ ਫੜ ਲਿਆ ਹੈ। ਦੋਸ਼ੀਆਂ ਵਿੱਚ ਲੜਕੀ ਦੀ ਭੈਣ ਜੀਜਾ ਉਸ ਦਾ ਪਤੀ ਸੱਸ ਅਤੇ ਦੋ ਨਨਾਣਾ ਸ਼ਾਮਿਲ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button