ਪੂਰੇ ਪੰਜਾਬ ਵਿੱਚ ਸਿਰਫ ਇਸ ਕਿਸਾਨ ਕੋਲ ਹੈ ਸਵਰਾਜ ਦਾ ਇਹ ਟ੍ਰੈਕਟਰ, ਜਾਣੋ ਵਿਸ਼ੇਸ਼ਤਾਵਾਂ

ਹਰ ਕਿਸਾਨ ਚਾਹੁੰਦਾ ਹੈ ਕਿ ਉਹ ਆਪਣਾ ਟ੍ਰੈਕਟਰ ਖਰੀਦ ਸਕੇ ਅਤੇ ਖੇਤੀ ਲਈ ਟ੍ਰੈਕਟਰ ਸਭਤੋਂ ਜਰੂਰੀ ਹੁੰਦਾ ਹੈ। ਟ੍ਰੈਕਟਰ ਤੋਂ ਬਿਨਾ ਅੱਜ ਦੇ ਸਮੇਂ ਵਿਚ ਖੇਤੀ ਬਹੁਤ ਮੁਸ਼ਕਿਲ ਹੈ। ਕਈ ਕਿਸਾਨ ਸ਼ੌਂਕ ਲਈ ਬਹੁਤ ਮਹਿੰਗੇ ਤੋਂ ਮਹਿੰਗੇ ਟ੍ਰੈਕਟਰ ਖਰੀਦਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿਸਾਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ ਜਿਸਨੇ ਇੱਕ ਅਜਿਹਾ ਟ੍ਰੈਕਟਰ ਰੱਖਿਆ ਹੋਇਆ ਹੈ ਜੋ ਕਿ ਪੂਰੇ ਪੰਜਾਬ ਵਿਚ ਸਿਰਫ ਇਸ ਕਿਸਾਨ ਦੇ ਕੋਲ ਹੀ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਕਿਸਾਨ ਦਾ ਨਾਮ ਸ. ਸਾਹਿਬ ਸਿੰਘ ਹੈ ਅਤੇ ਇਸ ਕਿਸਾਨ ਕੋਲ ਸਵਰਾਜ 978 ਟ੍ਰੈਕਟਰ ਹੈ। ਇਹ 2007 ਮਾਡਲ ਟ੍ਰੈਕਟਰ ਹੈ ਅਤੇ ਪੂਰੇ ਪੰਜਾਬ ਵਿਚ ਇਹ ਇੱਕ ਹੀ ਟ੍ਰੈਕਟਰ ਹੈ। ਨਾਲ ਹੀ ਪੂਰੇ ਦੇਸ਼ ਵਿਚ ਵੀ ਇਸ ਨਾਲ ਦੇ ਸਿਰਫ ਇੱਕ ਦੋ ਟ੍ਰੈਕਟਰ ਹੋਰ ਹੋ ਸਕਦੇ ਹਨ। ਇਸ ਕਿਸਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ 2007 ਵਿਚ ਹੀ ਇਸ ਟ੍ਰੈਕਟਰ ਨੂੰ ਖਰੀਦਿਆ ਸੀ ਅਤੇ ਇਹ ਇੱਕ 75HP ਦਾ ਟ੍ਰੈਕਟਰ ਹੈ।ਇਸ ਟ੍ਰੈਕਟਰ ਦੇ ਮਲਿਕ ਕਿਸਾਨ ਸਾਹਿਬ ਸਿੰਘ ਜੀ ਦਾ ਕਹਿਣਾ ਹੈ ਕਿ ਇਸ ਮਾਡਲ ਦੇ ਸਾਰੇ ਟ੍ਰੈਕਟਰ ਕੰਪਨੀ ਵੱਲੋਂ ਹੋਰਾਂ ਦੇਸ਼ਾਂ ਵਿਚ ਭੇਜੇ ਜਾਂਦੇ ਹਨ ਪਰ ਕੰਪਨੀ ਵਿਚ ਉਨ੍ਹਾਂ ਦੀ ਚੰਗੀ ਜਾਣ ਪਹਿਚਾਣ ਕਾਰਨ ਉਨ੍ਹਾਂ ਨੇ ਇਸ ਟ੍ਰੈਕਟਰ ਨੂੰ ਖਰੀਦਿਆ ਸੀ। ਇਸ ਟ੍ਰੈਕਟਰ ਵਿਚ ਸਵਰਾਜ ਦੇ ਬਾਕੀ ਭਾਰਤੀ ਮਾਰਕੀਟ ਵਿਚ ਪੇਸ਼ ਕੀਤੇ ਗਏ ਟਰੈਕਟਰਾਂ ਨਾਲੋਂ ਜਿਆਦਾ ਵਿਸ਼ੇਸ਼ਤਾਵਾਂ ਵੀ ਹਨ। ਇਸ ਟ੍ਰੈਕਟਰ ਵਿਚ ਪਾਵਰ ਸਟੇਰਿੰਗ ਦੇ ਨਾਲ ਨਾਲ 3 ਗੇਅਰ ਸਪੀਡਾਂ ਦਿੱਤੀਆਂ ਗਈਆਂ ਹਨ।ਨਾਲ ਹੀ ਇਹ ਟ੍ਰੈਕਟਰ ਐਵਰੇਜ ਵੀ ਕਾਫੀ ਚੰਗੀ ਦੇ ਰਿਹਾ ਹੈ। ਕਿਸਾਨ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਨੇ ਸਿਰਫ ਇਸਦੀ ਸਰਵਿਸ ਕਰਵਾਈ ਹੈ ਅਤੇ ਹੋਰ ਕੋਈ ਵੀ ਕੰਮ ਕਰਵਾਉਣ ਦੀ ਜਰੂਰਤ ਨਹੀਂ ਪਈ। ਇਸ ਟ੍ਰੈਕਟਰ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ…