Latest

ਪੂਨੇ ਦੇ ਅਨਾਥ ਆਸ਼ਰਮ ਤੋਂ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਦਾ ਸਫ਼ਰ | Lisa Sthalekar ICC Hall of Fame 2020

ਮਹਾਰਾਸ਼ਟਰ ਦਾ ਸ਼ਹਿਰ ਪੂਨੇ ਤੇ ਓਥੇ ਦਾ ਇੱਕ ਅਨਾਥ ਆਸ਼ਰਮ ਹੈ,ਜਿਸਦਾ ਨਾਮ ਹੈ ‘ਸ਼ਰੀਵਾਸਤਵਾ ਅਨਾਥ ਆਸ਼ਰਮ’। 13 August 1979 ਨੂੰ ਇਸ ਪੂਨੇ ਸ਼ਹਿਰ ਦੇ ਕਿਸੇ ਗੁਮਨਾਮ ਕੋਨੇ ਚ ਇੱਕ ਕੁੜੀ ਦਾ ਜਨਮ ਹੋਇਆਂ,ਮਾਂ ਬਾਪ ਦੀ ਪਤਾ ਨੀ ਕਿ ਮਜਬੂਰੀ ਸੀ,ਕਿ ਉਹ ਆਪਣੇ ਜਿਗਰ ਦੇ ਟੁਕੜੇ ਨੂੰ ਸਵੇਰੇ ਸਵੇਰੇ ਇਸ ਅਨਾਥ ਆਸ਼ਰਮ ਦੇ ਪੰਘੂੜੇ ਚ ਸੁੱਟ ਗਏ। ਅਨਾਥ ਆਸ਼ਰਮ ਦੀ ਪ੍ਰਬੰਧਕ ਨੇ ਉਸ ਪਿਆਰੀ ਬੱਚੀ ਦਾ ਨਾਮ ‘ਲੈਲਾ’ ਰੱਖਿਆਂ।ਉਹਨਾ ਦਿਨਾ ਚ ‘ਹੈਰਨ ਅਤੇ ਸੂ’ ( Haren and Sue) ਨਾਮ ਦਾ ਇੱਕ ਅਮਰੀਕੀ ਜੋੜਾ ਭਾਰਤ ਘੁੰਮਣ ਆਇਆ ਹੋਇਆਂ ਸੀ। ਉਹਨਾ ਦੇ ਪਰਿਵਾਰ ਚ ਪਹਿਲਾ ਹੀ ਇੱਕ ਬੱਚੀ ਸੀ, ਭਾਰਤ ਆਉਣ ਦਾ ਉਹਨਾਂ ਦਾ ਮਕਸਦ ਇੱਕ ਮੁੰਡਾ ਗੋਦ ਲੈਣਾ ਸੀ। ਕਿਸੇ ਸੋਹਣੇ ਮੁੰਡੇ ਦੀ ਤਲਾਸ਼ ਵਿੱਚ ਉਹ ਇਸ ਆਸ਼ਰਮ ਵਿੱਚ ਆ ਗਏ। ਉਹਨਾ ਨੂੰ ਮੁੰਡਾ ਤਾ ਨੀ ਮਿਲਿਆਂ,ਪਰ ਸੂ ਦੀ ਨਜ਼ਰ ਲੈਲਾ ਤੇ ਪਈ ਤੇ ਬੱਚੀ ਦੀਆ ਚਮਕਦਾਰ ਭੁੂਰੀਆ ਅੱਖਾ ਤੇ ਮਾਸੂਮ ਚਿਹਰਾ ਦੇਖਕੇ ਉਹ ਉਸਨੂੰ ਪਿਆਰ ਕਰ ਬੈਠੀ।ਕਾਨੂੰਨੀ ਕਾਰਵਾਈ ਕਰਨ ਤੋ ਬਾਅਦ ਬੱਚੀ ਨੂੰ ਗੋਦ ਲੈ ਲਿਆ ਗਿਆ, ਸੂ ਨੇ ਉਹਦਾ ਨਾਮ ‘ਲੈਲਾ’ ਤੋ ‘ਲਿਜਾ’ ਕਰ ਦਿੱਤਾ,ਉਹ ਵਾਪਿਸ ਅਮਰੀਕਾ ਗਏ,ਪਰ ਕੁੱਝ ਸਾਲਾ ਬਾਅਦ ਪੱਕੇ ਤੌਰ ਤੇ ਪੰਗੂੜੇ_ਤੋ_ਪਵੇਲੀਅਨ_ਤੱਕ , ਇੰਡੀਅਨ ਕੁੜੀ – Nawan Saveraਸਿਡਨੀ ਵੱਸ ਗਏ।ਪਿਓ ਨੇ ਅਪਣੀ ਧੀ ਨੂੰ ਕ੍ਰਿਕਟ ਖੇਡਣਾ ਸਿਖਾਇਆ, ਘਰ ਦੇ ਪਾਰਕ ਤੋ ਸ਼ੁਰੂ ਹੋਇਆਂ ਇਹ ਸਫਰ,ਗਲੀ ਦੇ ਮੁੰਡਿਆ ਨਾਲ ਖੇਡਣ ਤੱਕ ਚਲਾ ਗਿਆ। ਕ੍ਰਿਕਟ ਪ੍ਰਤੀ ਉਸਦਾ ਜਾਨੂੰਨ ਬਕਮਾਲ ਦਾ ਸੀ, ਪਰ ਨਾਲ ਨਾਲ ਉਹਨੇ ਅਪਣੀ ਪੜਾਈ ਵੀ ਪੂਰੀ ਕੀਤੀ। ਉਹ ਕਿਸੇ ਚੰਗੇ ਜੌਹਰੀ ਦੀ ਨਜਰ ਪਈ,ਪੜਾਈ ਖ਼ਤਮ ਕਰਕੇ ‘ਲਿਜਾ’ ਅੱਗੇ ਵਧੀ। ਪਹਿਲਾ ਉਹ ਬੋਲਦੀ ਸੀ, ਫਿਰ ਉਹਦਾ ਬੱਲਾ ਬੋਲਣ ਲੱਗਿਆ ਤੇ ਫਿਰ ਬੋਲਣ ਲੱਗੇ ਉਹਦੇ ਰਿਕਾਰਡ….1997- ਨਿਊ-ਸਾਊਥ ਵੇਲਜ ਵੱਲੋ ਪਹਿਲਾ ਮੈਚ2001- ਆਸਟਰੇਲੀਆ ਵੱਲੋਂ ਪਹਿਲਾ ਵਨ ਡੇ2003- ਆਸਟਰੇਲੀਆ ਵੱਲੋਂ ਪਹਿਲਾ ਟੈਸਟ2005- ਆਸਰਰੇਲੀਆ ਵੱਲੋਂ ਪਹਿਲਾ ਟੀ-20- ਅੱਠ ਟੈਸਟ ਮੈਚ, 416 ਰਨ,23 ਵਿਕਟਾ- 125 ਵੰਨ ਡੇ,2728 ਰਨ, 146 ਵਿਕਟਾਂ- 54 ਟੀ-20, 769 ਰਨ,60 ਵਿਕਟਾਂਵੰਨ ਡੇ ਵਿੱਚ 1000 ਰਨ ਅਤੇ 100 ਵਿਕਟਾਂ ਲੈਣ ਵਾਲੀ ਪਹਿਲੀ ਔਰਤ ਕ੍ਰਕਿਟਰ ਬਣੀ। ਜਦੋਂ ICC ਦਾ ਰੈਕਿੰਗ ਸਿਸਟਮ ਸ਼ੁਰੂ ਹੋਇਆਂ ਤਾ ਉਹ ਦੁਨੀਆ ਦੀ ਪਹਿਲੇ ਦਰਜੇ ਦੀ ਆਲਰਾਊਡਰ ਸੀ। ਆਸਟਰੇਲੀਆ ਦੀ ਔਰਤਾਂ ਦੀ ਕ੍ਰਿਕਟ ਟੀਮ ਦੀ ਕਪਤਾਨ ਬਣੀ,ਵੰਨ ਡੇ ਅਤੇ T-20 ਚਾਰ ਵਰਲਡ ਕੱਪਾਂ ਦਾ ਹਿੱਸਾ ਬਣੀ। 2013 ਵਿੱਚ ਉਸਦੀ ਟੀਮ ਨੇ ਕ੍ਰਿਕਟ ਦਾ ਵਿਸ਼ਵ ਕੱਪ ਜਿੱਤਿਆ,ਉਸਤੋਂ ਅਗਲੇ ਦਿਨ ਇਸ ਖਿਡਾਰਨ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ।‘ਲਿਜਾ ਸਥਾਲੇਜਰ’ ਨੂੰ ਅੰਤਰਰਾਸ਼ਟਰੀ ਕਿ੍ਰਕਿਟ ਕੌਂਸਲ (ICC) ਨੇ ਅਪਣੇ ‘Hall of Fame’ ਚ ਸਾਮਿਲ ਕਰਕੇ ਹਮੇਸਾ ਵਾਸਤੇ ਕ੍ਰਿਕਟ ਜਗਤ ਦਾ ਅਣਮੁੱਲਾ ਤੋਹਫ਼ਾ ਦਿੱਤਾ ਹੈ। “ਲੈਲਾ” ਤੋ ‘ਲਿਜਾ’ ਬਣਨ ਦਾ ਸਫ਼ਰ ਧੀਆਂ ਨੂੰ ਕੁੱਖ ਚ ਕਤਲ ਕਰ ਦੇਣ ਵਾਲੇ ਸਮਾਜ ਨੂੰ ਪਤਾ ਨੀ ਸਮਾਜ ਆਵੇ ਜਾ ਨਾ,ਪਰ ਅਪਣੇ ਅਪਣੇ ਖੇਤਰ ਚ ਕੰਮ ਕਰਦੀਆਂ ਮਾਂਵਾ,ਭੈਣਾ,ਧੀਆ ਨੂੰ ਹੌਸਲਾ ਜ਼ਰੂਰ ਦੇਵੇਗਾ, ਕਿ ਧੀਆ ,ਬੋਝ ਨਹੀਂ, ਬਰਕਤ ਹੁੰਦੀਆਂ।

Related Articles

Back to top button