ਪੁਲਿਸ ਵਾਲੇ ਪਿੰਡ ਚ ਮਾਰਨ ਆਏ ਸੀ ਰੇਡ, ਉਲਟਾ ਪਿੰਡ ਵਾਸੀਆਂ ਨੇ ਕਰ ਦਿੱਤੀ ਪੁਲਿਸ ਨਾਲ ਕਲੋਲ

ਅੰਮ੍ਰਿਤਸਰ ਦੇ ਥਾਣਾ ਲੋਪੋਕੇ ਅਧੀਨ ਪੈਂਦੇ ਇੱਕ ਪਿੰਡ ਵਿੱਚ ਖਾਦ ਦੀ ਦੁਕਾਨ ਕਰਨ ਵਾਲੇ ਅਮਨਦੀਪ ਸਿੰਘ ਨੂੰ ਪਿੰਡ ਦੇ ਹੀ ਸਰਪੰਚ ਦੁਆਰਾ ਆਪਣੀ ਪਾਰਟੀ ਵਿੱਚ ਸ਼ਾਮਲ ਕਰਨ ਲਈ ਪੁਲਿਸ ਦਾ ਸਹਾਰਾ ਲਿਆ ਗਿਆ। ਥਾਣਾ ਲੋਪੋਕੇ ਤੋਂ ਸਬ ਇੰਸਪੈਕਟਰ ਤਿੰਨ ਪ੍ਰਾਈਵੇਟ ਬੰਦੇ ਲੈ ਕੇ ਅਮਨਦੀਪ ਸਿੰਘ ਦੇ ਘਰ ਆਏ ਅਤੇ ਕੰਧਾਂ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਵੜ ਗਏ। ਫੇਰ ਕਿਸੇ ਤਰ੍ਹਾਂ ਸਬ ਇੰਸਪੈਕਟਰ ਕੰਧ ਤੋਂ ਡਿੱਗ ਕੇ ਸੱਟ ਖਾ ਬੈਠਾ। ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਉਨ੍ਹਾਂ ਨਾਲ ਧੱਕਾ ਕੀਤਾ ਹੈ। ਇੱਕ ਵਿਅਕਤੀ ਦੇ ਦੱਸਣ ਅਨੁਸਾਰ ਪਿੰਡ ਦਾ ਸਰਪੰਚ ਨਿਰਵੈਲ ਸਿੰਘ ਚਾਹੁੰਦਾ ਹੈ ਕਿ ਅਮਨਦੀਪ ਸਿੰਘ ਦਾ ਪਰਿਵਾਰ ਆਪਣੀ ਪਾਰਟੀ ਛੱਡ ਕੇ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋ ਜਾਵੇ।ਉਸ ਸਰਪੰਚ ਦੀ ਸਬ ਇੰਸਪੈਕਟਰ ਬਲਦੇਵ ਸਿੰਘ ਨਾਲ ਰਿਸ਼ਤੇਦਾਰੀ ਦੱਸੀ ਜਾਂਦੀ ਹੈ। ਬਲਦੇਵ ਸਿੰਘ ਨੇ ਪ੍ਰਾਈਵੇਟ ਬੰਦੇ ਨਾਲ ਲੈ ਕੇ ਅਮਨਦੀਪ ਸਿੰਘ ਦੇ ਘਰ ਰੇਡ ਕੀਤੀ ਸੀ। ਉੱਥੋਂ ਤੋਂ ਪ੍ਰਾਈਵੇਟ ਬੰਦੇ ਭੱਜ ਗਏ ਅਤੇ ਇੱਕ ਪਿੰਡ ਵਾਲਿਆਂ ਨੇ ਫੜ ਲਿਆ। ਇਹ ਵਿਅਕਤੀ ਮੰਨਿਆ ਹੈ ਕਿ ਸਬ ਇੰਸਪੈਕਟਰ ਬਲਦੇਵ ਸਿੰਘ ਉਸ ਨੂੰ ਸਮੇਕ ਪੀਣ ਨੂੰ ਦਿੰਦਾ ਹੈ। ਅਮਨਦੀਪ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦਾ ਪਿੰਡ ਦੇ ਸਰਪੰਚ ਨਾਲ ਜ਼ਮੀਨ ਦਾ ਝਗੜਾ ਹੈ। ਸਰਪੰਚ ਨੇ ਐਸਐਚਓ ਤੋਂ ਇਸ ਮਾਮਲੇ ਵਿੱਚ ਦਬਾਅ ਪਵਾਉਣਾ ਚਾਹਿਆ ਪਰ ਉਹ ਨਹੀਂ ਮੰਨੇ। ਫੇਰ ਸਰਪੰਚ ਨੇ ਸਬ ਇੰਸਪੈਕਟਰ ਬਲਦੇਵ ਸਿੰਘ ਦਾ ਸਹਾਰਾ ਲਿਆ ਬਲਦੇਵ ਸਿੰਘ ਤਿੰਨ ਪ੍ਰਾਈਵੇਟ ਬੰਦੇ ਲੈ ਕੇ ਉਨ੍ਹਾਂ ਦੇ ਘਰ ਆਏ। ਉਨ੍ਹਾਂ ਦਾ ਘਰ ਵਿਚ ਕੋਈ ਮਰਦ ਮੈਂਬਰ ਨਹੀਂ ਸੀ। ਉਹ ਆਪਣੇ ਚਾਚੇ ਦੇ ਘਰ ਬੈਠੇ ਸਨ। ਪੁਲਸ ਵਾਲੇ ਅਤੇ ਪ੍ਰਾਈਵੇਟ ਬੰਦੇ ਕੰਧ ਟੱਪ ਕੇ ਉਨ੍ਹਾਂ ਦੇ ਘਰ ਅੰਦਰ ਵੜੇ।
ਜਦੋਂ ਔਰਤਾਂ ਨੇ ਰੌਲਾ ਪਾ ਦਿੱਤਾ ਤਾਂ ਇਹ ਕੰਧ ਟੱਪ ਕੇ ਭੱਜਣ ਲੱਗੇ। ਜਦੋਂ ਬਲਦੇਵ ਸਿੰਘ ਕੰਧ ਟੱਪਣ ਲੱਗਾ ਤਾਂ ਉਹ ਕੰਧ ਤੋਂ ਡਿੱਗ ਗਿਆ ਅਤੇ ਉਸ ਦੀ ਪੱਗ ਉੱਤਰ ਗਈ। ਉਹ ਕਹਿਣ ਲੱਗਾ ਕਿ ਹੁਣ ਉਹ ਪਰਿਵਾਰ ਵਾਲਿਆਂ ਨੂੰ ਵਸਾਏਗਾ। ਦੋ ਪ੍ਰਾਈਵੇਟ ਬੰਦੇ ਭੱਜ ਗਏ ਅਤੇ ਇੱਕ ਫੜਿਆ ਗਿਆ। ਬਲਦੇਵ ਸਿੰਘ ਉਨ੍ਹਾਂ ਤੇ ਚਿੱਟੇ ਦਾ ਕੇਸ ਪਾਉਣਾ ਚਾਹੁੰਦਾ ਹੈ। ਬਲਦੇਵ ਸਿੰਘ ਨੇ ਦੋ ਲੱਖ ਰੁਪਏ ਦੀ ਵੀ ਮੰਗ ਕੀਤੀ ਸੀ। ਘਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਘਰ ਤੋਂ ਦੋ ਲੱਖ ਰੁਪਏ ਚੁੱਕ ਕੇ ਲੈ ਗਈ। ਐਸਐਚਓ ਦਾ ਕਹਿਣਾ ਹੈ ਕਿ ਬਲਦੇਵ ਸਿੰਘ ਨੇ ਦੋਸ਼ ਲਗਾਇਆ ਹੈ ਕਿ ਪਰਿਵਾਰ ਵਾਲਿਆਂ ਨੇ ਉਸ ਨਾਲ ਧੱਕਾ ਕੀਤਾ ਹੈ। ਉਸ ਦੀ ਵਰਦੀ ਨੂੰ ਹੱਥ ਪਾਇਆ ਹੈ। ਪੁਲਿਸ ਦੋਵੇਂ ਧਿਰਾਂ ਦੇ ਬਿਆਨ ਲੈ ਕੇ ਪੜਤਾਲ ਕਰੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ..