News

ਪੁਲਿਸ ਨੂੰ ਟੁੱਟਕੇ ਪੈ ਗਿਆ ਸਾਰਾ ਪਿੰਡ, ਵਰਦੀ ਪਾੜਕੇ ਕੱਢਿਆ ਪੂਰਾ ਜਲੂਸ

ਫਰੀਦਕੋਟ ਦੇ ਪਿੰਡ ਭਾਗਥਲਾ ਵਿੱਚ ਲੋਕਾਂ ਨੂੰ ਪੈਸੇ ਬਟੋਰਨ ਦੇ ਇਰਾਦੇ ਨਾਲ ਤੰਗ ਕਰਨ ਵਾਲੇ ਇੱਕ ਪੁਲਿਸ ਮੁਲਾਜ਼ਮ ਨੂੰ ਆਪਣੀ ਜਾਨ ਬਚਾ ਕੇ ਭੱਜਣਾ ਪਿਆ। ਜਦ ਕਿ ਦੂਜੇ ਨੂੰ ਜਿਹੜਾ ਕਿ ਸਰਕਾਰੀ ਮੁਲਾਜ਼ਮ ਨਹੀਂ ਸੀ। ਉਸ ਨੂੰ ਪਿੰਡ ਵਾਸੀਆਂ ਨੇ ਕਾਬੂ ਕਰ ਲਿਆ ਬਾਅਦ ਵਿੱਚ ਫਰੀਦਕੋਟ ਦੇ ਥਾਣਾ ਸਦਰ ਦੀ ਪੁਲੀਸ ਇਸ ਵਿਅਕਤੀ ਨੂੰ ਅਤੇ ਭੱਜਣ ਵਾਲੇ ਮੁਲਾਜ਼ਮ ਨੂੰ ਛੁਡਾ ਕੇ ਲੈ ਗਈ। ਪਿੰਡ ਦੇ ਇੱਕ ਆਦਮੀ ਨੇ ਦੱਸਿਆ ਹੈ ਕਿ ਉਹ ਆਪਣੇ ਖੇਤ ਨੂੰ ਪਾਣੀ ਲਾਉਣ ਲਈ ਜਾ ਰਿਹਾ ਸੀ ਕਿ ਪਿੰਡ ਦੇ ਕੋਲ ਹੀ ਉਸ ਨੂੰ ਇੱਕ ਪੁਲੀਸ ਮੁਲਾਜ਼ਮ ਅਤੇ ਇੱਕ ਹੋਰ ਆਦਮੀ ਨੇ ਰੋਕ ਲਿਆ। ਪੁਲਿਸ ਵਾਲੇ ਨੇ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਆਦਿ ਦੀ ਮੰਗ ਕੀਤੀ। ਜਦੋਂ ਉਨ੍ਹਾਂ ਨੇ ਕਿਹਾ ਕਿ ਉਹ ਤਾਂ ਖੇਤ ਨੂੰ ਪਾਣੀ ਲਾਉਣ ਜਾ ਰਿਹਾ ਹੈ।ਉਸ ਕੋਲ ਇਹ ਚੀਜ਼ਾਂ ਨਹੀਂ ਹਨ ਤਾਂ ਪੁਲੀਸ ਮੁਲਾਜ਼ਮ ਕਹਿਣ ਲੱਗਾ ਕਿ ਤੁਹਾਡੇ ਕੋਲ ਫ਼ੀਮ ਹੋਵੇਗੀ, ਉਹ ਹੀ ਦੇ ਦਿਓ। ਜਦੋਂ ਉਸ ਨੇ ਜਵਾਬ ਦਿੱਤਾ ਤਾਂ ਉਹ ਬਟੂਏ ਦੀ ਮੰਗ ਕਰਨ ਲੱਗਾ। ਇੰਨੇ ਵਿੱਚ ਕਈ ਆਦਮੀ ਇਕੱਠੇ ਹੋ ਗਏ ਅਤੇ ਪੁਲੀਸ ਵਾਲਾ ਭੱਜ ਗਿਆ। ਜਦ ਕਿ ਉਸ ਦੇ ਸਾਥੀ ਨੂੰ ਇੱਕ ਵਿਅਕਤੀ ਆਪਣੇ ਘਰ ਲੈ ਗਿਆ ਅਤੇ ਥਾਣੇ ਫੋਨ ਕਰ ਦਿੱਤਾ। ਇੰਨੇ ਵਿਚ ਭੱਜਣ ਵਾਲਾ ਪੁਲਿਸ ਵਾਲਾ ਵੀ ਸਰਪੰਚ ਦੇ ਘਰ ਆ ਗਿਆ। ਇਨ੍ਹਾਂ ਦੋਵਾਂ ਨੂੰ ਹੀ ਪਿੰਡ ਵਾਸੀਆਂ ਨੇ ਫਰੀਦਕੋਟ ਥਾਣੇ ਦੀ ਪੁਲਿਸ ਹਵਾਲੇ ਕਰ ਦਿੱਤਾ। ਭੱਜਣ ਵਾਲੇ ਪੁਲਿਸ ਮੁਲਾਜ਼ਮ ਸਰਬਜੀਤ ਸਿੰਘ ਦਾ ਕਹਿਣਾ ਹੈ ਕਿ ਉਹ ਫਰੀਦਕੋਟ ਸ਼ਹਿਰ ਵਿੱਚ ਨੌਕਰੀ ਕਰਦਾ ਹੈ।ਉਹ ਆਪਣੇ ਸਾਥੀ ਨਾਲ ਆਪਣੇ ਪਿੰਡ ਜਾ ਰਿਹਾ ਸੀ ਕਿ ਪਿੰਡ ਵਾਸੀਆਂ ਨੇ ਉਸ ਨੂੰ ਘੇਰ ਲਿਆ। ਉਨ੍ਹਾਂ ਨੇ ਕਿਸੇ ਤੋਂ ਕੋਈ ਪੈਸਾ ਨਹੀਂ ਮੰਗਿਆ। ਜਦ ਕਿ ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਸ਼ੱਕ ਦੇ ਆਧਾਰ ਤੇ ਫੜ ਲਿਆ। ਸੱਚਾ ਹੋਣ ਕਾਰਨ ਹੀ ਉਹ ਦੁਬਾਰਾ ਪਿੰਡ ਵਿੱਚ ਆ ਗਿਆ। ਜਦੋਂ ਫਰੀਦਕੋਟ ਥਾਣੇ ਦੀ ਪੁਲਿਸ ਇਨ੍ਹਾਂ ਦੋਵੇਂ ਵਿਅਕਤੀਆਂ ਨੂੰ ਪਿੰਡ ਵਾਸੀਆਂ ਕੋਲੋਂ ਛੁਡਵਾ ਕੇ ਲੈ ਜਾਣ ਲੱਗੀ ਤਾਂ ਪੁੱਛਣ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਇਨ੍ਹਾਂ ਵਿਅਕਤੀਆਂ ਨੂੰ ਉਹ ਫ਼ਰੀਦਕੋਟ ਲਿਜਾ ਰਹੇ ਹਨ। ਉਨ੍ਹਾਂ ਦੇ ਬੰਦੇ ਠੀਕ ਠਾਕ ਹਨ ਥਾਣੇ ਜਾ ਕੇ ਇਨ੍ਹਾਂ ਤੋਂ ਮਾਮਲੇ ਦੀ ਜਾਣਕਾਰੀ ਲਈ ਜਾਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button