ਪੁਲਿਸ ਅਫਸਰ ਦੇ ਸਿਰ ਤੇ ਬੈਠਾ ਬਾਂਦਰ, ਜਾਣੋ ਕੀ ਕਰ ਰਿਹਾ ਹੈ ਇਹ ਬਾਂਦਰ

ਜਰਾ ਦੱਸੋ ਕਿ ਇਹ ਵੀਡੀਓ ਦੇਖਕੇ ਤੁਸੀਂ ਕੀ ਅੰਦਾਜ਼ਾ ਲਗਾ ਰਹੇ ਹੋ ? ਸ਼ਾਇਦ ਇਹੀ ਕਿ ਇਹ ਬਾਂਦਰ ਇਸ ਪੁਲਿਸ ਵਾਲੇ ਦੇ ਸਿਰ ਦੀਆਂ ਜੂਆਂ ਕੱਢ ਰਿਹਾ ਲਗਦਾ ਬਿਲਕੁਲ ਸਹੀ ਸੋਚਿਆ ਤੁਸੀਂ। ਵੈਸੇ ਜਾਨਵਰਾਂ ਤੇ ਇਨਸਾਨ ਦੀ ਦੋਸਤੀ ਦੇ ਕਿੱਸੇ ਤਾਂ ਬਥੇਰੇ ਸੁਣੇ ਹੋਣੇ ਆਪਾਂ ਸਭ ਨੇ,ਖਾਸ ਕਰਕੇ ਬਾਂਦਰ ਬੰਦੇ ਦੀ ਨਾਲ ਯਾਰੀ ਦੀਆਂ ਕਹਾਣੀਆਂ ਕਿਤਾਬਾਂ ਵਿਚ ਵੀ ਪੜੀਆਂ ਹੋਈਆਂ। ਪਰ ਉੱਤਰਪ੍ਰਦੇਸ਼ ਦੇ ਪੀਲੀਭੀਤ ਥਾਣੇ ਦਾ ਇਹ ਨਜਾਰਾ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਾਇਰਲ ਹੋਈ ਵੀਡੀਓ ਵਿਚ ਥਾਣੇਦਾਰ ਦੇ ਸਿਰ ਤੇ ਬੈਠਾ ਇਹ ਬਾਂਦਰ ਥਾਣੇਦਾਰ ਦੀਆਂ ਜੂਆਂ ਕੱਢ ਰਿਹਾ ਤੇ ਥਾਣੇਦਾਰ ਸਾਬ ਬੜੇ ਅਰਾਮ ਨਾਲ ਆਪਣਾ ਕੰਮ ਕਰ ਰਹੇ ਨੇ।
SHO ਅਨੁਸਾਰ ਇਹ ਬਾਂਦਰ ਉਹਨਾਂ ਦੀ ਮਰਜੀ ਨਾਲ ਨਹੀਂ ਸਗੋਂ ਆਪਣੀ ਮਰਜੀ ਨਾਲ ਥਾਣੇ ਵਿਚ ਆਇਆ ਤੇ ਆਕੇ ਉਹਨਾਂ ਦੇ ਸਿਰ ਦੀ ਸਫਾਈ ਵਿਚ ਲੱਗ ਗਿਆ। ਥਾਣੇ ਦੇ ਹੋਰ ਪੁਲਿਸ ਵਾਲੇ ਬਾਂਦਰ ਨੂੰ ਸਿਰ ਤੋਂ ਉਤਰਨ ਨੂੰ ਕਹਿ ਰਹੇ ਨੇ ਪਰ ਬਾਂਦਰ ਥੱਲੇ ਉਤਰਨ ਦਾ ਨਾਮ ਹੀ ਨਹੀਂ ਲੈ ਰਿਹਾ। ਖੈਰ ਕਾਫੀ ਸਮੇਂ ਬਾਅਦ ਬਾਂਦਰ SHO ਦੇ ਸਿਰ ਤੋਂ ਉਤਰਿਆ ਥਾਣੇ ਦੇ ਹੋਰ ਪੁਲਿਸ ਵਾਲਿਆਂ ਚੋਂ ਇੱਕ ਨੇ ਇਹ ਵੀਡੀਓ ਆਪਣੇ ਫੋਨ ਤੇ ਬਣਾ ਲਈ ਜੋ ਹੁਣ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।