Punjab

ਪੁਲਸ ਨੇ ਕੱਟਿਆ ਪੰਜ ਹਜ਼ਾਰ ਰੁਪਏ ਦਾ ਚਲਾਨ ਤਾਂ ਮੁੰਡੇ ਨੇ ਚਾੜ ਦਿੱਤਾ ਹੋਰ ਹੀ ਚੰਨ

ਹੁਸ਼ਿਆਰਪੁਰ ਦੇ ਸ਼ਹਿਰ ਭੂੰਗਾ ਵਿੱਚ ਇੱਕ ਨੌਜਵਾਨ ਨੇ ਖੁਦ ਹੀ ਆਪਣੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ। ਇਸ ਨੌਜਵਾਨ ਦੇ ਮੋਟਰਸਾਈਕਲ ਦਾ ਪੁਲੀਸ ਵਾਲਿਆਂ ਨੇ ਪੰਜ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ ਸੀ। ਚਲਾਨ ਕੱਟਣ ਤੇ ਇਸ ਨੌਜਵਾਨ ਨੇ ਨ-ਰਾਜ ਕੇ ਮੋਟਰਸਾਈਕਲ ਨੂੰ ਹੀ ਸਾੜ ਦਿੱਤਾ। ਨੇੜੇ ਦੇ ਲੋਕ ਮੋਟਰਸਾਈਕਲ ਤੇ ਪਾਣੀ ਪਾ ਕੇ ਅੱਗ ਬੁਝਾਉਣ ਲੱਗੇ ਤਾਂ ਪੁਲਿਸ ਦੁਆਰਾ ਕਾਬੂ ਕੀਤਾ ਹੋਇਆ ਮੋਟਰਸਾਈਕਲ ਦਾ ਮਾਲਕ ਨੌਜਵਾਨ ਲੋਕਾਂ ਨੂੰ ਆਖ ਰਿਹਾ ਸੀ ਕਿ ਤੁਸੀਂ ਮੋਟਰਸਾਈਕਲ ਤੇ ਪਾਣੀ ਨਾ ਪਾਓ। ਸਗੋਂ ਇਸ ਨੂੰ ਸੜ ਲੈਣ ਦਿਓ।ਇੱਕ ਸਿਤੰਬਰ 2019 ਤੋਂ ਮੁਲਕ ਵਿੱਚ ਨਵਾਂ ਮੋਟਰ ਵਹੀਕਲ ਐਕਟ ਲਾਗੂ ਕਰ ਦਿੱਤਾ ਗਿਆ ਹੈ। ਹੁਣ ਨਿਯਮਾਂ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ। ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨੇ ਬਹੁਤ ਵਧਾ ਦਿੱਤੇ ਗਏ ਹਨ। ਕਈ ਹਾਲਤਾਂ ਵਿੱਚ ਤਾਂ ਜੁਰਮਾਨਾ ਵਧਾ ਕੇ ਪਹਿਲਾਂ ਨਾਲੋਂ ਦਸ ਗੁਣਾ ਕਰ ਦਿੱਤਾ ਗਿਆ ਹੈ। ਕਈ ਵਾਰੀ ਅਧਿਕਾਰੀਆਂ ਦੁਆਰਾ ਇੰਨਾ ਜ਼ਿਆਦਾ ਜੁਰਮਾਨਾ ਕਰ ਦਿੱਤਾ ਜਾਂਦਾ ਹੈ ਕਿ ਇੰਨੀ ਕੀਮਤ ਦੀ ਉਸ ਦੀ ਗੱਡੀ ਵੀ ਨਹੀ ਹੁੰਦੀ।ਕੁਝ ਦਿਨ ਪਹਿਲਾਂ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਵੀ ਅਜਿਹੀ ਹੀ ਘਟਨਾ ਵਾਪਰੀ ਸੀ ਅਤੇ ਇਹ ਖਬਰ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋਈ ਸੀ। ਪੁਲਿਸ ਨੇ ਕਿਸੇ ਗੱਡੀ ਦਾ 59 ਹਜ਼ਾਰ ਦਾ ਚਲਾਨ ਕੱਟ ਦਿੱਤਾ ਸੀ। ਬੀਤੇ ਸਮੇਂ ਦੌਰਾਨ ਵੀ ਇੱਕ ਵਿਅਕਤੀ ਡਾਰੁ ਦੀ ਲੋਰ ਵਿੱਚ ਫੜੇ ਜਾਣ ਤੇ ਆਪਣੇ ਮੋਟਰਸਾਈਕਲ ਨੂੰ ਅੱਗ ਲਗਾ ਚੁੱਕਾ ਹੈ। ਪੁਲਿਸ ਨੇ ਉਸ ਨੂੰ ਫੜ ਕੇ ਕਾਬੂ ਕਰ ਲਿਆ ਸੀ ਅਤੇ ਮਾਮਲਾ ਦਰਜ ਕਰ ਲਿਆ ਸੀ, ਜਿੰਨੇ ਜੁਰਮਾਨੇ ਸਰਕਾਰ ਨੇ ਵਧਾ ਦਿੱਤੇ ਹਨ।ਇਹ ਖਬਰ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ। ਇਸ ਕਰਕੇ ਚਲਾਨ ਦੀ ਰਕਮ ਸੌ ਕੇ ਹੀ ਲੋਕ ਆਪੇ ਤੋਂ ਬਾਹਰ ਹੋ ਜਾਂਦੇ ਹਨ ਅਤੇ ਕੋਈ ਅਜਿਹਾ ਕਦਮ ਚੁੱਕ ਲੈਂਦੇ ਹਨ। ਹੁਣ ਇਸ ਨੌਜਵਾਨ ਨੇ ਵੀ ਭੂੰਗਾ ਵਿੱਚ ਪੰਜ ਹਜ਼ਾਰ ਦਾ ਚਲਾਨ ਕੱਟੇ ਜਾਣ ਕਰਕੇ ਆਪੇ ਤੋਂ ਬਾਹਰ ਹੋਏ ਮੁੰਡੇ ਨੇ ਮੋਟਰਸਾਈਕਲ ਨੂੰ ਹੀ ਅੱਗ ਦੇ ਹਵਾਲੇ ਕਰ ਦਿੱਤਾ। ਸਥਾਨਕ ਲੋਕ ਭਾਵੇਂ ਅੱਗ ਬੁਝਾਉਣ ਦੇ ਇਰਾਦੇ ਨਾਲ ਪਾਣੀ ਮੋਟਰਸਾਈਕਲ ਤੇ ਪਾਉਣ ਲਈ ਅੱਗੇ ਵਧੇ ਪਰ ਇਸ ਨੌਜਵਾਨ ਨੇ ਉਨ੍ਹਾਂ ਨੂੰ ਰੋਕਣ ਦੀ ਗੱਲ ਕਹੀ।

Related Articles

Back to top button