Punjab

ਪੁਲਸੀਆ ਕੱਟਣ ਲੱਗਾ ਸੀ ਸਕੂਟਰੀ ਦਾ ਚਲਾਨ ਪਰ ਕੁੜੀ ਨੇ ਜੋ ਕੀਤਾ ਦੇਖਕੇ ਹਰ ਕੋਈ ਹੋਵੋਗਾ ਹੈਰਾਨ

ਇੱਕ ਲੜਕੀ ਦਿੱਲੀ ਵਿੱਚ ਟ੍ਰੈਫਿਕ ਪੁਲੀਸ ਦੇ ਨਾਲ ਨਾਕੇ ਤੇ ਬਹਿਸ ਪਈ। ਜਦੋਂ ਟ੍ਰੈਫਿਕ ਪੁਲੀਸ ਨੇ ਇਸੇ ਐਕਟਿਵਾ ਸਵਾਰ ਲੜਕੀ ਨੂੰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਤਾਂ ਇਹ ਲੜਕੀ ਪੁਲਿਸ ਨੂੰ ਮੰਦਾ ਚੰਗਾ ਬੋਲਣ ਤੇ ਉਤਾਰੂ ਹੋ ਗਈ। ਉਸ ਦੀ ਐਕਟਿਵਾ ਦੀ ਨੰਬਰ ਪਲੇਟ ਵੀ ਟੁੱਟੀ ਹੋਈ ਸੀ। ਇਹ ਲੜਕੀ ਕਹਿਣ ਲੱਗੀ ਕਿ ਉਸ ਨੇ ਮੋਬਾਈਲ ਫੋਨ ਦੀ ਤਾਂ ਵਰਤੋਂ ਹੀ ਨਹੀਂ ਕੀਤੀ। ਪੁਲਿਸ ਉਸ ਨੂੰ ਕਿਵੇਂ ਰੋਕ ਸਕਦੀ ਹੈ। ਇਸ ਲੜਕੀ ਨੇ ਪੁਲਿਸ ਨੂੰ ਧਮਕੀ ਵੀ ਦਿੱਤੀ ਸਤੰਬਰ 2019 ਤੋਂ ਨਵਾਂ ਮੋਟਰ ਵਾਹਨ ਐਕਟ ਲਾਗੂ ਹੋ ਗਿਆ ਹੈ। ਇਸ ਵਾਰ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਲਈ ਸਖ਼ਤਾਈ ਵਰਤੀ ਜਾ ਰਹੀ ਹੈ।ਹੁਣ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਜੁਰਮਾਨਾ ਵਧਾ ਦਿੱਤੇ ਗਏ ਹਨ। ਕਈ ਹਾਲਤਾਂ ਵਿੱਚ ਤਾਂ ਦਸ ਗੁਣਾਂ ਤੱਕ ਜ਼ੁਰਮਾਨੇ ਵਧਾ ਦਿੱਤੇ ਗਏ ਹਨ। ਕਈ ਵਾਰ ਵਾਹਨ ਚਾਲਕ ਨੂੰ ਇੰਨਾ ਜ਼ਿਆਦਾ ਜੁਰਮਾਨਾ ਕਰ ਦਿੱਤਾ ਜਾਂਦਾ ਹੈ। ਜਿੰਨੀ ਉਸ ਦੇ ਵਾਹਨ ਦੀ ਕੀਮਤ ਵੀ ਨਹੀਂ ਹੁੰਦੀ। ਇਸ ਤਰ੍ਹਾਂ ਵਾਹਨ ਚਾਲਕ ਲਈ ਮੁਸ਼ਕਿਲ ਪੈਦਾ ਹੋ ਜਾਂਦੀ ਹੈ। ਦਿੱਲੀ ਟ੍ਰੈਫਿਕ ਪੁਲਿਸ ਨੇ ਜਦੋਂ ਇੱਕ ਐਕਟਿਵਾ ਸਵਾਰ ਲੜਕੀ ਨੂੰ ਡਰਾਈਵਿੰਗ ਕਰਦੇ ਸਮੇਂ ਮੋਬਾਈਲ ਦੀ ਵਰਤੋਂ ਕਰਦੇ ਫੜ ਲਿਆ ਤਾਂ ਇਸ ਲੜਕੀ ਨੇ ਪੁਲਿਸ ਨੂੰ ਮੰਦਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ। ਉਹ ਜ਼ੋਰ ਜ਼ੋਰ ਨਾਲ ਚੀਕਣ ਲੱਗ ਪਈ ਉਹ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਉਸ ਨੇ ਮੋਬਾਈਲ ਦੀ ਵਰਤੋਂ ਕੀਤੀ ਹੈ।ਜਦ ਕਿ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਿੰਗ ਦੌਰਾਨ ਮੋਬਾਇਲ ਨੂੰ ਜੇਬ ਵਿੱਚੋਂ ਬਾਹਰ ਕੱਢ ਕੇ ਇਸ ਵੱਲ ਵੇਖਣਾ ਵੀ ਗਲਤ ਹੈ। ਕਿਉਂਕਿ ਇਸ ਦੌਰਾਨ ਵੀ ਹਾਦਸਾ ਵਾਪਰ ਸਕਦਾ ਹੈ। ਲੜਕੀ ਦਾ ਕਹਿਣਾ ਸੀ ਕਿ ਉਸ ਨੂੰ ਆਪਣੀ ਜਾਨ ਦੀ ਕੋਈ ਪ੍ਰਵਾਹ ਨਹੀਂ ਹੈ। ਇਸ ਤੇ ਪੁਲਿਸ ਵਾਲੇ ਕਹਿਣ ਲੱਗੇ ਕਿ ਜੋ ਗਲਤ ਚੱਲੇਗਾ। ਉਸ ਨੂੰ ਜਾਨ ਦੀ ਪਰਵਾਹ ਕਰਨੀ ਪਏਗੀ। ਪੁਲਿਸ ਦੇ ਕਹਿਣ ਅਨੁਸਾਰ ਲੜਕੀ ਦੀ ਐਕਟਿਵਾ ਦੀ ਨੰਬਰ ਪਲੇਟ ਟੁੱਟੀ ਹੋਈ ਹੈ। ਇਸ ਲਈ ਵੀ ਲੜਕੀ ਹੀ ਜ਼ਿੰਮੇਵਾਰ ਹੈ। ਕਿਉਂਕਿ ਨੰਬਰ ਪਲੇਟ ਨੂੰ ਠੀਕ ਕਰਵਾਉਣਾ ਵੀ ਉਸ ਦਾ ਹੀ ਫਰਜ਼ ਹੈ। ਪੁਲਸ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਲੜਕੀ ਦਾ ਕੋਈ ਡਰ ਨਹੀਂ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button