Sikh News
ਪਿੰਡ ਤੂਰਾਂ ਹੋਈ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ | ਪੂਰੀ ਰਿਪੋਰਟ | Surkhab Tv

ਮੰਡੀ ਗੋਬਿੰਦਗੜ ਦੇ ਨੇੜਲੇ ਪਿੰਡ ਤੂਰਾਂ ਤੋਂ ਜੋ ਅਸੀਂ ਖਬਰ ਪਾਈ ਸੀ ਕਿ ਓਥੇ ਦੇ ਗੁਰਦਵਾਰਾ ਸਾਹਿਬ ਵਿਚ ਗੁਰੂ ਗਰੰਥ ਸਾਹਿਬ ਜੀ ਦੀ ਇੱਕ ਬੰਦੇ ਵਲੋਂ ਬੇਅਦਬੀ ਕੀਤੀ ਗਈ। ਦੋਸ਼ੀ ਗੁਰੂ ਗਰੰਥ ਸਾਹਿਬ ਦੇ ਪ੍ਰਕਾਸ਼ ਦੇ ਉੱਪਰ ਚੜਕੇ ਬੈਠਾ ਤੇ ਨਾਲ ਹੀ ਉਸਨੇ ਓਥੇ ਪਏ ਸਮਾਂ ਦੀ ਵੀ ਭੰਨਤੋੜ ਕੀਤੀ। ਸੋ ਦੋਸ਼ੀ ਨੂੰ ਦਿਮਾਗੀ ਤੌਰ ਤੇ Upset ਕਹਿਕੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ ਜਿਸਤੋਂ ਸਿੱਖ ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਅਜਿਹੀਆਂ ਘਟਨਾਵਾਂ ਨਿਤ ਦਿਨ ਵਾਪਰ ਰਹੀਆਂ ਹਨ ਪਰ ਇਸਦਾ ਅਜੇ ਤੱਕ ਕੋਈ ਵੀ ਸਦੀਵੀ ਹੱਲ ਨਹੀਂ ਮਿਕਲ ਸਕਿਆ ਪਰ ਇਹ ਹੱਲ ਕੱਢਣਾ ਸਮੇਂ ਦੀ ਵੱਡੀ ਲੋੜ ਹੈ। ਕਿਉਂਕਿ ਜੇ ਬਾਪੂ ਗੁਰੂ ਗਰੰਥ ਸਾਹਿਬ ਦੀਆਂ ਇਸ ਤਰਾਂ ਬੇਅਦਬੀਆਂ ਹੋ ਰਹੀਆਂ ਹਨ ਤਾਂ ਇਹ ਸਿੱਖ ਕੌਮ ਲਈ ਸ਼ਰਮ ਦੀ ਗੱਲ ਹੈ।