ਪਾਸਪੋਰਟ ਤੋਂ ਬਗੈਰ Kartarpur Sahib ਜਾਣ ਦੀ ਆਗਿਆ ਦਿੱਤੀ ਜਾਵੇ | Bhai Vadala

ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ‘ਤੇ ਪਾਕਿਸਤਾਨ ਦਾ ਠੱਪਾ ਨਹੀਂ ਲੱਗੇਗਾ। ਕਰਤਾਰਪੁਰ ਕੋਰੀਡੋਰ ਤੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਇਹ ਫਿਕਰ ਸੀ ਕਿ ਕਿਤੇ ਉਨ੍ਹਾਂ ਦੇ ਪਾਸਪੋਰਟ ‘ਤੇ ਪਾਕਿਸਤਾਨ ਦੀ ਮੋਹਰ ਨਾ ਲੱਗ ਜਾਵੇ ਕਿਉਂਕਿ ਬਹੁਤ ਲੋਕਾਂ ਦੇ ਮਨਾਂ ਵਿੱਚ ਧਾਰਨਾ ਬਣੀ ਹੋਈ ਹੈ ਕਿ ਪਾਸਪੋਰਟ ‘ਤੇ ਪਾਕਿਸਤਾਨ ਦੀ ਮੋਹਰ ਲੱਗਣ ਤੋਂ ਬਾਅਦ ਦੂਸਰੇ ਦੇਸ਼ ‘ਚ ਜਾਣਾ ਮੁਸ਼ਕਲ ਹੁੰਦਾ ਹੈ। ਦੂਸਰੇ ਦੇਸ਼ ਉਨ੍ਹਾਂ ਨੂੰ ਵੀਜ਼ਾ ਨਹੀਂ ਦਿੰਦੇ ਹਨ। ਪਰ ਸ਼ਨੀਵਾਰ ਨੂੰ ਕਰਤਾਰਪੁਰ ਕੋਰੀਡੋਰ ਦੇ ਪੀ.ਐੱਮ ਮੋਦੀ ਵੱਲੋਂ ਕੀਤੇ ਉਦਘਾਟਨ ਤੋਂ ਬਾਅਦ ਇਸ ਬਾਰੇ ਪਤਾ ਲੱਗਾ ਹੈ ਕਿ ਭਾਰਤ ਤੋਂ ਪਾਕਿਸਤਾਨ ਜਾਣ ਲਈ ਪਾਸਪੋਰਟ ਜ਼ਰੂਰੀ ਹੈ ਪਰ ਨਾ ਤਾਂ ਭਾਰਤੀ ਇਮੀਗ੍ਰੇਸ਼ਨ ਵੱਲੋਂ ਪਾਸਪੋਰਟ ‘ਤੇ ਮੋਹਰ ਲਾਈ ਜਾਵੇਗੀ ਅਤੇ ਨਾ ਹੀ ਪਾਕਿਸਤਾਨ ਵੱਲੋਂ ਕੋਈ ਮੋਹਰ ਲੱਗੇਗੀ।

ਭਾਰਤ ਵੱਲੋਂ ਸਿਰਫ ਸ਼ਰਧਾਲੂਆ ਦੇ E.T.A. ਦੇ ਕਾਗਜਾਂ ‘ਤੇ ਮੋਹਰ ਲਾਈ ਜਾਂਦੀ ਹੈ। ਜਿਸ ਨੂੰ ਆਮ ਭਾਸ਼ਾ ਵਿਚ ਵੀਜਾ ਕਿਹਾ ਜਾਂਦਾ ਹੈ। ਦੂਜੇ ਪਾਸੇ ਪਾਕਿਸਤਾਨ ਸਿਰਫ ਆਪਣੇ ਵੱਲੋਂ ਦਿੱਤੀ ਟਿਕਟ ਉੱਪਰ ਹੀ ਮੋਹਰ ਲਗਾਉਂਦਾ ਹੈ। ਇਸ ਪ੍ਰਕਾਰ ਪਾਸਪੋਰਟ ‘ਤੇ ਪਾਕਿਸਤਾਨ ਦੇ ਠੱਪੇ ਤੋਂ ਬਗੈਰ ਭਾਰਤ ਵਲੋਂ ਸ਼ਰਧਾਲੂ ਕਰਤਾਰਪੁਰ ਜਾ ਸਕਦੇ ਹਨ। ਪਰ ਭਾਰਤ ਅਤੇ ਪਾਕਿਸਤਾਨ ਵੱਲੋਂ ਸਾਰੇ ਸ਼ਰਧਾਲੂਆਂ ਦੀ ਜਾਣਕਾਰੀ ਦਾ ਰਿਕਾਰਡ ਰੱਖਿਆ ਜਾ ਜਾਂਦਾ ਹੈ।