Punjab
ਪਾਪੜ ਵੇਚ ਗੁਜਾਰਾ ਕਰ ਰਹੀ Sikh ਅੰਮ੍ਰਿਤਧਾਰੀ ਬੱਚੀ, ਮਦਦ ਲਈ ਵਧੇ ਹੱਥ, Jathedar ਵੱਲੋਂ ਘਰ ਦਾ ਨੀਂਹ ਪੱਥਰ

ਪਿਛਲੇ ਦਿਨੀਂ ਪਾਪੜ ਵੇਚ ਕੇ ਗੁਜ਼ਾਰਾ ਕਰਨ ਵਾਲੀ ਬੱਚੀ ਜਸਵਿੰਦਰ ਕੌਰ ਦੀਆਂ ਫੋਟੋਆਂ ਵਾਇਰਲ ਹੋਈਆਂ ਸਨ ਜਿਸਦਾ ਘਰ ਨਹੀਂ ਸੀ ਤੇ ਉਹ ਪਾਪੜ ਵੇਚਕੇ ਆਪਣਾ ਤੇ ਪਰਿਵਾਰ ਦ ਗ਼ੁਜ਼ਾਰਾ ਕਰਦੀ ਸੀ। ਇਹ ਬੱਚੀ ਸਰ ਤੇ ਦਸਤਾਰ ਸਜਾਕੇ ਰੱਖਦੀ ਸੀ ਕਿ ਉਹ ਮਾਪਿਆਂ ਦੀ ਧੀ ਨਹੀਂ ਪੁੱਤ ਹੈ। ਸੋ ਉਸਦੇ ਘਰ ਦੀ ਉਸਾਰੀ ਦੀ ਸੇਵਾ Baba Jasdeep Singh ਜਗਾਧਰੀ ਵਾਲਿਆਂ ਵਲੋਂ ਕਰਵਾਈ ਜਾ ਰਹੀ ਹੈ ਜਿਸ ਦੀ ਨੀਂਹ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਰੱਖੀ।
ਇਸਤੋਂ ਪਹਿਲਾਂ ਬਾਬਾ ਜਸਦੀਪ ਸਿੰਘ TikTok ਤੇ ਮਸ਼ਹੂਰ ਹੋਈ ਬੱਚੀ ਨੂਰ ਦਾ ਘਰ ਵੀ ਬਣਾ ਕੇ ਦੇ ਰਹੇ ਹਨ। ਪਰ ਇਹ ਗੱਲ ਵੀ ਨਾਲ ਹੈ ਕਿ ਪੰਜਾਬ ਵਿਚ ਬਹੁਤ ਸਾਰੇ ਅਜਿਹੇ ਪਰਿਵਾਰ ਹਨ ਜਿਨਾਂ ਦੇ ਸਰ ਤੇ ਛੱਤ ਨਹੀਂ ਹੈ ਸੋ ਉਹਨਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ,ਭਾਵੇਂ ਉਹ ਅਕਾਲ ਤਖਤ ਹੋਵੇ ਤੇ ਭਾਵੇਂ ਪੰਜਾਬ ਦੀ ਸਰਕਾਰ।