Punjab

‘ਪਾਣੀ ਵਾਲੀ ਬੱਸ ਚਲਾ ਦਿਓ ਕੈਪਟਨ ਸਾਬ,ਅਸੀਂ ਗੁਰਦਵਾਰੇ ਜਾਣਾ’ | Surkhab TV

ਇੱਕ ਪਾਸੇ ਤਾਂ ਕੈਪਟਨ ਸਰਕਾਰ ਅਤੇ ਕੇਂਦਰ ਸਰਕਾਰ ਲੋਕਾਂ ਨੂੰ ਭਰਮਾ ਕੇ ਵੱਡੇ ਵੱਡੇ ਫਲਾਈ ਓਵਰ ਅਤੇ ਪੁੱਲ ਬਣਾਉਣ ਦੇ ਦਾਅਵੇ ਕਰ ਰਹੀਆਂ ਹਨ ਪਰ ਇਨ੍ਹਾਂ ਦਾਅਵਿਆਂ ਦੀ ਜਿਲ੍ਹਾ ਫਿਰੋਜ਼ਪੁਰ ਵਿੱਚ ਫੂਕ ਨਿਕਲਦੀ ਨਜ਼ਰ ਆ ਰਹੀ ਹੈ। ਫਿਰੋਜ਼ਪੁਰ ਰੋਡ ਤੋਂ ਪਿੰਡ ਬੂਟੇ ਵਾਲਾ ਦੇ ਕੋਲ ਬਣੇ ਅੰਡਰ ਰੇਲਵੇ ਬਰਿੱਜ ਦੇ ਵਿੱਚ ਥੋੜੇ ਜਿਹੇ ਮੀਂਹ ਨਾਲ ਪਾਣੀ ਭਰ ਜਾਂਦਾ ਹੈ। ਇਸ ਅੰਡਰ ਬਰਿੱਜ ਦੇ ਦੂਸਰੇ ਪਾਸੇ ਇਤਿਹਾਸਕ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਹੈ ਜਿੱਥੇ ਕਿ ਅਨੇਕਾਂ ਹੀ ਸੰਗਤਾਂ ਨਮਸਤਕ ਹੋਣ ਲਈ ਰੋਜ਼ਾਨਾ ਜਾਂਦੀਆਂ ਹਨ ਅਤੇ ਇਸ ਪਿੰਡ ਵਾਲਿਆਂ ਦੀਆਂ ਜ਼ਮੀਨਾਂ ਵੀ ਬਰਿੱਜ ਤੋਂ ਪਾਰ ਹਨ ਪ੍ਰੰਤੂ ਮਹਿਕਮੇ ਦੀ ਨਾਲਾਇਕੀ ਦੇ ਕਾਰਨ ਥੋੜੇ ਜਿਹੇ ਮੀਂਹ ਨਾਲ ਇਸ ਵਿੱਚ ਦਸ ਤੋਂ ਬਾਰਾਂ ਫੁੱਟ ਪਾਣੀ ਭਰ ਜਾਂਦਾ ਹੈ ਅਤੇ India's First Water Bus At Harike Pattan Punjab, Know Here Qualities, Route  And Fair - पानी पर दौड़ी देश की पहली बस, देखिए बस की खासियतें, रूट और  किराया - Amar Ujalaਆਉਣ ਜਾਣ ਵਾਲੀਆਂ ਗੱਡੀਆਂ ਡੁੱਬ ਜਾਂਦੀਆਂ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰਾਹਗੀਰਾਂ ਨੇ ਕਿਹਾ ਕਿ ਜੇ ਸਰਕਾਰ ਵੱਲੋਂ ਇਸ ਦਾ ਕੋਈ ਹੱਲ ਨਹੀਂ ਹੁੰਦਾ ਤਾਂ ਸਰਕਾਰ ਸਾਨੂੰ ਇੱਥੋਂ ਲੰਘਣ ਲਈ ਕਿਸ਼ਤੀਆ ਦੇ ਦਵੇ ਤਾਂ ਕਿ ਅਸੀਂ ਕਿਸ਼ਤੀ ਰਾਹੀਂ ਪੁੱਲ ਪਾਰ ਕਰ ਸਕੀਏ ਜਾਂ ਫਿਰ ਬਾਦਲਾਂ ਵੱਲੋਂ ਚਲਾਈ ਗਈ ਪਾਣੀ ਵਾਲੀ ਬੱਸ ਹੀ ਦੇ ਦਿੱਤੀ ਜਾਵੇ ਜੋ ਕਿ ਹੁਣ ਬੇਕਾਰ ਹੀ ਖੜ੍ਹੀ ਹੈ।ਸਥਾਨਕ ਲੋਕਾਂ ਨੇ ਕਿਹਾ ਕਿ ਜਦੋਂ ਸਰਕਾਰ ਸਾਡੇ ਕੋਲੋਂ ਜਨਮ ਤੋਂ ਲੈਕੇ ਮਰਨ ਤੱਕ ਦਾ ਜੋ ਟੈਕਸ ਲੈਂਦੀ ਹੈ ਉਹ ਲੋਕਾਂ ਦਾ ਪੈਸਾ ਹੈ ਜਿਸ ਦੀ ਸਹੀ ਵਰਤੋਂ ਹੋਣੀ ਚਾਹੀਦੀ ਹੈ। ਲੋਕਾਂ ਨੇ ਕਿਹਾ ਕਿ ਜਲਦ ਹੀ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵੱਡਾ ਸੰਘਰਸ਼ ਕਰਨਗੇ।

Related Articles

Back to top button