Punjab

ਪਾਕਿਸਤਾਨ ਸਿੱਖ ਜਥੇ ‘ਚੋਂ ‘ਗਾਇਬ’ ਹੋਈ ਕਿਰਨ ਬਾਲਾ ਦੇ ਪਰਿਵਾਰ ਦਾ ਦੇਖੋ ਕੀ ਹੋਇਆ ਹਾਲ

ਅੱਜ ਤੋਂ ਦੋ ਵਰ੍ਹੇ ਪਹਿਲਾਂ ਭਾਰਤ ਤੋਂ ਨਨਕਾਣਾ ਸਾਹਿਬ ਮੱਥਾ ਟੇਕਣ ਗਏ ਧਾਰਮਿਕ ਜੱਥੇ ‘ਚ ਸ਼ਾਮਲ ਗੜ੍ਹਸ਼ੰਕਰ ਦੀ ਕਿਰਨ ਬਾਲਾ ਵਲੋਂ ਪਾਕਿਸਤਾਨ ਪਹੁੰਚ ਕੇ ਉੱਥੇ ਆਪਣੇ ਪ੍ਰੇਮੀ ਨਾਲ ਵਿਆਹ ਕਰਾਉਣ ਦੀ ਚਰਚਾ ਅੰਤਰਰਾਸ਼ਟਰੀ ਪੱਧਰ ਤੇ ਮੀਡੀਆ ਦੀਆਂ ਸੁਰਖ਼ੀਆਂ ‘ਚ ਕਈ ਦਿਨ ਛਾਈ ਰਹੀ ਸੀ।Kiran Bala, who married Pakistani man, begins her spiritual ...ਕਿਰਨ ਬਾਲਾ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨ ‘ਚ ਆਪਣੇ ਪ੍ਰੇਮੀ ਨਾਲ ਰਹਿ ਰਹੀ ਹੈ ਪਰ ਉਸ ਦੇ ਤਿੰਨ ਬੱਚੇ ਜੋ ਕਿ ਉਹ ਬੇਸਹਾਰਾ ਛੱਡ ਗਈ ਸੀ, ਦਾ ਪਾਲਣ ਪੋਸ਼ਣ ਬੱਚਿਆਂ ਦੇ ਦਾਦੇ ਲਈ ਅੱਜ ਕੱਲ੍ਹ ਬਹੁਤ ਮੁਸ਼ਕਿਲ ਬਣਿਆ ਹੋਇਆ ਹੈ। ਕਿਰਨ ਬਾਲਾ ਦੇ ਸਹੁਰੇ ਨਿਹੰਗ ਸਿੰਘ ਤਰਸੇਮ ਸਿੰਘ ਨੇ ਦੱਸਿਆ ਕਿ ਉਸ ਦੀ ਨੂੰਹ ਜਦ ਪਾਕਿਸਤਾਨ ‘ਚ ਰਹਿ ਗਈ ਸੀ ਤਾਂ ਉਸ ਤੋਂ ਬਾਅਦ ਉਸ ਨੇ ਅਨੇਕਾਂ ਰਾਜਨੀਤਿਕ ਆਗੂਆਂ ਅਤੇ ਐੱਸ.ਜੀ.ਪੀ.ਸੀ. ਮੈਂਬਰਾਂ ਨਾਲ ਸੰਪਰਕ ਕਰਕੇ ਆਪਣੀ ਨੂੰਹ ਨੂੰ ਵਾਪਸ ਲਿਆਉਣ ਲਈ ਬੇਨਤੀ ਕੀਤੀ ਸੀ ਪਰ ਕਿਸੇ ਵੀ ਧਿਰ ਨੇ ਉਸ ਦੀ ਇਸ ਸਮੱਸਿਆ ਵੱਲ ਕੋਈ ਕਾਰਵਾਈ ਨਹੀਂ ਕੀਤੀ।Mom had been using app to chat with 4 Pakistanis for 2 months'ਤਰਸੇਮ ਸਿੰਘ ਨੇ ਦੱਸਿਆ ਕਿ ਉਹ ਗੁਰਦੁਆਰਾ ਸ੍ਰੀ ਰਵਿਦਾਸ ਮਹਾਰਾਜ ਜੀ ਘਾਟੀ ਵਾਲੇ ਗੜ੍ਹਸ਼ੰਕਰ ‘ਚ ਪਿਛਲੇ ਕਈ ਸਾਲਾਂ ਤੋਂ ਸੇਵਾ ਕਰ ਰਿਹਾ ਹੈ ਤੇ ਜਦ ਕਿਰਨ ਬਾਲਾ ਪਾਕਿਸਤਾਨ ਚਲੀ ਗਈ ਤਦ ਤੋਂ ਉਸ ਦੇ ਤਿੰਨੋਂ ਬੱਚਿਆਂ ਦੀ ਪਰਵਰਿਸ਼ ਉਹ ਕਰ ਰਿਹਾ ਹੈ। ਤਰਸੇਮ ਸਿੰਘ ਅਨੁਸਾਰ ਉਸ ਨੂੰ ਆਮਦਨ ਦਾ ਕੋਈ ਵੀ ਸਾਧਨ ਨਹੀਂ ਹੈ ਅਤੇ ਜੋ ਵੀ ਗੁਜ਼ਰ ਬਸਰ ਹੈ, ਉਹ ਧਾਰਮਿਕ ਪ੍ਰੋਗਰਾਮਾਂ ਰਾਹੀਂ ਉਸ ਨੂੰ ਪ੍ਰਾਪਤ ਹੋਣ ਵਾਲੀ ਮਾਇਆ ਉਤੇ ਹੀ ਨਿਰਭਰ ਹੈ। ਤਰਸੇਮ ਸਿੰਘ ਨੇ ਦੱਸਿਆ ਕਿ ਜਿਸ ਦਿਨ ਤੋਂ ਉਸ ਦੀ ਨੂੰਹ ਪਾਕਿਸਤਾਨ ਗਈ ਹੋਈ ਹੈ, ਉਸ ਸਮੇਂ ਤੋਂ ਲੈ ਕੇ ਅੱਜ ਤੱਕ ਕਰੀਬ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਪਰ ਕਿਸੇ ਵੀ ਰਾਜਨੀਤਿਕ ਆਗੂ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸ ਨੂੰ ਜਾਂ ਇਨ੍ਹਾਂ ਤਿੰਨਾਂ ਬੱਚਿਆਂ ਦੀ ਮਦਦ ਲਈ ਇੱਕ ਪੈਸੇ ਦੀ ਵੀ ਮਦਦ ਨਹੀਂ ਕੀਤੀ ਗਈ ਜਦਕਿ ਉਸ ਦੀ ਬਜ਼ੁਰਗ ਅਵਸਥਾ ਕਾਰਨ ਉਸ ਨੂੰ ਮਾਲੀ ਸਹਾਇਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ ਅਤੇ ਹੈ।ਤਰਸੇਮ ਸਿੰਘ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਪਿਛਲੇ ਚਾਰ ਮਹੀਨਿਆਂ ਤੋਂ ਕੋਈ ਧਾਰਮਿਕ ਸਮਾਗਮ ਨਹੀਂ ਹੋ ਰਿਹਾ ਜਿਸ ਕਾਰਨ ਉਸ ਨੂੰ ਕੋਈ ਵੀ ਆਮਦਨ ਦਾ ਸਾਧਨ ਨਹੀਂ ਰਿਹਾ ਅਤੇ ਚਾਰੇ ਜੀਆਂ ਨੂੰ ਭਰ ਪੇਟ ਖਾਣਾ ਖਾਣਾ ਵੀ ਇੱਕ ਵੱਡੀ ਸਮੱਸਿਆ ਬਣੀ ਹੋਈ ਹੈ।

Related Articles

Back to top button