Punjab

ਪਾਕਿਸਤਾਨ ਸਥਿਤ ਕਰਤਾਰਪੁਰ ਲਾਂਘੇ ਤੇ ਸੁਣੋ ਭਾਈ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਸ਼ੇਅਰ ਕਰੋ ਜੀ

ਕਰਤਾਰਪੁਰ ਲਾਂਘੇ ਤੇ ਸੁਣੋ ਭਾਈ ਪਿੰਦਰਪਾਲ ਸਿੰਘ ਜੀ ਦੇ ਵਿਚਾਰ ਸ਼ੇਅਰ ਕਰੋ ਜੀ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਭਾਈ ਪਿੰਦਰਪਾਲ ਸਿੰਘ ਪਾਸੋ ਜਦੋਂ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਬੜੀ ਨਿਮਰਤਾ ਨਾਲ ਜਵਾਬ ਦਿੱਤਾ ਭਾਈ ਸਾਬ ਨੇ ਕਿਹਾ ਹੈ ਕਿ ਜੇ ਆਪਣੀ ਨੀਅਤ ਸਾਫ ਹੈ ਸਾਡੀ ਸੋਚ ਸੱਚੀ ਹੈ ਤਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਰਸ਼ਨ ਜਰੂਰ ਹੋਣਗੇ ਇਸ ਮਸਲੇ ਤੇ ਸਾਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਹੈ 
ਕੋਈ ਵੀ ਕੰਮ ਹੈ ਰੱਬ ਨੇ ਤੁਹਾਡੀ ਨੀਅਤ ਦੇਖਣੀ ਹੈ ਨਾ ਕਿ ਤੁਹਾਡੀ ਸਿਆਸਤ ਜਾਂ ਕੌੜੀ ਸੋਚ। ਇਸ ਵਿੱਚ ਆਪਾ ਭਾਈ ਲਾਲੋ ਤੇ ਮਿਲਕ ਭਾਗੋ ਦੀ ਉਦਾਹਰਣ ਲੈ ਸਕਦੇ ਹਨ ਕਿਉਂਕਿ ਮਲਿਕ ਭਾਗੋ ਦੇ ਸੱਦਾ ਦੇਣ ਤੇ ਗੁਰੂ ਨਾਨਕ ਸਾਹਿਬ ਜੀ ਨਹੀਂ ਗਏ ਸਨ ਉਹ ਭਾਈ ਲਾਲੋ ਛੋਟੇ ਜਿਹੇ ਤਰਖਾਣ ਦੇ ਕਰ ਗਏ ਸਨ ਕਿਉਂਕਿ ਉਨ੍ਹਾਂ ਦੀ ਨੀਅਤ ਸੱਚੀ ਸੀ ਪਰ ਮਿਲਕ ਭਾਗੋ ਦੀ ਨੀਅਤ ਵਧੀਆ ਨਹੀਂ ਸੀ। ਸਾਨੂੰ ਵੋਟਾਂ ਤੇ ਸਿਆਸਤ ਛੱਡ ਕੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਰੱਖਣੀ ਚਾਹੀਦੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਧਰਤੀ ਕਰਤਾਰਪੁਰ ਸਾਹਿਬ 18 ਸਾਲ ਹੱਥੀ ਕਿਰਤ ਕਰਕੇ ਖੇਤੀ ਕੀਤੀ ਪਹਿਰਾਵਾ ਵੀ ਸਧਾਰਣ ਰੱਖਿਆ ਗੁਰੂ ਜੀ ਨੇ। ਅਸੀ ਚਾਹੁੰਦੇ ਹਾਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਰਸ਼ਨ ਸਾਰੀ ਸਿੱਖ ਕੌਮ ਕਰੇ।ਭਾਈ ਪਿੰਦਰਪਾਲ ਸਿੰਘ ਜੀ ਨੇ ਕਿਹਾ ਹੈ ਕਿ ਇਹ ਬਹੁਤ ਚੰਗਾ ਉਪਰਾਲਾ ਹੈ ਦੋਨਾਂ ਦੇਸ਼ਾਂ ਨੂੰ ਨੇੜੇ ਕਰਨ ਦਾ ਇਹ ਜਲਦੀ ਖੁੱਲਣਾ ਚਾਹੀਦਾ ਹੈ। Image result for kartarpur sahibਤੁਹਾਨੂੰ ਦੱਸ ਦੇਈਏ ਕਿ ਕਰਤਾਰਪੁਰ ਸਾਹਿਬ ਚ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਜਿੰਦਗੀ ਦਾ ਆਖਰੀ ਪੜਾਅ ਇੱਥੇ ਹੀ ਗੁਜਾਰਿਆ ਸੀ ਜੋ ਅੱਜ ਕੱਲ ਕਰਤਾਰਪੁਰ ਸਾਹਿਬ ਦੇ ਨਾਮ ਨਾਲ ਮਸ਼ਹੂਰ ਹੈ।ਸ ਨਗਰ ਨੂੰ ਗੁਰੂ ਨਾਨਕ ਦੇਵ ਜੀ ਨੇ 1522 ਵਿੱਚ ਵਸਾਇਆ। ਇੱਥੇ ਉਦਾਸੀ ਦੌਰਾਨ ਹੀ ਜਦ ਗੁਰੂ ਨਾਨਕ ਦੇਵ ਜੀ ਲਹੌਰ ਪਰਤਦੇ ਹੋਏ ਰਾਵੀ ਦੇ ਕਿਨਾਰੇ ਪੱਖੋ ਕੇ ਰੰਧਾਵੇ ਪਿੰਡ ਪਹੁੰਚੇ ਤਾਂ ਪਿੰਡ ਦਾ ਚੌਧਰੀ ਅਜਿੱਤ ਰੰਧਾਵਾ ਉਹਨਾਂ ਨੂੰ ਮਿਲਣ ਆਇਆ। ਉਹਨਾਂ ਨੇ ਗੁਰੂ ਜੀ ਨੂੰ ਰਾਵੀ ਦੇ ਪਾਰ ਸੱਜੇ ਪਾਸੇ ਦਰਸ਼ਨ ਦੇਣ ਲਈ ਕਿਹਾ ਤੇ ਉਸ ਪਾਸੇ ਗੁਰੂ ਜੀ ਅਤੇ ਸਿੱਖਾਂ ਵਾਸਤੇ ਧਰਮਸ਼ਾਲਾ ਅਤੇ ਹੋਰ ਰਹਾਇਸ਼ ਦੀ ਪ੍ਰਬੰਧ ਵੀ ਕਰ ਦਿਤਾ। ਗੁਰੂ ਜੀ ਆਪਣੇ ਮਾਤਾ ਪਿਤਾ ਨੂੰ ਤਲਵੰਡੀ ਤੋਂ ਅਤੇ ਆਪਣੀ ਪਤਨੀ ਸੁਲੱਖਣੀ ਅਤੇ ਦੋਵੇਂ ਪੁੱਤਰਾਂ ਨੂੰ ਸੁਲਤਾਨਪੁਰ ਲੋਧੀ ਤੋਂ ਇੱਥੇ ਲੈ ਆਏ। ਇਸ ਤਰ੍ਹਾਂ ਇਸ ਨਗਰ ਦੀ ਨੀਂਹ ਰੱਖੀ। ਜਿਸ ਦਾ ਬਾਅਦ ਵਿੱਚ ਨਾਮ ਕਰਤਾਰਪੁਰ ਪੈ ਗਿਆ। ਇਸ ਸਥਾਨ ਤੇ ਗੁਰਦੁਆਰਾ ਵੀ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿੱਥੇ ਜਾਤ-ਪਾਤ ਅਤੇ ਊਚ-ਨੀਚ ਦੇ ਹਨੇਰੇ ਵਿੱਚ ਡੁੱਬੇ ਇਸ ਸੰਸਾਰ ਨੂੰ ਚਾਨਣ ਦੀ ਰਾਹ ਵਿਖਾ ਕੇ ਸਤਿਨਾਮ ਦੀ ਪ੍ਰਚਾਰ ਫੇਰੀ ਕਰਦੇ ਹੋਏ ਗੁਰੂ ਨਾਨਕ ਸਾਹਿਬ 70 ਸਾਲ 4 ਮਹੀਨੇ ਦੀ ਆਯੂ ਭੋਗ ਕੇ ਪਰਮਾਤਮਾ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦਿਆਂ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ ਸਨ।

Related Articles

Back to top button