Sikh News

ਪਹਿਲੀ ਵਾਰ ਰਵੀ ਸਿੰਘ ਬਾਰੇ ਬੋਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਪਿਛਲੇ ਕੁਝ ਦਿਨਾਂ ਦੌਰਾਨ ਸੋਸ਼ਲ ਮੀਡੀਆ ਤੇ ਇਹ ਗੱਲ ਫੈਲ ਰਹੀ ਹੈ ਕਿ ਉਨ੍ਹਾਂ ਨੇ ਖਾਲਸਾ ਏਡ ਵਾਲਿਆਂ ਤੋਂ ਹਿਸਾਬ ਮੰਗਿਆ ਹੈ। ਹੁਣ ਸੋਸ਼ਲ ਮੀਡੀਆ ਤੇ ਹੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇੱਕ ਵੀਡੀਓ ਕਲਿੱਪ ਵਾਇਰਲ ਹੋਈ ਹੈ। ਇਸ ਵੀਡੀਓ ਵਿੱਚ ਭਾਈ ਰਣਜੀਤ ਸਿੰਘ ਕਹਿੰਦੇ ਹਨ ਕਿ ਕਈ ਕਈ ਵਿਅਕਤੀ ਇਕੱਠੇ ਹੋ ਕੇ ਕਿਸੇ ਵਿਅਕਤੀ ਨੂੰ ਇੱਕ ਕੇਲਾ ਦੇ ਕੇ ਜਾਂ ਦੋ ਰੋਟੀਆਂ ਦੇ ਕੇ ਜਾਂ ਇੱਕ ਕੰਬਲ ਦੇ ਕੇ ਫੋਟੋ ਖਿੱਚਵਾ ਕੇ ਮਸ਼ਹੂਰ ਹੋਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਤਾਂ ਅਜਿਹੇ ਲੋਕਾਂ ਦੀ ਗੱਲ ਕੀਤੀ ਸੀ। ਇਹ ਲੋਕ ਜਨਤਾ ਤੋਂ ਪੈਸੇ ਇਕੱਠੇ ਕਰਦੇ ਹਨ। ਉਨ੍ਹਾਂ ਵਿਚੋਂ ਕੁਝ ਪੈਸੇ ਪੀੜਤਾਂ ਨੂੰ ਵੰਡ ਦਿੰਦੇ ਹਨ ਅਤੇ ਫਿਰ ਆਪਣੀਆਂ ਫੋਟੋਆਂ ਖਿਚਵਾ ਕੇ ਮਸ਼ਹੂਰੀ ਭਾਲਦੇ ਹਨ। ਇਨ੍ਹਾਂ ਲੋਕਾਂ ਦੀ ਸੋਚ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਪ੍ਰਚਾਰ ਕਰ ਦਿਓ ਕਿ ਉਨ੍ਹਾਂ ਨੇ ਰਵੀ ਸਿੰਘ ਖਾਲਸਾ ਏਡ ਵਾਲਿਆਂ ਤੋਂ ਹਿਸਾਬ ਮੰਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰਵੀ ਸਿੰਘ ਦੇ ਸਾਥੀ ਜਿਹੜੇ ਪੂਰੇ ਏਸ਼ੀਆ ਦਾ ਕੰਮ ਸੰਭਾਲ ਰਹੇ ਹਨ। ਉਨ੍ਹਾਂ ਨਾਲ ਉਨ੍ਹਾਂ ਦੀ ਗੱਲ ਹੋਈ ਹੈ ਉਹ ਆਪਣਾ ਕੰਮ ਕਰ ਰਹੇ ਹਨ ਅਤੇ ਅਸੀਂ ਆਪਣਾ ਕੰਮ ਕਰ ਰਹੇ ਹਾਂ। ਉਨ੍ਹਾਂ ਦਾ ਕਹਿਣਾ ਹੈ ਕਿ ਕਦੇ ਉਨ੍ਹਾਂ ਨੂੰ ਛਬੀਲਾਂ ਦੇ ਨਾਮ ਤੇ ਕਦੇ ਭੈੜੇ ਤੋਂ ਭੈੜੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ।ਹੁਣ ਖਾਲਸਾ ਏਡ ਦਾ ਨਾਮ ਵਰਤ ਕੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਖਾਲਸਾ ਏਡ ਵਾਲੇ ਕੰਮ ਕਰ ਰਹੇ ਹਨ। ਇਹ ਲੋਕ ਖਾਲਸਾ ਏਡ ਦਾ ਖੁਦ ਤਾਂ ਵਿਰੋਧ ਕਰ ਨਹੀਂ ਸਕਦੇ। ਪਰ ਢੱਡਰੀਆਂ ਵਾਲਿਆਂ ਦੇ ਮੋਢੇ ਤੇ ਰੱਖ ਕੇ ਚਲਾਉਣਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਮੱਸਿਆ ਜ਼ਿੰਦਗੀ ਵਿੱਚ ਆਉਂਦੀ ਹੀ ਰਹਿੰਦੀ ਹੈ। ਅਸੀਂ ਆਰਜ਼ੀ ਤੌਰ ਤੇ ਕੁਝ ਸਮੇਂ ਲਈ ਕਿਸੇ ਦੀ ਮਦਦ ਕਰ ਸਕਦੇ ਹਾਂ ਪਰ ਹਿੰਮਤ ਪੀੜਤ ਨੂੰ ਖੁਦ ਹੀ ਕਰਨੀ ਪੈਂਦੀ ਹੈ। ਜਦੋਂ ਕੋਈ ਇਨਸਾਨ ਉਜੜਨ ਤੋਂ ਬਾਅਦ ਦੁਬਾਰਾ ਆਪਣਾ ਘਰ ਵਸਾਉਂਦਾ ਹੈ ਤਾਂ ਉਸ ਦੀ ਹਿੰਮਤ ਬਹੁਤ ਵਧ ਜਾਂਦੀ ਹੈ।ਸਾਨੂੰ ਖਾਣੇ ਦੇ ਨਾਲ ਹਿੰਮਤ ਅਤੇ ਦ੍ਰਿੜ੍ਹਤਾ ਦਾ ਲੰਗਰ ਵੀ ਲਾਉਣਾ ਚਾਹੀਦਾ ਹੈ। ਜਿਵੇਂ ਸਭ ਕੁਝ ਕੁਰਬਾਨ ਕਰਨ ਤੋਂ ਬਾਅਦ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦ੍ਰਿੜ੍ਹਤਾ ਰੱਖੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਵਾਬ ਦੇਣ ਲਈ ਦ੍ਰਿੜਤਾ ਰੱਖੀ ਸੀ ਸਾਨੂੰ ਵੀ ਸਰਕਾਰਾਂ ਤੋਂ ਮੁਆਵਜ਼ਾ ਲੈਣ ਲਈ ਦ੍ਰਿੜ੍ਹਤਾ ਰੱਖਣੀ ਪੈਣੀ ਹੈ। ਜੇਕਰ ਸੂਬਾ ਸਰਕਾਰ ਨਹੀਂ ਸੁਣਦੀ ਤਾਂ ਕੇਂਦਰ ਸਰਕਾਰ ਅੱਗੇ ਦ੍ਰਿੜ੍ਹਤਾ ਨਾਲ ਆਪਣੀ ਗੱਲ ਕਹਿਣੀ ਹੋਵੇਗੀ। ਜਦੋਂ ਸਰਕਾਰ ਜਨਤਾ ਤੋਂ ਟੈਕਸ ਵਸੂਲਦੀ ਹੈ ਤਾਂ ਜਨਤਾ ਨੂੰ ਮੁਆਵਜ਼ਾ ਦੇਣਾ ਵੀ ਸਰਕਾਰ ਦਾ ਫਰਜ਼ ਹੈ।

Related Articles

Back to top button