Sikh News

ਪਹਿਲੀ ਵਾਰ ਜਾਣਿਆ ਸਿੱਖਾਂ ਬਾਰੇ | ਪਹਿਲਾਂ ਅਸੀਂ ਸਮਝਦੇ ਸੀ ਸਿੱਖ ਬਦਮਾਸ਼ ਹੁੰਦੇ

ਰੇਲ ਕੋਚ ਫੈਕਟਰੀ ਕਪੂਰਥਲਾ ਆਏ ਬਾਹਰਲੇ ਰਾਜਾਂ ਦੇ ਵਿਦਿਆਰਥੀ ਜੋ ਕਿ ਇਥੇ ਚਲਦੀ ਭਰਤੀ ਲਈ Trade Test ਦੇਣ ਆਏ ਹਨ। ਇਹਨਾਂ ਸਾਰੇ ਵਿਦਿਆਰਥੀਆਂ ਦਾ ਰਹਿਣ-ਸਹਿਣ,ਖਾਣ ਪੀਣ ਤੋਂ ਇਲਾਵਾ Test ਵਿਚ ਹੁੰਦੇ ਨਿੱਕੇ ਮੋਟੇ ਖਰਚੇ ਸਭ RCF ਦੀ ਗੁਰਦਵਾਰਾ ਕਮੇਟੀ ਵਲੋਂ ਕੀਤੇ ਜਾਂਦੇ ਹਨ। ਇਹਨਾਂ ਵਿਦਿਆਰਥੀਆਂ ਚੋਂ ਇੱਕ ਵਿਦਿਆਰਥੀ ਜੋ ਕਿ ਰਾਜਸਥਾਨ ਤੋਂ ਆਇਆ ਹੈ ਉਸ ਵਲੋਂ ਸਾਂਝੇ ਕੀਤੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਹੇ ਹਨ,ਜਿਸ ਵਿਚ ਉਹਨੇ ਦੱਸਿਆ ਕਿ ਜਦੋਂ ਉਹ ਘਰੋਂ ਚੱਲਿਆ ਸੀ ਤਾਂ ਉਸਦੇ ਬਜ਼ੁਰਗਾਂ ਤੇ ਆਸ-ਪਾਸ ਦੇ ਲੋਕਾਂ ਨੇ ਕਿਹਾ ਸੀ ਕਿ ਸਰਦਾਰ ਬਦਮਾਸ਼ ਜਿਹੇ ਹੁੰਦੇ ਨੇ,ਪਰ ਇਥੇ ਆਕੇ ਪਤਾ ਲੱਗਾ ਕਿ ਜੋ ਸੇਵਾ ਭਾਵਨਾ ਸਿੱਖ ਕੌਮ ਵਿਚ ਹੈ ਉਹ ਹੋਰ ਕਿਤੇ ਨਹੀਂ ਮਿਲਦੀ।ਗੁਰੂ ਦੀ ਮੱਤ (ਰੱਬੀ ਜੀਵਨ ਜਾਚ) ਦਾ ਤੁਅਲਕ ਸਾਡੇ ਪੂਰੇ ਜੀਵਨ ਨਾਲ ਹੈ। ਗੁਰਬਾਣੀ-ਗੁਰੂ ਦੀ ਗੋਦ `ਚ ਬੈਠਣ ਨਾਲ ਹੀ ਸੰਸਾਰਕ ਗਿਆਨਾਂ ਦਾ ਲਾਭ ਮਿਲੇਗਾ ਤੇ ਜੀਵਨ `ਚ ਹਰਿਆਵਲ ਆਵੇਗੀ। ਚੇਤੇ ਰਹੇ, ਸੰਸਾਰਕ ਗਿਆਨ ਸੁਭਾਅ ਨੂੰ ਨਹੀਂ ਬਦਲ ਸਕਦੇ ਇਸੇ ਕਰਕੇ ਗੁਰੂ-ਗੁਰਬਾਣੀ ਤੋਂ ਬਿਨਾ ਦੁਨਿਆਵੀ ਗਿਆਨ ਸਾਡੇ ਜੀਵਨ ਜਾਂ ਮਨ `ਚ ਠੰਢ ਨਹੀਂ ਵਰਤਾ ਸਕਦੇ। ਗੁਰੂ-ਗੁਰਬਾਣੀ ਦਾ ਸਿੱਧਾ ਤੁਅਲਕ ਹੀ ਸੁਭਾਅ ਦੀ ਤਬਦੀਲੀ, ਜੀਵਨ ਦੀ ਸਫ਼ਲਤਾ ਤੇ ਸੰਭਾਲ ਨਾਲ ਹੈ। ਦੂਜੇ ਲਫ਼ਜ਼ਾਂ `ਚ ‘ਮਨ ਦੀ ਸਿੱਖੀ’ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਮਨੁੱਖ ਆਪਣੇ ਮਨ-ਦਿਮਾਗ ਨੂੰ ਨੀਵਾਂ ਕਰਕੇ, ਬਾਣੀ ਗੁਰੂ ਦੀ ਸਿਖਿਆ ਵਲ ਵੱਧਦਾ ਹੈ। ਜੀਵਨ ਦੇ ਸੱਚ-ਝੂਠ ਦੀ ਪਛਾਣ ਆਉਣ ਲਗਦੀ ਹੈ। ਅਗਿਆਨਤਾ ਤੇ ਗਿਆਨ ਵਿਚਾਲੇ ਫਰਕ ਦਾ ਪਤਾ ਲੱਗਣ ਲਗ ਜਾਂਦਾ ਹੈ। ਅਜਿਹਾ ਜੀਵਨ ਗੁਣਵਾਨ ਹੁੰਦਾ ਜਾਂਦਾ ਹੈ ਤੇ ਅਉਗਣਾਂ ਤੋਂ ਛੁਟਕਾਰਾ ਮਿਲਦਾ ਜਾਂਦਾ ਹੈ। ਕਣ-ਕਣ `ਚੋਂ ਰੱਬ ਦੇ ਦਰਸ਼ਨਾਂ ਦੀ ਜਾਚ ਆਉਣ ਲਗਦੀ ਹੈ। ਜੀਵਨ ਅੰਦਰੋਂ ਜਾਤ-ਪਾਤ-ਵਿਤਕਰੇ, ਸੁੱਚਾਂ-ਭਿੱਟਾਂ, ਛੂਤ-ਛਾਤ, ਸਗਨ-ਰੀਤਾਂ, ਟੂਣੇ-ਤਵੀਤ, ਵਹਿਮ-ਭਰਮ, ਥਿੱਤ-ਵਾਰ ਮੁੱਕਦੇ ਹਨ। ਪਰ-ਉਪਕਾਰ, ਸੰਤੋਖ, ਸਦਾਚਾਰ, ਉੱਚਾ-ਆਚਰਣ ਆਦਿ ਰੱਬੀ ਗੁਣ ਜੀਵਨ `ਚ ਆਉਂਦੇ ਹਨ। ਰੱਬ ਦੇ ਭਾਣੇ ਰਜ਼ਾ `ਚ ਪ੍ਰਾਪਤ ਹੋਇਆ ਕੇਸਾਂ ਵਾਲਾ ਸੋਹਣਾ ਮਨੁੱਖੀ ਸਰੂਪ ਆਪਣੇ ਆਪੇ ਚੰਗਾ ਲਗਦਾ ਹੈ। ਇਹ ਤਾਂ ਕਹਿਣਾ ਹੀ ਨਹੀਂ ਪੈਂਦਾ ਕਿ ਕੋਈ ਸਰੂਪ ਦੀ ਕੱਟ-ਵੱਡ ਨਾ ਕਰੇ ਜਾਂ ਸੰਤਾਂ, ਸਾਧਾਂ, ਜੋਗੀਆਂ, ਬੈਰਾਗੀਆਂ ਆਦਿ ਭੇਖਾਂ `ਚ ਨਾ ਉਲਝੇ।
ਇਹੀ ਹੈ ਕੱਤਲਗਾਹ-ਦਰਅਸਲ ਜਦੋਂ ਤੀਕ ਬਾਣੀ ਸੋਝੀ ਨਹੀਂ, ਤਾਂ ਸਿੱਖੀ ਕਿਰਦਾਰ ਆਵੇਗਾ ਕਿਸ ਰਸਤੇ? ਬਾਣੀ ਸੋਝੀ ਦੀ ਘਾਟ `ਚ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ, ਅਨਮੱਤਾਂ, ਬ੍ਰਾਹਮਣੀ ਕਰਮਕਾਂਡ ਤਾਂ ਜਕੜ ਸਕਦੇ ਹਨ। ਜਿਨ੍ਹਾਂ ਚੋਂ ਮਨੁੱਖ ਨੂੰ ਕਢਣ ਲਈ ਗੁਰਦੇਵ ਨੇ ਦਸ ਜਾਮੇ ਧਾਰਣ ਕੀਤੇ, ੨੩੯ ਵਰੇ ਲਗਾਏ, ਘਾਲਣਾ ਘਾਲੀਆਂ ਪਰ ਅੱਜ ਦਾ ਸਿੱਖ ਉਸੇ ਦਲ-ਦਲ `ਚ ਫਸਿਆ ਪਿਆ ਹੈ। ਜਿਨ੍ਹਾਂ ਮਾਪਿਆਂ ਦੇ ਆਪਣੀ ਕੋਲ ਸਿੱਖੀ ਰਹਿਣੀ (ਜੀਵਨ-ਜਾਚ) ਨਹੀਂ ਉਹ ਬੱਚਿਆਂ ਨੂੰ ਸਿੱਖੀ ਜੀਵਨ ਦੇਣਗੇ ਕਿਥੋਂ? ਫ਼ਿਰ ਜਦੋਂ ਉਹੀ ਬੱਚੇ, ਆਸ ਪਾਸ ਦੂਜਿਆਂ ਨੂੰ ਦੇਖਦੇ ਤੇ ਪੁਛਦੇ ਹਨ “ਡੈਡੀ! ਦੂਜੇ ਲੋਕ ਤਾਂ ਵਾਲ ਨਹੀਂ ਰੱਖਦੇ, ਅਸਾਂ ਕਿਉਂ ਰੱਖੇ ਹਨ” ਵਗੈਰਾ ਵਗੈਰਾ। ਫ਼ਿਰ ਵੀ ਬਹੁਤ ਵਾਰੀ ਦੇਖਣ ਨੂੰ ਮਿਲਿਆ ਹੈ ਜਦੋਂ ਉਹਨਾਂ ਬੱਚਿਆਂ ਨੂੰ ਮਾਤਾ-ਪਿਤਾ ਜਾਂ ਵਾਤਾਵਰਣ ਤੋਂ ਤਸੱਲੀ ਬਖਸ਼ ਉੱਤਰ ਨਹੀਂ ਮਿਲਦਾ ਤਾਂ ਘੋਖੀ ਮਨ ਇਸ ਸੱਚ ਨੂੰ ਜਾਨਣ ਲਈ ਹੋਰ ਰਸਤੇ ਢੂੰਡਦਾ ਹੈ। ਇਸ ਤਰ੍ਹਾਂ ਅੱਜ ਉਹ ਵੀ ਮਿਲਦੇ ਹਨ ਜਿਨ੍ਹਾਂ ਦੇ ਜੀਵਨ ਦੀ ਸੰਭਾਲ ਦਾ ਕਾਰਣ ਹੀ ਉਹਨਾਂ ਦੀ ਘੋਖ ਬਿਰਤੀ ਬਣੀ।
ਦੂਜੇ ਪਾਸੇ ਉਹ ਮਾਪੇ, ਜਿਹੜੇ ਆਪ ਪਤਿਤ ਹਨ, ਕਿਉਂਕਿ ਸਿੱਖੀ ਉਹਨਾਂ ਅੰਦਰ ਨਹੀਂ ਸੀ ਪਰ ਢੁੱਚਰ ਹੈ ਸੀ ‘ਸਿੱਖੀ ਤਾਂ ਮਨ ਦੀ ਹੋਣੀ ਚਾਹੀਦੀ ਹੈ-ਸਰੂਪ `ਚ ਕੀ ਪਿਆ ਹੈ’ ਨਿਕਲਦੀਆਂ ਸਿੱਖੀ ਦੀਆਂ ਕਰੂਮਲਾਂ, ਮਾਸੂਮ ਬੱਚੇ ਜਿਨ੍ਹਾਂ ਨੂੰ ਸਿੱਖੀ ਦਾ ੳ, ਅ ਵੀ ਅਜੇ ਨਹੀਂ ਮਿਲਿਆ ਹੁੰਦਾ, ਸ਼ੁਰੂ ਤੋਂ ਹੀ ਉਹਨਾਂ ਦੇ ਵੀ ਸਿਰ ਮੁਨਵਾ ਦੇਂਦੇ ਹਨ। ਇਸੇ ਤਰ੍ਹਾਂ ਬੀਬੀਆਂ ਜਿਨ੍ਹਾਂ ਲਈ ਬੱਚਿਆਂ ਦਾ ਕੰਘੀ-ਜੂੜਾ ਵੀ ਭਾਰਾ ਹੁੰਦਾ ਹੈ-ਅਜਿਹੇ ਬੱਚਿਆਂ ਅੰਦਰੋਂ ਮੁਢਲਾ ਸੁਆਲ ‘ਸਿੱਖ ਕੇਸ ਕਿਉਂ ਰਖਦੇ ਹਨ’ ਜਨਮ ਤੋਂ ਹੀ ਖਤਮ ਕਰਣ ਦਾ ਕਾਰਣ ਬਣ ਜਾਂਦੀਆਂ ਹਨ। ਇਸ ਤਰ੍ਹਾਂ ‘ਆਪ ਤਾਂ ਗਲਿਓਂ ਬਾਹਮਣਾ, ਜਜਮਾਨ ਵੀ ਗਾਲੇ’ ਦੇ ਅਖਾਣ ਅਨੁਸਾਰ ਜੰਮਦੇ ਬੱਚਿਆਂ ਨੂੰ ਹੀ ਅਨਮੱਤੀ ਸਮੁੰਦ੍ਰ `ਚ ਗ਼ਰਕ ਕਰਣ ਦੇ ਜ਼ਿੰਮੇਂਵਾਰ, ਅਜਿਹੇ ਮਾਪੇ ਹੀ ਹੁੰਦੇ ਹਨ। ਆਪਣਾ ਸਿਰ ਮੂੰਹ ਤਾਂ ਮੁੰਡਵਾਇਆ, ਕਲ੍ਹ ਦੇ ਜੰਮੇ ਬੱਚਿਆਂ ਨੂੰ ਵੀ ਉਸੇ ਖੂਹ `ਚ ਧੱਕ ਦਿੱਤਾ, ਜਿਸ ਚੋਂ ਵਾਪਸ ਨਿਕਲਣ ਦਾ ਹੀ ਸੁਆਲ ਨਹੀਂ। ਆਖਿਰ ਕਿਹੜੀਆਂ ਤੇ ਕਿਹੋ ਜਿਹੀਆਂ ਜੂਨਾਂ ਭੋਗ-ਭੋਗ ਕੇ ਅਸੀਂ ਪਾਤਸ਼ਾਹ ਦੇ ਇਸ ਕਰਜ਼ ਨੂੰ ਉਤਾਰ ਸਕਾਂਗੇ? ਭੈਅ ਖਾਈਏ ਕਰਤਾਰ ਤੋਂ, ਜਿਸ ਨੇ ਸਾਨੂੰ ਸੋਹਣਾ ਮਨੁੱਖੀ ਸਰੂਪ ਤੇ ਸਾਫ਼-ਸੁਥੱਰਾ ਸਿੱਖੀ ਜੀਵਨ ਬਖਸ਼ਿਆ। ਆਖਿਰ ਕੀ ਹੱਕ ਹੈ ਸਾਨੂੰ ਇਸ ਦੀ ਕੱਟ ਵੱਢ ਲਈ?

Related Articles

Back to top button