Agriculture

ਪਸ਼ੂਆਂ ਦੇ ਪੇਟ ਦੇ ਕੀੜੇ ਮਾਰਨ ਲਈ 5 ਦੇਸੀ ਫਾਰਮੂਲੇ

ਕਈ ਪਸ਼ੁਪਾਲਕ ਕਿਸਾਨ ਇਸ ਕਾਰਨ ਪ੍ਰੇਸ਼ਾਨ ਰਹਿੰਦੇ ਹਨ ਕਿ ਬਹੁਤ ਸਾਰੇ ਤਰੀਕੇ ਅਜ਼ਮਾਉਣ ਅਤੇ ਪਸ਼ੁਆਂ ਨੂੰ ਬਹੁਤ ਕੁੱਝ ਖਵਾਉਣਾ ਤੋਂ ਬਾਅਦ ਵੀ ਨਾ ਤਾਂ ਪਸ਼ੁ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਨਾ ਹੀ ਪਸ਼ੁ ਦਾ ਦੁੱਧ ਵਧਦਾ ਹੈ। ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਇਸ ਸਮੱਸਿਆ ਦਾ ਸਭਤੋਂ ਵੱਡਾ ਕਾਰਨ ਹੈ ਪਸ਼ੁ ਦੇ ਪੇਟ ਵਿੱਚ ਕੀੜੇ ਹੋਣਾ। ਇਹ ਕੀੜੇ ਕਈ ਪ੍ਰਕਾਰ ਦੇ ਹੁੰਦੇ ਹਨ ਅਤੇ ਪਸ਼ੂਆਂ ਨੂੰ ਕਾਫ਼ੀ ਨੁਕਸਾਨ ਪਹੁੰਚਾਉਂਦੇ ਹਨ। ਜਿਸਦੇ ਨਾਲ ਤੁਹਾਡਾ ਪਸ਼ੁ ਕਮਜ਼ੋਰ ਹੁੰਦਾ ਹੈ ਅਤੇ ਦੁੱਧ ਉਤਪਾਦਨ ਵਿੱਚ ਬਹੁਤ ਕਮੀ ਆਉਂਦੀ ਹੈ।ਇਸ ਲਈ ਅੱਜ ਅਸੀ ਤੁਹਾਨੂੰ ਪਸ਼ੁਆਂ ਦੇ ਢਿੱਡ ਦੇ ਕੀੜਿਆਂ ਨੂੰ ਮਾਰਨ ਦੇ 5 ਘਰੇਲੂ ਇਲਾਜ ਦੱਸਾਂਗੇ। ਖਾਸ ਗੱਲ ਇਹ ਹੈ ਕਿ ਇਹ ਨੁਸਖੇ ਤੁਸੀ ਬਿਲਕੁਲ ਫ੍ਰੀ ਵਿੱਚ ਤਿਆਰ ਕਰ ਸਕਦੇ ਹੋ ਅਤੇ ਪਸ਼ੁਆਂ ਉੱਤੇ ਇਨ੍ਹਾਂ ਦੇ ਇਸਤੇਮਾਲ ਤੋਂ ਬਾਅਦ ਪਸ਼ੁਆਂ ਦੇ ਪੇਟ ਵਿੱਚ ਕਦੇ ਕੀੜੇ ਨਹੀਂ ਪੈਣਗੇ ਅਤੇ ਕੀੜੇ ਹੋਣਗੇ ਵੀ ਤਾਂ ਉਹ ਆਸਾਨੀ ਨਾਲ ਬਾਹਰ ਆ ਜਾਣਗੇ ਅਤੇ ਤੁਹਾਡਾ ਪਸ਼ੁ ਤੰਦੁਰੁਸਤ ਰਹੇਗਾ। ਇਹ ਫਾਰਮੂਲੇ ਤੁਸੀ ਆਪਣੇ ਘਰ ਜਾਂ ਘਰ ਦੇ ਨੇੜੇ ਤੇੜੇ ਤੋਂ ਹੀ ਤਿਆਰ ਕਰ ਸਕਦੇ ਹੋ।ਕਿਸਾਨ ਵੀਰੋ ਪਸ਼ੁ ਦੇ ਪੇਟ ਦੇ ਕੀੜਿਆਂ ਨੂੰ ਬਾਹਰ ਕੱਢਣ ਲਈ ਸਭਤੋਂ ਪਹਿਲਾ ਅਤੇ ਸਭਤੋਂ ਆਸਾਨ ਫਾਰਮੂਲਾ ਹੈ ਨਿੰਮ ਦਾ ਦਰਖਤ। ਤੁਹਾਨੂੰ ਨੇੜੇ ਤੇੜੇ ਨਿੰਮ ਜਾਂ ਡੇਕ ਦਾ ਦਰਖਤ ਆਸਾਨੀ ਨਾਲ ਮਿਲ ਜਾਵੇਗਾ। ਤੁਸੀਂ 2 ਕਿੱਲੋ ਨਿੰਮ ਦੇ ਪੱਤੇ ਲੈਣੇ ਹਨ ਅਤੇ ਪਸ਼ੂ ਨੂੰ ਖਵਾਉਣੇ ਹਨ। ਜੇਕਰ ਪਸ਼ੁ ਸਿੱਧੇ ਨਿੰਮ ਦੇ ਪੱਤੇ ਨਹੀਂ ਖਾਂਦਾ ਤਾਂ ਤੁਸੀ ਪਸ਼ੁਆਂ ਦੇ ਦਾਣੇ ਵਿੱਚ ਨਿੰਮ ਦੇ ਪੱਤੇ ਪਾ ਦਿਓ ਤਾਂ ਪਸ਼ੁ ਆਸਾਨੀ ਨਾਲ ਖਾ ਲਵੇਗਾ। 15 ਦਿਨ ਵਿੱਚ ਇੱਕ ਵਾਰ ਪਸ਼ੁ ਨੂੰ ਨਿੰਮ ਦੇ ਪੱਤੇ ਖਵਾਉਣ ਨਾਲ ਪਸ਼ੁ ਦੇ ਢਿੱਡ ਦੇ ਕੀੜੇ ਬਾਹਰ ਆ ਜਾਣਗੇ।ਦੂਸਰੇ ਫਾਰਮੂਲੇ ਦੀ ਗੱਲ ਕਰੀਏ ਤਾਂ ਇਸਦੇ ਲਈ ਤੁਸੀਂ 10 ਗ੍ਰਾਮ ਹਿੰਗ, 20 ਗ੍ਰਾਮ ਬਾਇਬੰਗ ਅਤੇ 20 ਗ੍ਰਾਮ ਕਾਲ਼ੀਜੀਰੀ ਲੈ ਲੈਣੀ ਹੈ। ਇਸ ਸਾਮਾਨ ਦਾ ਮਿਸ਼ਰਣ ਤਿਆਰ ਕਰਕੇ ਤੁਸੀਂ ਪਸ਼ੁ ਨੂੰ ਹਫਤੇ ਵਿੱਚ ਦੋ ਵਾਰ ਦੇਣਾ ਹੈ। ਉਸਤੋਂ ਬਾਅਦ ਤੁਹਾਨੂੰ ਤਿੰਨ ਮਹੀਨੇ ਤੱਕ ਕੁੱਝ ਵੀ ਦੇਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਪਸ਼ੁ ਦੇ ਪੇਟ ਦੇ ਕੀੜੇ ਬਹੁਤ ਆਸਾਨੀ ਨਾਲ ਨਿਕਲ ਜਾਣਗੇ। ਪਸ਼ੁਆਂ ਦੇ ਪੇਟ ਵਿੱਚੋ ਕੀੜੇ ਕੱਢਣ ਲਈ ਹੋਰ ਫਾਰਮੂਲੇ ਜਾਨਣ ਲਈ ਹੇਠਾਂ ਦਿਤੀ ਗਈ ਵੀਡੀਓ ਦੇਖੋ….

Related Articles

Back to top button