News

ਪਰਿਵਾਰ ਦੀ ਮਰਜੀ ਦੇ ਉਲਟ ਕਰਵਾਇਆ ਸੀ ਫੌਜੀ ਨਾਲ ਵਿਆਹ

ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਝਨੇੜੀ ਵਿੱਚ ਅਮਨਪ੍ਰੀਤ ਕੌਰ ਨਾਮ ਦੀ ਵਿਆਹੁਤਾ ਨੇ ਆਪਣੇ ਹੀ ਸਹੁਰਾ ਪਰਿਵਾਰ ਦੇ ਬੂਹੇ ਅੱਗੇ ਇਨਸਾਫ ਲੈਣ ਲਈ ਧਰਨਾ ਲਗਾਇਆ ਹੈ। ਇਸ ਲੜਕੀ ਨੇ ਗੁਰਿੰਦਰਪਾਲ ਸਿੰਘ ਨਾਮ ਦੇ ਫ਼ੌਜੀ ਲੜਕੇ ਨਾਲ ਅਦਾਲਤ ਵਿੱਚ ਵਿਆਹ ਕਰਵਾਇਆ ਸੀ। ਫ਼ੌਜੀ ਉਸ ਨੂੰ ਛੱਡ ਕੇ ਆਪ ਖਿਸਕ ਗਿਆ ਅਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਘਰ ਨਹੀਂ ਵੜਨ ਦੇ ਰਿਹਾ। ਅਮਨਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਸ ਨੇ 20 ਜੂਨ 2018 ਨੂੰ ਗੁਰਿੰਦਰਪਾਲ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ। ਇਸ ਵਿਆਹ ਲਈ ਫੌਜੀ ਦੇ ਮਾਤਾ ਪਿਤਾ ਅਤੇ ਦਾਦਾ ਦਾਦੀ ਸਹਿਮਤ ਸਨ। ਜਦ ਕਿ ਲੜਕੀ ਦੇ ਮਾਤਾ ਪਿਤਾ ਨੂੰ ਇਸ ਤੇ ਇਤਰਾਜ਼ ਸੀ।ਵਿਆਹ ਤੋਂ ਮਗਰੋਂ ਫ਼ੌਜੀ ਗੁਰਿੰਦਰਪਾਲ ਆਪਣੀ ਪਤਨੀ ਨੂੰ ਫੌਜ ਵਿੱਚ ਆਪਣੇ ਨਾਲ ਲੈ ਗਿਆ। ਇੱਕ ਹਫ਼ਤੇ ਬਾਅਦ ਉਹ ਉਸ ਨੂੰ ਪਿੰਡ ਛੱਡ ਕੇ ਆਪ ਡਿਊਟੀ ਤੇ ਚਲਾ ਗਿਆ। ਹੁਣ ਅਮਨਪ੍ਰੀਤ ਕੌਰ ਦਾ ਸਹੁਰਾ ਪਰਿਵਾਰ ਉਸ ਨੂੰ ਘਰ ਨਹੀਂ ਵੜਨ ਦੇ ਰਿਹਾ। ਸਗੋਂ ਘਰ ਨੂੰ ਤਾਲਾ ਲਗਾ ਦਿੱਤਾ ਗਿਆ ਹੈ। ਪੀੜਤਾ ਘਰ ਦੇ ਦਰਵਾਜ਼ੇ ਅੱਗੇ ਧਰਨਾ ਦੇ ਰਹੀ ਹੈ ਅਤੇ ਸਹੁਰਾ ਪਰਿਵਾਰ ਆਪਣਾ ਘਰ ਛੱਡ ਕੇ ਗੁਆਂਢੀਆਂ ਦੇ ਘਰੇ ਬੈਠਾ ਹੈ। ਲੜਕੀ ਦਾ ਇਹ ਵੀ ਕਹਿਣਾ ਹੈ ਕਿ ਉਸ ਦੇ ਸਹੁਰਾ ਪਰਿਵਾਰ ਨੇ ਉਸ ਤੇ ਅਦਾਲਤ ਵਿੱਚ ਕੇਸ ਪਾ ਦਿੱਤਾ ਹੈ। ਲੜਕੀ ਦੀ ਮਾਂ ਦੇ ਦੱਸਣ ਅਨੁਸਾਰ ਉਨ੍ਹਾਂ ਦੀ ਲੜਕੀ ਨਾਲ ਸਹੁਰੇ ਪਰਿਵਾਰ ਨੇ ਖਿਚ-ਧੁਹ ਵੀ ਕੀਤੀ ਹੈ।ਉਨ੍ਹਾਂ ਨੇ ਇਨਸਾਫ ਦੀ ਮੰਗ ਕੀਤੀ ਹੈ। ਅਮਨਪ੍ਰੀਤ ਕੌਰ ਦੇ ਸਹੁਰੇ ਨਿਰਭੇ ਸਿੰਘ ਨੇ ਦੱਸਿਆ ਹੈ। ਮਨਪ੍ਰੀਤ ਕੌਰ ਰਿਸ਼ਤੇ ਵਿੱਚੋਂ ਗੁਰਿੰਦਰ ਪਾਲ ਸਿੰਘ ਦੀ ਮਾਸੀ ਲੱਗਦੀ ਹੈ। ਉਨ੍ਹਾਂ ਨੇ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ ਅਮਨਪ੍ਰੀਤ ਕੌਰ ਤੇ ਗਾਲੀ-ਗਲੋਚ ਕਰਨ ਦਾ ਵੀ ਦੋਸ਼ ਲਗਾਇਆ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਉਸ ਤੋਂ ਡਰਦੇ ਹੋਏ ਗੁਆਂਢੀਆਂ ਦੇ ਘਰ ਅੰਦਰ ਬੈਠੇ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਵੀ ਦੇ ਦਿੱਤੀ ਹੈ। ਪੁਲਿਸ ਨੇ ਉਨ੍ਹਾਂ ਨੂੰ ਮੁਲਾਜ਼ਮ ਭੇਜਣ ਦਾ ਵਿਸ਼ਵਾਸ ਦਿਵਾਇਆ ਹੈ। ਉਨ੍ਹਾਂ ਦੇ ਦੱਸਣ ਅਨੁਸਾਰ ਉਨ੍ਹਾਂ ਨੇਤਾ ਰੋਟੀ ਵੀ ਨਹੀਂ ਖਾਧੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button