News

ਪਰਾਲੀ ਬਣੇਗੀ ਸੋਨਾ,ਇਹ ਤਿੰਨ ਮਿੱਤਰ ਲਗਾਉਣਗੇ ਅਨੋਖੀ ਫੈਕਟਰੀ ਤੇ ਕਿਸਾਨ ਹੋ ਜਾਣਗੇ ਮਾਲੋ-ਮਾਲ

ਪਰਾਲੀ ਸਾੜਨ ਕਾਰਨ ਵਾਤਾਵਰਣ ‘ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਸਾਰੇ ਜਾਣੂੰ ਹਨ, ਪਰ ਤਿੰਨ ਦੋਸਤਾਂ ਨੇ ਪਰਾਲੀ ਨਾ ਸਾੜਨ ਦਾ ਵਧੀਆ ਹੱਲ ਲੱਭ ਲਿਆ ਹੈ। ਇਹ ਦੋਸਤ ਪਰਾਲੀ ਤੋਂ ਡਿਸਪੋਸਲ ਕੱਪ-ਪਲੇਟ ਆਦਿ ਤਿਆਰ ਕਰਦੇ ਹਨ। ਇਨ੍ਹਾਂ ਭਾਂਡਿਆਂ ਦੀ ਖ਼ਾਸ ਗੱਲ ਇਹ ਹੈ ਕਿ ਕੁਦਰਤੀ ਤਰੀਕੇ ਨਾਲ ਗਲ਼ ਜਾਂਦੇ ਹਨ ਤੇ ਵਾਤਾਵਰਣ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ।ਆਈਆਈਟੀ ਦਿੱਲੀ ਤੋਂ ਇੰਜਨੀਅਰਿੰਗ ਦੀ ਡਿਗਰੀ ਕਰਨ ਵਾਲੇ ਤਿੰਨ ਵਿਦਿਆਰਥੀ ਅੰਕੁਰ ਕੁਮਾਰ, ਕਨਿਕਾ ਪ੍ਰਜਾਪਤ ਤੇ ਪ੍ਰਚੀਰ ਦੱਤਾ ਨੇ ਅਜਿਹੀ ਤਕਨੀਕ ਵਿਕਸਤ ਕੀਤੀ ਹੈ, ਜਿਸ ਨਾਲ ਪਰਾਲੀ ਨੂੰ ਬਾਇਓਡੀਗ੍ਰੇਡੇਬਲ ਕਟਲਰੀ ਵਿੱਚ ਬਦਲਿਆ ਜਾ ਸਕਦਾ ਹੈ। ਖੇਤੀ ਰਹਿੰਦ-ਖੂਹੰਦ ਦਾ ਇਹ ਚੰਗਾ ਹੱਲ ਹੈ।ਤਿੰਨਾਂ ਨੇ ਵੱਡੀਆਂ ਕੰਪਨੀਆਂ ਵਿੱਚ ਪਲੇਸਮੈਂਟਸ ਦੀ ਬਜਾਏ ਕ੍ਰਿਆ ਲੈਬਸ ਦੇ ਨਾਂ ਹੇਠ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸੋਚੀ ਹੈ। ਆਈਆਈਟੀ ਦਿੱਲੀ ਵਿੱਚ ਫਾਊਂਡੇਸ਼ਨ ਫਾਰ ਇਨੋਵੇਸ਼ਨ ਐਂਡ ਟੇਕਨਾਲੋਜੀ ਟ੍ਰਾਂਸਫਰ ਨੇ ਇਨ੍ਹਾਂ ਦੀ ਮਦਦ ਕੀਤੀ। ਫਿਰ ਤਿੰਨਾਂ ਨੇ ਭਾਰਤ ਸਰਕਾਰ ਵੱਲੋਂ ਡਿਜ਼ਾਈਨ ਇਨੋਵੇਸ਼ਨ ਫੈਲੋਸ਼ਿਪ ਤੇ ਹੋਰ ਮਦਦ ਨਾਲ ਪਰਖਣ ਲਈ ਪਰਾਲੀ ਤੋਂ ਭਾਂਡੇ ਤਿਆਰ ਕੀਤੇ ਹਨ।ਅੰਕੁਰ, ਕਨਿਕਾ ਤੇ ਪ੍ਰਾਚੀਰ ਨੇ ਆਪਣੀ ਤਕਨਾਲੋਜੀ ਨੂੰ ਪੇਟੈਂਟ ਵੀ ਕਰਵਾ ਲਿਆ ਹੈ ਤੇ ਕ੍ਰਿਆ ਲੈਬਸ ਹੇਠ ਇਸ ਸਾਲ ਦੇ ਅੰਤ ਤਕ ਲੁਧਿਆਣਾ ਵਿੱਚ ਆਪਣੀ ਪ੍ਰੋਸੈਸਿੰਗ ਯੂਨਿਟ ਲਾਉਣਗੇ। ਕ੍ਰਿਆ ਲੈਬ ਦੇ ਕਰਤਾ ਧਰਤਾ ਦੋਸਤਾਂ ਨੇ ਪਰਾਲੀ ਤੋਂ ਭਾਂਡੇ ਤਿਆਰ ਕਰਨ ਲਈ ਪਹਿਲਾਂ ਇਸ ਨੂੰ ਗੁੱਦੇ ਭਾਵ ਪਲਪ ਦੇ ਰੂਪ ਵਿੱਚ ਤਬਦੀਲ ਕਰਦੇ ਹਨ। ਫਿਰ ਇਸ ਨੂੰ ਸੁਕਾ ਕੇ ਨਮੀ ਖ਼ਤਮ ਕੀਤੀ ਜਾਂਦੀ ਹੈ ਤੇ ਫਿਰ ਕੱਪ, ਪਲੇਟ ਤੇ ਜਾਰ ਆਦਿ ਬਣਾਏ ਜਾ ਸਕਦੇ ਹਨ। ਕਨਿਕਾ ਦੱਸਦੀ ਹੈ ਕਿ ਇਸ ਪ੍ਰਕਿਰਿਆ ਵਿੱਚ ਆਰਗੈਨਿਕ ਪਾਲੀਮਰ ਤੇ ਕੈਮੀਕਲ ਵਰਤੇ ਜਾਂਦੇ ਹਨ।

ਇੱਕ ਫੈਕਟਰੀ ਲਾਉਣ ਲਈ ਡੇਢ ਕਰੋੜ ਰੁਪਏ ਦਾ ਖਰਚ ਆਵੇਗਾ। ਇਸ ਵਿੱਚ ਰੋਜ਼ਾਨਾ 4-5 ਟਨ ਗੁੱਦਾ ਤਿਆਰ ਹੋਵੇਗਾ ਜੋ 800 ਏਕੜ ਜ਼ਮੀਨ ਤੋਂ ਪੈਦ ਹੋਈ ਪਰਾਲੀ ਦਾ ਨਿਪਟਾਰਾ ਕਰਨ ਲਈ ਕਾਫੀ ਹੈ। ਤਿੰਨ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਕਿਸਾਨਾਂ ਤੋਂ ਪਰਾਲੀ ਖਰੀਦੀ ਜਾਵੇਗੀ ਯਾਨੀ ਇੱਕ ਏਕੜ ਤੋਂ ਤਕਰੀਬਨ 5,000 ਰੁਪਏ ਪਰਾਲੀ ਖਰੀਦਣ ‘ਤੇ ਖਰਚੇ ਜਾਣਗੇ।ਖੇਤ ‘ਚੋਂ ਲਿਆ ਕੇ ਕਾਰਖਾਨੇ ਤਕ ਪਲਪ ਬਣਾਉਣ ਤਕ ਫੀ ਏਕੜ ਦੋ ਹਜ਼ਾਰ ਦਾ ਖਰਚਾ ਹੋਰ ਆਵੇਗਾ। ਇਸ ਪਲਪ ਨੂੰ ਅੱਗੇ ਕੱਪ ਪਲੇਟ ਬਣਾਉਣ ਵਾਲੀਆਂ ਕੰਪਨੀਆਂ ਨੂੰ ਵੇਚਿਆ ਜਾਵੇਗਾ। ਤਿੰਨੇ ਦੋਸਤਾਂ ਦਾ ਟੀਚਾ ਹੈ ਕਿ ਪਰਾਲੀ ਨੂੰ ਵਪਾਰਕ ਸੋਮਾ ਬਣਾਇਆ ਜਾਵੇ। ਜੇਕਰ ਇਹ ਪ੍ਰਾਜੈਕਟ ਸਫਲ ਰਹਿੰਦਾ ਹੈ ਤਾਂ ਇਹ ਪਰਾਲੀ ਸਾੜਨ ਦੀ ਸਮੱਸਿਆ ਜਾ ਵੱਡਾ ਹੱਲ ਸਾਬਤ ਹੋਵੇਗਾ।

Related Articles

Back to top button