Agriculture
ਪਰਾਲੀ ਦਾ ਪੱਕਾ ਹੱਲ ਬਸ ਇੱਕ ਵਾਰ ਸਪਰੇਅ ਕਰਨ ਨਾਲ | 1.5 ਕਰੋੜ ਦੇ ਕਿਸਾਨੀ ਸੰਦ ਦਾਨ

ਇੱਥੇ ਕਿਸਾਨ ਖੇਤਾਂ ਵਿੱਚ ਅੱਗ ਲਾ ਰਹੇ ਹਨ। ਝੋਨੇ ਦੀ ਫ਼ਸਲ ਕੱਟਣ ਤੋਂ ਬਾਅਦ ਅਗਲੀ ਫ਼ਸਲ ਲਈ ਖੇਤ ਨੂੰ ਤਿਆਰ ਕਰਨਾ ਮੌਜੂਦਾ ਕਿਸਾਨ ਲਈ ਸਭ ਤੋਂ ਵੱਡਾ ਮਸਲਾ ਹੈ।ਫ਼ਸਲ ਦੀ ਕਟਾਈ ਤੋਂ ਬਾਅਦ ਖੇਤ ਵਿੱਚ ਪਈ ਪਰਾਲੀ ਨੂੰ ਆਮ ਤੌਰ ‘ਤੇ ਕਿਸਾਨ ਪਹਿਲਾਂ ਅੱਗ ਲਾ ਕੇ ਖ਼ਤਮ ਕਰਦਾ ਸੀ।ਪਰਾਲੀ ਨਾ ਸਾੜਨ ਦੇ ਹੁਕਮਾਂ ਕਰਕੇ ਸੂਬੇ ਦੇ ਬਾਕੀ ਕਿਸਾਨਾਂ ਵਾਂਗ ਜ਼ਿਲ੍ਹਾ ਮੁਹਾਲੀ ਦੇ ਪਿੰਡ ਭਾਗੋ ਮਾਜਰਾ ਦਾ ਬਜ਼ੁਰਗ ਕਿਸਾਨ ਸੰਤ ਸਿੰਘ ਵੀ ਪਰੇਸ਼ਾਨ ਹੈ।ਝੋਨੇ ਦੀ ਫ਼ਸਲ ਦੀ ਮਸ਼ੀਨੀ ਕਟਾਈ ਕਰਵਾ ਰਹੇ ਸੰਤ ਸਿੰਘ ਦਾ ਕਹਿਣਾ ਹੈ, “ਖੇਤ ਨੂੰ ਅਗਲੀ ਫ਼ਸਲ ਲਈ ਤਿਆਰ ਕਰਨ ਲਈ ਪਰਾਲੀ ਨੂੰ ਅੱਗ ਲਾਏ ਬਿਨਾਂ ਗੁਜ਼ਾਰਾ ਨਹੀਂ ਹੈ।”