Agriculture

ਪਰਾਂ ਹੋਜਾ Jatt ਆਉਂਦੇ ਆ,ਝੋਨਾ ਹੁਣ ਆਪ ਲਾਉਂਦੇ ਆ | Surkhab TV

ਇਹ ਵੀਡੀਓ ਪਿੰਡ ਭਰੋਭਾਲ ਦੀ ਹੈ ਜਿਥੇ ਕਿਸਾਨ ਤੇ ਨੌਜਵਾਨ ਖੁਦ ਝੋਨਾ ਲਾ ਰਹੇ ਹਨ। ਦਸਿਆ ਜਾ ਰਿਹਾ ਕਿ ਪਿੰਡ ਦੇ ਮਜ਼ਦੂਰਾਂ ਨੇ 5000 ਰੁਪਏ ਲੇਬਰ ਮੰਗੀ ਪਰ ਕਿਸਾਨਾਂ ਨੇ 2500 ਭਾਅ ਦੇਣ ਦਾ ਮਿੱਥਿਆ। ਆਪਸੀ ਸਹਿਮਤੀ ਨਾ ਹੋਣ ਤੇ ਕਿਸਾਨਾਂ ਨੇ ਆਪ ਝੋਨਾ ਲਾੳਣ ਦਾ ਫੈਸਲਾ ਲਿਆ। ਦੱਸਿਆ ਜਾ ਰਿਹਾ ਕਿ 20 ਤੋਂ ਵੱਧ ਕਿੱਲੇ ਝੋਨਾ ਲਾ ਚੁੱਕੇ ਹਨ ਜਿਹੜੇ ਰਲ ਕੇ 42 ਜਾਣੇ ਹਨ ਜੋ ਝੋਨਾ ਲਾਉਂਦੇ ਹਨ। ਇਹਨਾਂ ਦਿਨਾਂ ਵਿਚ ਕਿਸਾਨ ਤੇ ਲੇਬਰ ਵਿਚਕਾਰ ਜੋ ਰੇੜਕਾ ਬਣਿਆ ਹੋਇਆ ਉਸਦਾ ਕਰਕੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵੀ ਚਰਚਾ ਚਲ ਰਹੀ ਹੈ। News Detailਲੇਬਰ ਜਿਆਦਾ ਪੈਸੇ ਮੰਗ ਰਹੀ ਜਦੋਂ ਕਿ ਕਿਸਾਨ ਘਟ ਦੇ ਰਹੇ ਹਨ। ਭਾਵੇਂ ਕਿ ਇਸਦਾ ਹੱਲ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਹੀ ਨਿਕਲ ਸਕਦਾ ਪਰ ਫਿਰ ਵੀ ਗੱਲ ਕਿਸੇ ਸਿਰੇ ਨਹੀਂ ਲੱਗ ਰਹੀ। ਬਾਕੀ ਇਹ ਵੀ ਕਿਹਾ ਜਾਂਦਾ ਕਿ ਜੱਟਾਂ ਦੇ ਪੁੱਤ ਹੁਣ ਬਾਹਰ ਜਾਣਾ ਚਾਹੁੰਦਾ,ਇਥੇ ਖੇਤੀ ਨਹੀਂ ਕਰਦੇ ਪਰ ਜੇ ਏਸੇ ਤਰਾ ਸਾਡੇ ਪੰਜਾਬ ਦੇ ਨੌਜਵਾਨ ਆਪਣੀ ਸ਼ਰਮ ਉਤਾਰ ਕੇ ਕੰਮ ਕਰਨ ਲੱਗ ਪੈਣ ਤਾ ਪੰਜਾਬ ਚੰਗੀ ਰਾਹ ਤੇ ਤੁਰ ਪਉ। ਕਰਜ਼ੇ ਦੀ ਮਾਰ ਤੋਂ ਵੀ ਬਚਿਆ ਜਾ ਸਕਦਾ ਹੈ।

Related Articles

Back to top button