News

ਪਤੀ ਨੇ ਪਤਨੀ ਫੜ ਲਈ ਰੰਗੇ ਹੱਥੀ, ਦੇਖੋ ਕਿਵੇਂ ਪੱਟਿਆ ਗਿਆ ਹੱਸਦਾ ਵੱਸਦਾ ਘਰ

ਫਿਰੋਜ਼ਪੁਰ ਦੇ ਇਕ ਨੌਜਵਾਨ ਨੇ ਆਪਣੀ ਪਤਨੀ ਨੂੰ ਰਾਤ ਸਮੇਂ ਕਿਸੇ ਨਾਲ ਫੋਨ ਤੇ ਚੈਟਿੰਗ ਕਰਦੇ ਹੋਏ ਰੰਗੇ ਹੱਥੀਂ ਫੜ ਲਿਆ। ਨੌਜਵਾਨ ਦੇ ਦੱਸਣ ਅਨੁਸਾਰ ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੀ ਹੈ। ਇਸ ਤੋਂ ਮਗਰੋਂ ਇਸ ਵਿਆਹੁਤਾ ਨੇ ਆਪਣੀ ਸੱਸ ਨੂੰ ਧੱਕਾ ਦੇ ਕੇ ਸੁੱਟ ਦਿੱਤਾ। ਜਿਸ ਕਾਰਨ ਉਸ ਦੇ ਦੰਦ ਟੁੱਟ ਗਏ ਅਤੇ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਜਦੋਂ ਪੀੜਤ ਸੱਸ ਹਸਪਤਾਲ ਵਿੱਚ ਦਾਖਲ ਸੀ ਅਤੇ ਨੌਜਵਾਨ ਮਕਾਨ ਦੀ ਛੱਤ ਉੱਤੇ ਸੌਂ ਰਿਹਾ ਸੀ ਤਾਂ ਵਿਆਹੁਤਾ ਰਾਤ ਦੇ ਤਿੰਨ ਵਜੇ ਘਰ ਵਿੱਚੋਂ ਢਾਈ ਤੋਲੇ ਸੋਨਾ ਅਤੇ 70 ਹਜ਼ਾਰ ਰੁਪਏ ਨਕਦ ਚੁੱਕ ਕੇ ਫਰਾਰ ਹੋ ਗਈ।ਉਸ ਦੇ ਪਤੀ ਨੇ ਇਨਸਾਫ ਦੀ ਮੰਗ ਕੀਤੀ ਹੈ। ਨੌਜਵਾਨ ਦੇ ਦੱਸਣ ਅਨੁਸਾਰ ਉਸ ਦਾ ਵਿਆਹ ਤਿੰਨ ਸਾਲ ਪਹਿਲਾਂ ਮੋਗਾ ਦੇ ਸਿੱਧਵਾਂ ਬੇਟ ਨੇੜੇ ਦੇ ਪਿੰਡ ਵਿੱਚ ਹੋਇਆ ਸੀ। ਪਤਨੀ ਨੂੰ ਉਸ ਨੇ ਕਈ ਵਾਰ ਕਿਸੇ ਨਾਲ ਗੱਲਾਂ ਕਰਦੇ ਫੜਿਆ ਅਤੇ ਉਸ ਦੀ ਝਿੜਕ ਝੰਬ ਵੀ ਕੀਤੀ। ਪਰ ਉਹ ਮੁਆਫ਼ੀ ਮੰਗ ਲੈਂਦੀ ਸੀ। ਇਸ ਵਾਰ ਜਦੋਂ ਉਹ ਸੌਂ ਰਿਹਾ ਸੀ ਤਾਂ ਅਚਾਨਕ ਉਸ ਦੀ ਅੱਖ ਖੁੱਲ੍ਹ ਗਈ। ਉਸ ਦੀ ਪਤਨੀ ਕਿਸੇ ਨਾਲ ਚੈਟਿੰਗ ਕਰ ਰਹੀ ਸੀ। ਜਦੋਂ ਉਸ ਨੇ ਮੋਬਾਇਲ ਚੈੱਕ ਕੀਤਾ ਤਾਂ ਉਸ ਨੇ ਕਿਸੇ ਨੂੰ ਮੈਸੇਜ ਭੇਜਿਆ ਹੋਇਆ ਸੀ।ਇਸ ਤੋਂ ਬਾਅਦ ਉਸ ਨੇ ਆਪਣੇ ਸਹੁਰੇ ਪਰਿਵਾਰ ਨੂੰ ਬੁਲਾਇਆ ਉਨ੍ਹਾਂ ਨੇ ਆ ਕੇ ਉਸ ਦੀ ਕੋਈ ਗੱਲ ਨਹੀਂ ਸੁਣੀ। ਸਗੋਂ ਆਪਣੀ ਲੜਕੀ ਦੇ ਹੀ ਹੱਕ ਵਿੱਚ ਬੋਲਦੇ ਹੋਏ ਉਸ ਨੂੰ ਲਿਜਾਣ ਲੱਗੇ। ਜਦੋਂ ਵਿਆਹੁਤਾ ਦੀ ਸੱਸ ਵੱਲੋਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵਿਆਹੁਤਾ ਨੇ ਉਸ ਨੂੰ ਦੇਖ ਕੇ ਉਸ ਦੇ ਦਮ ਤੋੜ ਦਿੱਤੇ। ਵਿਆਹੁਤਾ ਦਾ ਭਰਾ ਵਿਆਹੁਤਾ ਦੇ ਪਤੀ ਨਾਲ ਹ-ਥੋਂਪਈ ਹੋ ਗਿਆ। ਉਹ ਆਪਣੀ ਬਜ਼ੁਰਗ ਮਾਤਾ ਨੂੰ ਹਸਪਤਾਲ ਲੈ ਆਏ ਅਤੇ ਨੌਜਵਾਨ ਦੇ ਤਾਏ ਨੇ ਉਸ ਦੇ ਸਹੁਰੇ ਪਰਿਵਾਰ ਨੂੰ ਸਮਝਾਉਣ ਲਈ ਇਰਾਦੇ ਨਾਲ ਰੋਕ ਲਿਆ।ਇਸ ਸਮੇਂ ਪਤਨੀ ਨੇ ਫੇਰ ਆਪਣੀ ਗਲਤੀ ਸਵੀਕਾਰ ਲਈ, ਰਾਤ ਦੇ ਤਿੰਨ ਵਜੇ ਨੌਜਵਾਨ ਜਦੋਂ ਛੱਤ ਤੇ ਸੁੱਤਾ ਪਿਆ ਸੀ ਅਤੇ ਉਸ ਦੀ ਮਾਤਾ ਹਸਪਤਾਲ ਵਿੱਚ ਦਾਖ਼ਲ ਸੀ ਤਾਂ ਨੌਜਵਾਨ ਨੂੰ ਉਸ ਦੇ ਕਿਰਾਏਦਾਰਾਂ ਨੇ ਜਗਾਇਆ ਕਿ ਉਸ ਦੀ ਪਤਨੀ ਘਰ ਵਿੱਚ ਨਹੀਂ ਹੈ। ਜਦੋਂ ਉਸ ਨੇ ਥੱਲੇ ਆ ਕੇ ਵੇਖਿਆ ਤਾਂ ਬਾਹਰਲਾ ਦਰਵਾਜ਼ਾ ਖੁੱਲ੍ਹਾ ਸੀ ਅਤੇ ਉਸਦੀ ਪਤਨੀ ਢਾਈ ਤੋਲੇ ਸੋਨਾ ਅਤੇ 70 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਚੁੱਕੀ ਸੀ।ਉਨ੍ਹਾਂ ਨੇ ਪੁਲਿਸ ਨੂੰ ਇਸ ਦੀ ਜਾਣਕਾਰੀ ਦੇ ਦਿੱਤੀ ਹੈ। ਨੌਜਵਾਨ ਨੇ ਇਨਸਾਫ ਦੀ ਮੰਗ ਕੀਤੀ ਹੈ। ਹੁਣ ਇਸ ਮਾਮਲੇ ਵਿੱਚ ਪੁਲੀਸ ਵੱਲੋਂ ਕੀ ਕਾਰਵਾਈ ਕੀਤੀ ਜਾਵੇਗੀ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

Related Articles

Back to top button