Latest

ਪਤਨੀ ਨੂੰ ਸਟੱਡੀ ਵੀਜ਼ਾ ਲਵਾ ਭੇਜਿਆ ਕੈਨੇਡਾ, ਕੈਨੇਡਾ ਪਹੁੰਚਦਿਆਂ ਹੀ ਪਤਨੀ ਨੇ ਚਾੜ੍ਹਿਆ ਇਹ ਚੰਨ

ਅੱਜ ਦੇ ਸਮੇਂ ਵਿੱਚ ਪੰਜਾਬ ਦੇ ਜਿਆਦਾਤਰ ਨੌਜਵਾਨ ਵਿਦੇਸ਼ਾਂ ਵਿੱਚ ਜਾਕੇ ਵਸ ਰਹੇ ਹਨ। ਪੰਜਾਬੀਆਂ ਨੂੰ ਖਾਸਕਰ ਕੈਨੇਡਾ ਕਾਫੀ ਪਸੰਦ ਹੈ। ਕੋਈ ਪੜ੍ਹਾਈ ਲਈ ਕੈਨੇਡਾ ਜਾ ਰਿਹਾ ਹੈ ਅਤੇ ਕੋਈ ਕੰਮ ਲਈ। ਪਰ ਬਹੁਤੇ ਲੋਕ ਵਿਆਹ ਕਰਵਾ ਕੇ ਵੀ ਕੈਨੇਡਾ ਜਾ ਰਹੇ ਹਨ ਅਤੇ ਕੈਨੇਡਾ ਜਾਣ ਦਾ ਇਹ ਤਰੀਕਾ ਕਾਫੀ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਬਹੁਤੇ ਪੰਜਾਬੀ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਕੈਨੇਡਾ ਭੇਜ ਦਿੰਦੇ ਹਨ ਅਤੇ ਬਾਅਦ ਵਿਚ ਆਪ ਚਲੇ ਜਾਂਦੇ ਹਨ। ਪਰ ਇਸ ਵਿਚ ਧੋਖੇ ਦਾ ਵੀ ਡਰ ਹੁੰਦਾ ਹੈ।ਤਾਜ਼ਾ ਮਾਮਲਾ ਜਗਰਾਓਂ ਦਾ ਹੈ ਜਿਥੇ ਇੱਕ ਵਿਅਕਤੀ ਵੱਲੋਂ ਇਸੇ ਤਰਾਂ ਲਗਭਗ 17 ਲੱਖ ਰੁਪਏ ਖਰਚ ਕੇ ਵਿਆਹ ਤੋਂ ਬਾਅਦ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ ਗਿਆ। ਪਰ ਉਸ ਵਿਅਕਤੀ ਨੂੰ ਉਦੋਂ ਝਟਕਾ ਲੱਗਾ ਜਦੋਂ ਪਤਨੀ ਨੇ ਕੈਨੇਡਾ ਜਾ ਦੂਜਾ ਵਿਆਹ ਕਰਵਾ ਲਿਆ। ਇਸ ਸਬੰਦੀ ਏ. ਐੱਸ. ਆਈ. ਰਣਧੀਰ ਸਿੰਘ ਦਾ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪੱਬੀਆਂ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ।Coronavirus: Canada Continues Processing of Study Permit Applications - Canada Immigration and Visa Information. Canadian Immigration Services and Free Online Evaluation.ਜਿਸ ਵਿਚ ਉਨ੍ਹਾਂ ਦੱਸਿਆ ਹੈ ਕਿ ਕਿ ਜਸਪ੍ਰੀਤ ਕੌਰ ਪੁੱਤਰੀ ਜਗਜੀਤ ਸਿੰਘ, ਜਗਜੀਤ ਸਿੰਘ ਪੁੱਤਰ ਸੰਤੋਖ ਸਿੰਘ ਅਤੇ ਜਸਕਮਲ ਸਿੰਘ ਪੁੱਤਰ ਜਗਜੀਤ ਸਿੰਘ ਸਾਰੇ ਵਾਸੀ ਕੋਠੇ ਪੋਨਾ ਨੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਜਸਪ੍ਰੀਤ ਕੌਰ ਦਾ ਵਿਆਹ ਮੇਰੇ ਨਾਲ ਕਰਵਾ ਦਿੱਤਾ। ਸੁਖਜਿੰਦਰ ਨੇ ਦੱਸਿਆ ਕਿ ਉਸ ਨੇ ਜਸਪ੍ਰੀਤ ਕੌਰ ਤੇ ਵਿਆਹ ਤੋਂ ਬਾਅਦ ਸਟੱਡੀ ਬੇਸ ‘ਤੇ ਕੈਨੇਡਾ ਜਾਣ ਲਈ ਪੜ੍ਹਾਈ ਸਬੰਧੀ ਫੀਸਾਂ, ਸਟਡੀ ਵੀਜ਼ਾ ਦੀ ਫੀਸ, ਟਿਕਟਾਂ ਅਤੇ ਹੋਰ ਜ਼ਰੂਰੀ ਖਰਚੇ ਕੀਤੇ।ਪਰ ਇਸਦੇ ਬਾਵਜੂਦ ਵੀ ਉਹ ਮੈਨੂੰ ਕੈਨੇਡਾ ਨਹੀਂ ਲੈ ਕੇ ਗਈ ਅਤੇ ਇਸ ਤਰਾਂ ਮੇਰੇ ਨਾਲ ਤਕਰੀਬਨ 17 ਲੱਖ ਰੁਪਏ ਦੀ ਠੱਗੀ ਮਾਰ ਲਈ ਹੈ। ਨਾਲ ਹੀ ਉਸਨੇ ਦੱਸਿਆ ਕਿ ਜਸਪ੍ਰੀਤ ਕੌਰ ਨੇ ਮੈਨੂੰ ਬਿਨਾਂ ਤਲਾਕ ਦਿੱਤੇ ਇਕ ਹੋਰ ਲੜਕੇ ਨਾਲ ਵਿਆਹ ਕਰਵਾ ਲਿਆ ਹੈ। ਪੁਲਸ ਵੱਲੋਂ ਪੜਤਾਲ ਕਰਨ ਤੋਂ ਬਾਅਦ ਮੁਲਜ਼ਮਾਂ ਖਿਲਾਫ ਥਾਣਾ ਸਦਰ ਜਗਰਾਓਂ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Related Articles

Back to top button